Monday, 18 January 2021

CHAPTER NO.2 ROCKS

0 comments

ਅਧਿਆਇ – 2 [ਚਟਾਨਾਂ]

 

ਪ੍ਰਸ਼ਨ 1 - ਚਟਾਨ ਕੀ ਹੈ?

ਉਤਰ`-ਚਟਾਨ ਇੱਕ ਜਾਂ ਇੱਕ ਤੋਂ ਵੱਧ ਖਣਿਜਾਂ ਦਾ ਮਿਸ਼ਰਨ ਹੈ ਜੋ ਕਿ ਥਲ ਮੰਡਲ ਦਾ ਨਿਰਮਾਣ ਕਰਦਾ ਹੈ

 

ਪ੍ਰਸ਼ਨ 2 - ਚਟਾਨਾਂ ਦੀਆਂ ਕਿਸਮਾਂ ਦੇ ਨਾਮ ਲਿਖੋ?

ਉਤਰ`- (1) ਅਗਨੀ ਚਟਾਨਾਂ

(2) ਤਲਛੱਟੀ ਚਟਾਨਾਂ

(3) ਰੁਪਾਂਤਰਿਤ ਚਟਾਨਾਂ

 

ਪ੍ਰਸ਼ਨ 3 - ਅਗਨੀ ਚਟਾਨਾਂ ਕੀ ਹਨ?

ਉਤਰ - ਅਗਨੀ (Igneous) ਸ਼ਬਦ ਲਾਤੀਨੀ ਭਾਸ਼ਾ ਦੇ ਸ਼ਬਦ ਇਗਨਿਸ (Ignis) ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਅੱਗ (Fire) ਹੈ। ਇਹ ਚਟਾਨਾਂ ਤਰਲ ਲਾਵੇ ਦੇ ਕਠੋਰ ਹੌਣ ਕਰਕੇ ਅਤੇ ਬਾਅਦ ਵਿੱਚ ਜੰਮਣ ਕਰਕੇ ਹੋਂਦ ਵਿੱਚ ਆਉਂਦੀਆਂ ਹਨ

 

ਪ੍ਰਸ਼ਨ 4 - ਅਗਨੀ ਚਟਾਨਾਂ ਦੇ ਉਦਾਹਰਨ ਲਿਖੋ?

ਉਤਰ - (1) ਗਰੇਨਾਈਟ

(2) ਗੈਬਰੋ

 

ਪ੍ਰਸ਼ਨ 5 - ਅਗਨੀ ਚਟਾਨਾਂ ਦੀਆਂ ਵਿਸ਼ੇਸਤਾਵਾ ਲਿਖੋ?

ਉਤਰ - (1) ਇਹ ਚਟਾਨਾਂ ਬਹੁਤ ਸਖ਼ਤ ਹੁੰਦੀਆਂ ਹਨ

(2) ਇਹਨਾਂ ਚਟਾਨਾਂ ਵਿੱਚ ਪਰਤਾਂ ਨਹੀ ਹੁੰਦੀਆਂ

(3) ਧਰਤੀ ਦੀਆਂ ਸਤ੍ਹਾ ਦਾ 85% ਹਿੱਸਾ ਅਗਨੀ ਚਟਾਨਾਂ ਤੋਂ ਬਣਿਆ ਹੈ

(4) ਇਹ ਚਟਾਨਾਂ ਜਿਆਦਾਤਰ ਰਵੇਦਾਰ ਹੁੰਦੀਆਂ ਹਨ ਪਰ ਜੇ ਲਾਵਾ ਤੇਜੀ ਨਾਲ ਠੰਡਾ ਹੋ ਜਾਂਦਾ ਹੈ ਤਾਂ ਰਵੇ ਨਹੀ ਬਣਦੇ।

 

ਪ੍ਰਸ਼ਨ 6 - ਤਲਛੱਟੀ ਚਟਾਨਾਂ ਕੀ ਹਨ?

ਉਤਰ`- ਪਾਣੀ, ਹਵਾ ਅਤੇ ਗਲੇਸ਼ੀਅਰ ਆਦਿ ਦੀ ਖੁਰਚਣ ਦੀ ਕਿਰਿਆ ਦੇ ਕਾਰਨ ਇਕਠਾ ਹੋਇਆ ਮਲਵਾ ਜਦੋ ਇਕ ਥਾਂ ਤੇ ਬੈਠ ਜਾਂਦਾ ਹੈਂ ਤਾਂ ਇਸ ਇੱਕਠੇ ਹੋਏ ਮਲਬੇ ਦੀਆਂ ਤਹਿਆਂ ਤੋਂ ਬਣੀਆਂ ਚਟਾਨਾਂ ਨੂੰ ਤਲਛੱਟੀ ਚਟਾਨਾਂ ਜਾਂ ਤਹਿਦਾਰ ਚਟਾਨਾਂ ਆਖਦੇ ਹਨ।

 

ਪ੍ਰਸ਼ਨ 7 - ਤਲਛੱਟੀ ਚਟਾਨਾਂ ਦਾ ਉਦਾਹਰਨ ਦਿਉ?

