Saturday, 23 January 2021

CH 8 - Liabilities (ਦੇਣਦਾਰੀਆਂ)

0 comments

 (25) Liabilities (ਦੇਣਦਾਰੀਆਂ)

 

It refers to the amount which the Firm owes (Payable) to outsider when a firm purchases goods on credit from outsider, the amount owing to outsider is a liability.

"An amount owning by one person (a debtor) to another (a creditor), payable in money, or in goods or services." ................Eric L. Kohler

ਦੇਣਦਾਰੀਆਂ ਉਹ ਰਕਮ ਹੁੰਦੀ ਹੈ ਜੋ ਇੱਕ ਵਿਅਕਤੀ ਦੁਆਰਾ ਦੂਸਰੇ ਵਿਅਕਤੀ ਦੇ ਰੁਪਏ (ਮੁਦਰਾ) ਮਾਲ ਜਾਂ ਸੇਵਾਵਾਂ ਦੇ ਰੂਪ ਵਿੱਚ ਅਦਾਇਗੀ ਯੋਗ ਹੁੰਦੇ ਹਨ। ਆਮ ਤੌਰ ਤੇ ਦੇਣਦਾਰੀਆਂ ਬਾਹਰ ਦੇ ਪੱਖਾਂ ਨੂੰ ਪਹਿਲਾ ਹੋ ਚੁੱਕੀਆਂ ਘਟਨਾਵਾਂ ਦੇ ਸਿੱਟੇ ਵੱਜੋਂ ਪੈਦਾ ਹੋਈਆਂ ਵਿੱਤੀ ਜਿੰਮੇਵਾਰੀਆਂ ਹੁੰਦੀਆਂ ਹਨ।

 

ਵਪਾਰ ਦੀ' ਕੁੱਲ ਸੰਪੱਤੀ ਵਿੱਚੋਂ ਮਾਲਕ ਨੂੰ ਛੱਡ ਕੇ ਦੂਸਰੇ ਸਾਧਨਾਂ ਤੋਂ ਪੈਦਾ ਕੀਤਾ ਗਿਆ ਵਿੱਤ ਦੇਣਦਾਰੀਆਂ ਕਹਾਉਂਦਾ ਹੈ।

 

Liabilities = Assets - Capital

 

ਇਸ ਤਰ੍ਹਾਂ ਇੱਕ ਦੇਣਦਾਰੀ ਉਹ ਰਕਮ ਹੁੰਦੀ ਰੈ ਜੌ ਕਿ ਦੂਜਿਆਂ ਤੋਂ ਮਾਲ ਜਾਂ ਸੇਵਾਵਾਂ ਉਧਾਰ ਖ੍ਰੀਦਣ ਦੇ ਸਿੱਟੇ ਵੱਜੋਂ ਪੈਦਾ ਹੁੰਦੀ ਹੈ ਅਤੇ ਵਪਾਰ ਦੇ ਲਈ ਵਿੱਤ ਜੁਟਾਉਣ ਦੇ ਲਈ ਰੋਕੜ ਉਧਾਰ ਲੈਣ ਦੇ ਸਿੱਟੇ ਵੱਜੋਂ ਪੈਦਾ ਹੁੰਦੀ ਹੈ। ਇਸ ਨੂੰ ਅਸੀਂ ਹੇਠ ਲਿਖੇ ਅਨੁਸਾਰ ਸ੍ਰਣੀ ਬੱਧ ਕਰ ਸਕਦੇ ਹਾਂ:

 

Internal Liabilities:

All amounts which a business entity has to pay the owners are Internal Liability. Such as capital and accumulated profits.

 

External Liabilities:

 

All amounts which a business entity has to pay to outsiders are known as External Liabilities. Such as creditor, bank over draft, loans etc.

 

Types of Liabilities

1. Non-Current Liabilities (Long-term Liabilities)

2. Current Liabilities (Short term Liabilities)

3. Contingent Liabilities

 

1. Non-Current Liabilities: ਇਹ ਦੇਣਦਾਰੀਆਂ ਇੱਕ ਸਾਲ ਦੇ ਸਮੇਂ ਤੋਂ ਬਾਅਦ ਅਦਾਇਗੀਯੋਗ ਹੁੰਦੀਆਂ ਹਨ। ਇਹਨਾਂ ਨੂੰ Fixed Liabilities ਵੀ ਕਿਹਾ ਜਾਂਦਾ ਹੈ। ਉਦਾਹਰਨ ਦੇ ਤੌਰ ਤੇ Long-terms loans, Debentures etc.

 

2. Current Liabilities: ਇਹ ਦੇਣਦਾਰੀਆਂ ਇੱਕ ਸਾਲ ਸਮੇਂ ਤੇ ਅੰਦਰ-ਅੰਦਰ ਅਦਾਇਗੀਯੋਗ ਹੁੰਦੀਆ ਹਨ। ਉਦਾਹਰਨ ਦੇ ਤੌਰ ਤੇ Creditors, Bills Payable, Outstanding expenses etc.

3. Contingent Liabilities: ਇਹ ਉਹ ਦੇਣਦਾਰੀਆਂ ਹੁੰਦੀਆ ਹਨ ਜੋ ਕਿ ਭਵਿੱਖ ਵਿੱਚ ਅਦਾਇਗੀਯੋਗ ਹੋ ਵੀ ਸਕਦੀਆਂ ਹਨ ਅਤੇ ਅਦਾਇਗੀਯੋਗ ਨਹੀਂ ਵੀ ਹੋ ਸਕਦੀਆਂ। ਭਵਿੱਖ ਦੀਆਂ ਘਟਨਾਵਾਂ ਹੀ ਦੱਸਣਗੀਆਂ ਕਿ ਕੀ ਅਸਲ ਵਿੱਚ ਦੇਣਦਾਰੀ ਹੈ ਜਾਂ ਨਹੀ? ਉਦਾਹਰਨ ਦੇ ਤੌਰ ਤੇ ਵਪਾਰ ਪ੍ਰਤੀ ਵਿੱਤੀ ਮਾਮਲੇ ਜੋ ਕਿ ਕਾਨੂੰਨੀ ਅਦਾਲਤਾਂ ਵਿੱਚ ਵਿਚਾਰ ਅਧੀਨ ਪਏ ਹਨ।