Friday 8 January 2021

ਪਾਠ 22 ਸੁਤੰਤਰਤਾ ਵੱਲ

0 comments

ਪਾਠ 22 ਸੁਤੰਤਰਤਾ ਵੱਲ

 

1) ਸਵਰਾਜ ਪਾਰਟੀ ਦੀ ਸਥਾਪਨਾ ਕਿਸਨੇ ਕੀਤੀ?

ਮੌਤੀ ਲਾਲ ਨਹਿਰੂ ਅਤੇ ਸੀ ਆਰ ਦਾਸ


2) ਗੁਰਦੁਆਰਾ ਸੁਧਾਰ ਲਹਿਰ ਕਦੋਂ ਸ਼ੁਰੁ ਕੀਤੀ ਗਈ?

1920 :


3) ਗੁਰਦੁਆਰਾ ਸੁਧਾਰ ਲਹਿਰ ਦਾ ਕੀ ਮੰਤਵ ਸੀ?

ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ੇ ਤੋਂ ਮੁਕਤ ਕਰਵਾਉਣਾ


4) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੋਂ ਬਣੀ?

1920 :


5) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿੱਥੇ ਬਣਾਈ ਗਈ?

ਸ਼ੀ ਅਮ੍ਰਿਤਸਰ ਸਾਹਿਬ


6) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਹਿਲਾ ਪ੍ਰਧਾਨ ਕੌਣ ਸੀ?

: ਸੁੰਦਰ ਸਿੰਘ ਮਜੀਠੀਆ


7) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਹਿਲਾ ਸਕੱਤਰ ਕੌਣ ਸੀ?

ਸੁੰਦਰ ਸਿਘ ਰਾਮਗੜ੍ਹੀਆ


8) ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕਦੋਂ ਹੋਈ?

1920 :


9) ਨਨਕਾਣਾ ਸਾਹਿਬ ਮੋਰਚੇ ਵਿੱਚ ਕਿੰਨੇ ਸਿੰਘਾਂ ਨੂੰ ਜਿਉਂਦੇ ਸਾੜ ਕੇ ਸ਼ਹੀਦ ਕਰ ਦਿੱਤਾ ਗਿਆ?

130


10) ਨਨਕਾਣਾ ਸਾਹਿਬ ਮੋਰਚੇ ਵਿੱਚ ਸ਼ਹੀਦ ਹੋਣ ਵਾਲੋਂ ਸਿੱਖਾਂ ਦੀ ਅਗਵਾਈ ਕਿਸਨੇ ਕੀਤੀ?

ਭਾਈ ਲਛਮਣ ਸਿੰਘ ਨੇ


11) ਗੁਰਦੁਆਰਾ ਗੁਰੂ ਕਾ ਬਾਗ ਕਿੱਥੇ ਸਥਿਤ ਹੈ?

ਅਜਨਾਲਾ, ਜਿਲ੍ਹਾ ਅੰਮ੍ਰਿਤਸਰ ਸਾਹਿਬ


12) ਗੁਰਦੁਆਰਾ ਗੁਰੂ ਕਾ ਬਾਗ ਤੇ ਕਿਸਦਾ ਕਬਜ਼ਾ ਸੀ?

ਮਹੰਤ ਸੁੰਦਰ ਦਾਸ ਦਾ


13) ਗੁਰਦੁਆਰਾ ਸੁਧਾਰ ਲਹਿਰ ਵਿੱਚ ਕਿੰਨੇ ਸਿੰਘ ਸ਼ਹੀਦ ਹੋਏ?

400 ਤੋਂ ਵਧ


14) ਬਬਰ ਅਕਾਲੀ ਲਹਿਰ ਦੀ ਸਥਾਪਨਾ ਕਦੋਂ ਹੋਈ?

1921 ਈ: ਵਿੱਚ


15) ਬਬਰ ਅਕਾਲੀ ਲਹਿਰ ਦੀ ਸਥਾਪਨਾ ਕਿਸਨੇ ਕੀਤੀ?