ਉਤਰ - (1) ਸ਼ੇਲ

(2) ਰੇਤ ਪੱਥਰ

 

ਪ੍ਰਸ਼ਨ 8 - ਤਲਛੱਟੀ ਚਟਾਨਾਂ ਦੀਆਂ ਵਿਸ਼ੇਸ਼ਤਾਵਾਂ ਲਿਖੋ?

ਉਤਰ_- (1) ਇਹਨਾਂ ਨੂੰ ਸਟਰਾਟਾ (Strata) ਚਟਾਨਾਂ ਵੀ ਕਿਹਾ ਜਾਂਦਾ ਹੈ

(2) ਇਹਨਾਂ ਚਟਾਨਾਂ ਵਿੱਚ ਜੀਵ-ਜੰਤੂਆਂ ਅਤੇ ਪੌਦੇ ਤੇ ਅਵਸ਼ੇਸ ਆਦਿ ਮਿਲਦੇ ਹਨ

(3) ਇਹਨਾਂ ਨੂੰ ਜੀਵ ਅਵਸ਼ੇਸ ਪਰਤਦਾਰ ਚਟਾਨਾਂ ਜਾਂ ਤਹਿਦਾਰ ਚਟਾਨਾਂ ਵੀ ਕਿਹਾ ਜਾਂਦਾ ਹੈ

(4) ਇਹਨਾਂ ਚਟਾਨਾਂ ਵਿੱਚ ਪਾਣੀ ਆਸਾਨੀ ਨਾਲ ਲੰਘ ਸਕਦਾ ਹੈ

(5) ਇਹ ਚਟਾਨਾਂ ਅਗਨੀ ਚਟਾਨਾਂ ਦੀ ਤਰ੍ਹਾਂ ਸਖ਼ਤ ਨਹੀ ਹੁੰਦੀਆਂ

 

ਪ੍ਰਸ਼ਨ 9 ਰੂਪਾਂਤਰਿਤ ਜਾਂ ਪਰਿਵਰਤਤ ਚਟਾਨਾਂ ਕੀ ਹਨ?

ਉਤਰ-- ਰੂਪਾਂਤਰਿਤ ਚਟਾਨਾਂ ਨੂੰ ਅੰਗ੍ਰੇਜੀ ਵਿੱਚ ਮੈਟਾਮੌਰਫਿਕ ਚਟਾਨਾਂ ਕਿਹਾ ਜਾਂਦਾ ਹੈ ।ਮੈਟਾਮੌਰਫਿਕ ਸ਼ਬਦਮੈਟਾਮੌਰਫੋਸਿਸ” (Metamorphosis) ਤੋਂ ਲਿਆ ਗਿਆ ਹੈ ਜਿਸ ਦਾ ਅਰਥਪਰਿਵਰਤਨਹੈ ਰੂਪਾਂਤਰਿਤ ਚਟਾਨਾਂ ਦੀ ਪਰੀਕ੍ਰਿਆ ਜਿਆਦਾਤਰ ਧਰਤੀ ਦੇ ਧਰਾਤਲ ਤੋਂ 12-16 ਕਿ. ਮੀ. ਹੇਠਾਂ ਤੱਕ ਹੁੰਦੀ ਹੈ; ਜਦੋ ਅਗਨੀ ਜਾਂ ਤਲਛੱਟੀ ਚਟਾਨਾਂ ਅੰਦਰੂਨੀ ਗਰਮੀ, ਦਬਾਅ, ਰਸਾਇਣਿਕ ਕਿਰਿਆਵਾਂ ਆਦਿ ਕਾਰਨ ਆਪਣਾ ਰੂਪ ਬਦਲ ਲੈਂਦੀਆਂ ਹਨ

ਪ੍ਰਸ਼ਨ 10 - ਰੂਪਾਂਤਰਿਤ ਚਟਾਨਾਂ ਦੇ ਉਦਾਹਰਨ ਦਿਉ?

ਉਤਰ`- (1) ਸੰਗਮਰਮਰ

(2) ਸਲੇਟ

(3) ਗਰੇਫ਼ਾਈਟ

(4) ਹੀਰਾ

 

ਪ੍ਰਸ਼ਨ 11 - ਰੂਪਾਂਤਰਿਤ ਚਟਾਨਾਂ ਦੀਆਂ ਵਿਸ਼ੇਸਤਾਵਾਂ ਲਿਖੋ?

ਉਤਰ - (1) ਇਹ ਚਟਾਨਾਂ ਵੱਖਰੇ ਵੱਖਰੇ ਰੰਗਾਂ ਵਿੱਚ ਪਾਈਆਂ ਜਾਂਦੀਆਂ ਹਨ

(2) ਤਾਪ, ਦਬਾਅ ਅਤੇ ਰਗੜ ਕਰਕੇ ਇਹਨਾਂ ਦਾ ਰੂਪ ਬਦਲ ਜਾਂਦਾ ਹੈ

(3) ਇਹ ਚਟਾਨਾਂ ਕਿਸੇ ਵੀ ਪ੍ਰਕਾਰ ਦੀਆਂ ਚਟਾਨਾਂ ਤੋਂ ਹੋਂਦ ਵਿਚ ਸਕਦੀਆਂ ਹਨ