ਕ੍ਰਿਸ਼ਨ ਸਿੰਘ ਨੇ


16) ਨੌਜਵਾਨ ਭਾਰਤ ਦੀ ਸਥਾਪਨਾ ਕਿਸਨੇ ਕੀਤੀ?

ਭਗਤ ਸਿੰਘ ਨੇ


17) ਨੌਜਵਾਨਾ ਭਾਰਤ ਸਭਾ ਦੀ ਸਥਾਪਨਾ ਕਦੋਂ ਕੀਤੀ ਗਈ?

1926 ਈ:


18) ਕੇਂਦਰੀ ਅਸੈਂਬਲੀ ਹਾਲ ਵਿੱਚ ਬੰਬ ਕਿਸਨੇ ਸੁਟਿਆ?

ਭਗਤ ਸਿੰਘ ਅਤੇ ਬੀ ਕੇ ਦੱਤ ਨੇ


19) ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਕਦੋਂ ਦਿੱਤੀ ਗਈ?

23 ਮਾਰਚ 1931 ਈ:


20) ਸ਼ਹੀਦ ਊਧਮ ਸਿਘ ਨੂੰ ਕਿੱਥੇ ਫਾਂਸੀ ਦਿੱਤੀ ਗਈ?

 ਲੰਡਨ ਵਿੱਚ


21) ਸਾਈਮਨ ਕਮਿਸ਼ਨ ਦੀ ਨਿਯੁਕਤੀ ਕਦੋ ਕੀਤੀ ਗਈ?

1927 ਈ:


22) ਸਾਈਮਨ ਕਮਿਸ਼ਨ ਕਦੋ ਭਾਰਤ ਆਇਆ?

1928 ਈ:


23) ਸਾਈਮਨ ਕਮਿਸ਼ਨ ਦੇ ਕਿੰਨੇ ਮੈਂਬਰ ਸਨ?

7


24) ਸਾਈਮਨ ਕਮਿਸ਼ਨ ਦਾ ਪ੍ਰਧਾਨ ਕੌਣ ਸੀ?

ਜਾਨ ਸਾਈਮਨ


25) ਸਾਈਮਨ ਕਮਿਸ਼ਨ ਦਾ ਜਿਆਦਾ ਵਿਰੋਧ ਕਿਉ ਹੋਇਆ?

ਕਿਉਕਿ ਇਸ ਕਮਿਸ਼ਨ ਵਿੱਚ ਕੋਈ ਵੀ ਮੈਂਬਰ ਭਾਰਤੀ ਨਹੀਂ ਸੀ


26) ਸਾਈਮਨ ਕਮਿਸ਼ਨ ਦਾ ਵਿਰੋਧ ਕਰਦੇ ਹੋਏ ਕਿਹੜੇ ਭਾਰਤੀ ਸੁਤੰਤਰਤਾ ਸੰਗਰਾਮੀ ਦੀ ਮੌਤ ਹੋਈ?

ਲਾਲਾ ਲਾਜਪਤ ਰਾਏ


27) ਭਾਰਤੀ ਰਾਸ਼ਟਰੀ ਕਾਂਗਰਸ ਦੁਆਰਾ ਪੂਰਨ ਸੁਤੰਤਰਤਾ ਦਾ ਮਤਾ ਕਦੋ ਪਾਸ ਕੀਤਾ ਗਿਆ?

31 ਦਸੰਬਰ 1929 ਈ:


28) ਭਾਰਤੀ ਰਾਸ਼ਟਰੀ ਕਾਂਗਰਸ ਨੇ ਪੂਰਨ ਸੁਤੰਤਰਤਾ ਦਾ ਮਤਾ ਕਿਸਦੀ ਅਗਵਾਈ ਹੇਠ ਪਾਸ ਕੀਤਾ?

ਪੰ: ਜਵਾਹਰ ਲਾਲ ਨਹਿਰੂ


29) ਮਹਾਤਮਾ ਗਾਂਧੀ ਨੇ ਡਾਂਡੀ ਮਾਰਚ ਕਿੱਥੋਂ ਸ਼ੁਰੂ ਕੀਤਾ?

ਸਾਬਰਮਤੀ ਆਸ਼ਰਮ ਤੋ


30) ਸਿਵਲ ਨਾ-ਫੁਰਮਾਨੀ ਅੰਦੋਲਨ ਕਦੋਂ ਸ਼ੁਰੂ ਹੋਇਆ?

6 ਅਪ੍ਰੈਲ 1930 ਈ:


31) ਅੰਗਰੇਜ਼ ਸਰਕਾਰ ਦੁਆਰਾ ਕਿੰਨੀਆਂ ਗੋਲਮੇਜ਼ ਕਾਨਫ਼ਰੰਸਾਂ ਦਾ ਆਯੋਜਨ ਕੀਤਾ ਗਿਆ?

3

32) ਗੋਲਮੋਜ਼ ਕਾਨਫ਼ਰੰਸਾਂ ਕਿੱਥੇ ਕਰਵਾਈਆਂ ਗਈਆਂ?

ਲੰਡਨ


33) ਪਹਿਲੀ ਗੋਲਮੇਜ਼ ਕਾਨਫਰੰਸ ਕਦੋ ਕਰਵਾਈ ਗਈ?

1930 ਈ:


34) ਗੌਲਮੇਜ਼ ਕਾਨਫਰਸਾਂ ਦਾ ਮੰਤਵ ਕੀ ਸੀ?

ਸਾਈਮਨ ਕਮਿਸ਼ਨ ਦੀ ਰਿਪੋਰਟ ਤੇ ਵਿਚਾਰ ਕਰਨਾ


35) ਪ੍ਰਾਂਤਾਂ ਵਿੱਚ ਸਵੈ-ਸ਼ਾਸਨ ਦੀ ਸਥਾਪਨਾ ਕਿਹੜੇ ਐਕਟ ਰਾਹੀਂ ਕੀਤੀ ਗਈ?

ਭਾਰਤ ਸਰਕਾਰ ਐਕਟ 1 935 ਰਾਹੀਂ


36) ਮੁਕਤੀ ਦਿਵਸ ਕਿਸਨੇ ਮਨਾਇਆ?

ਮੁਸਲਿਮ ਲੀਗ ਨੇ


37) ਕ੍ਰਿਪਸ ਮਿਸ਼ਨ ਕਦੋ ਭਾਰਤ ਆਇਆ?

1942 ਈ:


38) ਭਾਰਤ ਛੱਡੋ ਅੰਦੋਲਨ ਕਦੋਂ ਆਰੰਭ ਹੋਇਆ?

8 ਮਾਰਚ 1942 ਈ:


39) ਭਾਰਤ ਛੱਡੋ ਅੰਦੋਲਨ ਦਾ ਆਰੰਭ ਕਿੱਥੇ ਕੀਤਾ ਗਿਆ?

ਬੰਬਈ


40) ਭਾਰਤ ਛੱਡੋ ਅੰਦੋਲਨ ਦਾ ਮਤਾ ਕਿੱਥੇ ਪਾਸ ਕੀਤਾ ਗਿਆ ਸੀ?

ਵਰਧਾ ਵਿੱਚ


41) ਭਾਰਤ ਛੱਡੋ ਅੰਦੋਲਨ ਕਿਸਦੀ ਅਗਵਾਈ ਹੇਠ ਚਲਾਇਆ ਗਿਆ?

ਮਹਾਤਮਾ ਗਾਂਧੀ ਦੀ


42) ਮਹਾਤਮਾ ਗਾਂਧੀ ਨੇ ਕਿਹੜਾ ਨਾਅਰਾ ਦਿੱਤਾ?

ਕਰੋਂ ਜਾਂ ਮਰੋ


43) ਭਾਰਤ ਛੱਡੋ ਅੰਦੋਲਨ ਦੌਰਾਨ ਕਿੰਨੇ ਲੋਕ ਮਾਰੇ ਗਏ?

10000 ਤੋਂ ਵੱਧ


44) ਅਜਾਦ ਹਿੰਦ ਫੌਜ ਦੀ ਸਥਾਪਨਾ ਕਿਸਨੇ ਕੀਤੀ ਸੀ?

ਜਨਰਲ ਮੋਹਨ ਸਿੰਘ ਨੇ


45) ਅਜਾਦ ਹਿੰਦ ਫੌਜ ਦੀ ਸਥਾਪਨਾ ਕਿਹੜੇ ਦੇਸ਼ ਦੇ ਸਹਿਯੋਗ ਨਾਲ ਕੀਤੀ ਗਈ?

ਜਪਾਨ ਦੇ


46) ਅਜਾਦ ਹਿੰਦ ਫੌਜ ਦਾ ਅਸਲ ਮੋਢੀ ਕਿਸਨੂੰ ਮੰਨਿਆ ਜਾਂਦਾ ਹੈ?

ਸੁਭਾਸ਼ ਚੰਦਰ ਬੋਸ ਨੂੰ


47) ਅਜਾਦ ਹਿੰਦ ਫੌਜ ਦਾ ਨਾਅਰਾ ਕੀ ਸੀ?

ਦਿੱਲੀ ਚਲੋਂ


48) ਅਜਾਦ ਹਿੰਦ ਫੌਜ ਦੇ ਮੈਂਬਰ ਇੱਕ-ਦੂਜੇ ਨੂੰ ਮਿਲਣ ਸਮੇਂ ਕੀ ਕਹਿੰਦੇ ਸਨ?

ਜੈ ਹਿੰਦ


49) ਅਜਾਦ ਹਿੰਦ ਫੌਜ ਵਿੱਚ ਔਰਤਾਂ ਦੀ ਰੈਜੀਮਂਟ ਦਾ ਕੀ ਨਾਂ ਸੀ?

ਰਾਣੀ ਝਾਂਸੀ ਰੈਜੀਮੈਂਟ


50) ਕਿਸਨੇ ਕਿਹਾ, “ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਅਜਾਦੀ ਦੇਵਾਂਗਾ?

ਸੁਭਾਸ਼ ਚੰਦਰ ਬੋਸ


51) ਭਾਰਤੀ ਸੰਵਿਧਾਨ ਦੇ ਨਿਰਮਾਣ ਲਈ ਬਣਾਈ ਗਈ ਸੰਵਿਧਾਨ ਸਭਾ ਦੇ ਕਿੰਨੇ ਮੈਂਬਰ ਸਨ?

389


52) ਲਾਰਡ ਐਟਲੀ ਨੇ ਭਾਰਤ ਨੂੰ ਅਜਾਦ ਕਰਨ ਲਈ ਕਿਹੜੀ ਮਿਤੀ ਦਾ ਐਲਾਨ ਕੀਤਾ?

30 ਜੂਨ 1948


53) ਮਾਊਂਟਬੈਟਨ ਯੋਜਨਾ ਕਦੋਂ ਪੇਸ਼ ਕੀਤੀ ਗਈ?

3 ਜੂਨ 1947 ਈ:


54) ਭਾਰਤ ਨੂੰ ਅੰਗਰੇਜ਼ੀ ਰਾਜ ਤੋਂ ਅਜਾਦੀ ਕਦੋਂ ਪ੍ਰਾਪਤ ਹੋਈ?

15 ਅਗਸਤ 1947 ਈ:


55) ਭਾਰਤ ਦੀ ਵੰਡ ਦਾ ਸਭ ਤੋਂ ਮਾੜਾ ਰਾਜ ਕਿਹੜੇ ਰਾਜ ਤੇ ਪਿਆ?

ਪੰਜਾਬ ਤੇ


56) ਪਾਕਿਸਤਾਨ ਵਿਚਲੇ ਪੰਜਾਬ ਨੂੰ ਹੁਣ ਕਿਸ ਨਾਂ ਨਾਲ ਜਾਣਿਆ ਜਾਂਦ ਹੈ?

ਪੱਛਮੀ ਪੰਜਾਬ


57) ਦੇਸ਼ ਦੀ ਵੰਡ ਸਮੇਂ ਹੋਏ ਫਸਾਦਾਂ ਵਿੱਚ ਕਿੰਨੇ ਲੋਕਾਂ ਦੀ ਮੌਤ ਹੋਈ?

6 ਲੱਖ ਤੋਂ ਵੱਧ


58) ਮਹਾਤਮਾ ਗਾਂਧੀ ਨੂੰ ਗੌਲੀ ਕਦੋਂ ਮਾਰੀ ਗਈ?

30 ਜਨਵਰੀ 1948 ਈ:


59) ਮਹਾਤਮਾ ਗਾਂਧੀ ਨੂੰ ਗੋਲੀ ਕਿਸਨੇ ਮਾਰੀ?

ਨਾਥੂ ਰਾਮ ਗੋਡਸੇ


 

 (3 ਅੰਕਾਂ ਵਾਲੇ ਪ੍ਰਸ਼ਨ-ਉੱਤਰ)


 

1) ਸਵਰਾਜ ਪਾਰਟੀ ਦੇ ਮੰਤਵ ਅਤੇ ਯੋਗਦਾਨ ਦੀ ਚਰਚਾ ਕਰੋ।


ਉੱਤਰ:


I. ਸਵਰਾਜ ਪਾਰਟੀ ਦੀ ਨੀਂਹ ਪੰਡਤ ਮੌਤੀ ਲਾਲ ਨਹਿਰੂ ਅਤੇ ਸੀ ਆਰ ਦਾਸ ਨੇ 1923 : ਵਿੱਚ ਰੱਖੀ ।

. ਇਸ ਪਾਰਟੀ ਦਾ ਮੰਤਵ ਚੋਣਾਂ ਵਿੱਚ ਹਿੱਸਾ ਲੈਣਾ ਅਤੇ ਕੌਂਸਲਾਂ ਅੰਦਰੋਂ ਅਜਾਦੀ ਲਈ ਸੰਘਰਸ਼ ਕਰਨਾ ਸੀ।

III. 1923 : ਦੀਆਂ ਚੋਣਾਂ ਵਿੱਚ ਸਵਰਾਜ ਪਾਰਟੀ ਨੂੰ ਭਾਰੀ ਸਫ਼ਲਤਾ ਮਿਲੀ।

IV. ਇਸਨੇ ਅੰਗਰੇਜ਼ਾਂ ਦੀਆਂ ਭਾਰਤ ਵਿਰੋਧੀ ਨੀਤੀਆਂ ਦੀ ਆਲੌਚਨਾ ਕੀਤੀ।

V. ਇਸ ਪਾਰਟੀ ਦੇ ਯਤਨਾਂ ਕਾਰਨ ਕਈ ਭਾਰਤ ਵਿਰੋਧੀ ਕਾਨੂੰਨਾਂ ਨੂੰ ਰਦ ਕੀਤਾ ਗਿਆ।


 

2) ਗੁਰਦੁਆਰਾ ਸੁਧਾਰ ਅੰਦੋਲਨ ਬਾਰੇ ਜਾਣਕਾਰੀ ਦਿਓ।


ਉੱਤਰ: ਗੁਰਦੁਆਰਾ ਸੁਧਾਰ ਅੰਦੋਲਨ:


I. ਅੰਗਰੇਜ਼ੀ ਰਾਜ ਸਥਾਪਿਤ ਹੋਣ ਪਿਛੋ ਗੁਰਦੁਆਰਿਆਂ ਤੇ ਮਹੰਤਾਂ ਦਾ ਕਬਜ਼ਾ ਹੋ ਗਿਆ ਸੀ।

. ਜਿਆਦਾਤਰ ਮਹੰਤ ਅੰਗਰੇਜ਼ਾਂ ਦੇ ਪਿੱਠੂ ਸਨ ਅਤੇ ਗੁਰਦੁਆਰਿਆਂ ਦੀ ਬੇਅਦਬੀ ਕਰਦੇ ਸਨ।

III. ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ੇ ਤੋਂ ਛੁਡਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਨੇ 1921 : ਵਿੱਚ ਗੁਰਦੁਆਰਾ ਸੁਧਾਰ ਅੰਦੋਲਨ ਸ਼ੁਰੂ ਕੀਤਾ।

IV. 1921 : ਤੋਂ 1025 : ਤੱਕ ਕਈ ਮੋਰਚੇ ਲਗਾਏ ਗਏ। ਇਹਨਾਂ ਵਿੱਚ ਗੁਰੂ ਕੇ ਬਾਗ ਦਾ ਮੋਰਚਾ ਅਤੇ ਜੈਤੋ ਦਾ ਮੋਰਚਾ ਬਹੁਤ ਪ੍ਰਸਿੱਧ ਹੈ।

V. ਇਸ ਲਹਿਰ ਦੌਰਾਨ 400 ਅੰਦੋਲਨਕਾਰੀ ਸ਼ਹੀਦ ਹੋਏ, 2000 ਜਖ਼ਮੀ ਹੋਏ ਅਤੇ 30000 ਨੂੰ ਕੈਦ ਕੀਤਾ ਗਿਆ।


 

3) ਭਗਤ ਸਿੰਘ ਆਦਿ ਕ੍ਰਾਂਤੀਕਾਰੀਆਂ ਦੀਆਂ ਗਤੀਵਿਧੀਆਂ ਬਗਾਲ ਅਤੇ ਮਹਾਂਰਾਸ਼ਟਰ ਦੇ ਕ੍ਰਾਂਤੀਕਾਰੀਆਂ ਨਾਲੋ ਕਿਵੇਂ ਭਿਨ ਸਨ?


ਉੱਤਰ:


I. ਬੰਗਾਲ ਅਤੇ ਮਹਾਰਾਸ਼ਟਰ ਦੇ ਕ੍ਰਾਂਤੀਕਾਰੀ ਧਾਰਮਿਕ ਚਿਨ੍ਹਾਂ ਦੀ ਵਰਤੋਂ ਕਰਦੇ ਸਨ ਜਦੋਂ ਕਿ ਭਗਤ ਸਿੰਘ ਆਦਿ ਇਹਨਾਂ ਦੀ ਵਰਤੋ ਦੇ ਖਿਲਾਫ਼ ਸਨ।

II. ਬੰਗਾਲ ਅਤੇ ਮਹਾਂਰਾਸ਼ਟਰ ਦੇ ਕ੍ਰਾਂਤੀਕਾਰੀ ਅੰਗਰੇਜ਼ ਅਫ਼ਸਰਾਂ ਨੂੰ ਮਾਰਨਾ ਹੀ ਕਾਫ਼ੀ ਸਮਝਦੇ ਸਨ ਜਦੋਂ ਕਿ ਭਗਤ ਸਿੰਘ ਆਦਿ ਅੰਗਰੇਜ਼ ਅਫ਼ਸਰਾਂ ਨੂੰ ਮਾਰਨ ਦੀ ਥਾਂ ਲੋਕਾਂ ਵਿੱਚ ਜਾਗ੍ਰਿਤੀ ਪੈਦਾ ਕਰਨਾ ਜਰੂਰੀ ਸਮਝਦੇ ਸਨ।

 


4) ਸਾਈਮਨ ਕਮਿਸ਼ਨ ਦੀ ਨਿਯੁਕਤੀ ਕਿਉ ਕੀਤੀ ਗਈ? ਭਾਰਤੀਆਂ ਨੇ ਇਸਦਾ ਵਿਰੋਧ ਕਿਉਂ ਕੀਤਾ?


ਉੱਤਰ: ਸਾਈਮਨ ਕਮਿਸ਼ਨ:


I. 1919 : ਦੇ ਸੁਧਾਰਾਂ ਦਾ ਜਾਇਜ਼ਾ ਲੈਣ ਲਈ ਬ੍ਰਿਟੇਨ ਦੀ ਸਰਕਾਰ ਨੇ 1927 : ਵਿੱਚ ਸਾਈਮਨ ਕਮਿਸ਼ਨ ਦੀ ਨਿਯੁਕਤੀ ਕੀਤੀ।

II. ਇਸ ਕਮਿਸ਼ਨ ਦਾ ਪ੍ਰਧਾਨ ਸਰ ਜਾਨ ਸਾਈਮਨ ਸੀ। ਕਮਿਸ਼ਨ ਦੇ 7 ਮੈਂਬਰ ਸਨ।

III. ਭਾਰਤੀਆਂ ਨੇ ਇਸਦਾ ਵਿਰੋਧ ਕੀਤਾ ਕਿਉਕਿ ਸਾਈਮਨ ਕਮਿਸ਼ਨ ਵਿੱਚ ਕੋਈ ਵੀ ਭਾਰਤੀ ਮੈਂਬਰ ਨਹੀਂ ਸੀ।


 

5) 1929 : ਦੇ ਕਾਂਗਰਸ ਦੇ ਲਾਹੌਰ ਇਜ਼ਲਾਸ ਦਾ ਕੀ ਮਹੱਤਵ ਸੀ?


ਉੱਤਰ:


I. ਭਾਰਤੀ ਰਾਸ਼ਟਰੀ ਕਾਂਗਰਸ ਨੇ 31 ਦਸੰਬਰ 1929 : ਨੂੰ ਲਾਹੌਰ ਵਿਖੇ ਆਪਣਾ ਸਲਾਨਾ ਇਜਲਾਸ ਕੀਤਾ।

II. ਇਸ ਇਜਲਾਸ ਦੀ ਪ੍ਰਧਾਨਗੀ ਪੰਡਤ ਜਵਾਹਰ ਲਾਲ ਨਹਿਰੂ ਨੇ ਕੀਤੀ।

III. ਇਸ ਇਜਲਾਸ ਵਿੱਚ ਪੂਰਨ ਸਵਰਾਜ ਦਾ ਪਤਾ ਪਾਸ ਕੀਤਾ ਗਿਆ।

IV. ਇਸ ਇਜਲਾਸ ਵਿੱਚ ਤਿਰੰਗਾ ਝੰਡਾ ਫਹਿਰਾਇਆ ਗਿਆ।

V. ਇਹ ਐਲਾਂਨ ਕੀਤਾ ਗਿਆ 26 ਜਨਵਰੀ 1930 ਈ: ਨੂੰ ਭਾਰਤ ਦਾ ਸੁਤੰਤਰਤਾ ਦਿਵਸ ਮਨਾਇਆ ਜਾਵੇਗਾ।

                      

               

6) ਡਾਂਡੀ ਯਾਤਰਾ ਤੇ ਇੱਕ ਨੌਟ ਲਿਖੋ।


ਉੱਤਰ: ਡਾਂਡੀ ਯਾਤਰਾ:


I. ਮਹਾਤਮਾ ਗਾਂਧੀ ਨੇ ਸਿਵਲ ਨਾਫੁਰਮਾਨੀ ਅੰਦੋਲਨ ਦਾ ਆਰੰਭ ਡਾਂਡੀ ਨਾਂ ਦੇ ਪਿੰਡ ਤੋਂ ਕਰਨ ਦਾ ਫੈਸਲਾ ਕੀਤਾ।

II. 12 ਮਾਰਚ 1930 ਈ: ਨੂੰ ਉਹਨਾਂ ਨੇ ਨੰ ਸਾਬਰਮਤੀ ਆਸ਼ਰਮ ਤੋਂ ਆਪਦੇ 78 ਹੋਰ ਸਾਥੀਆਂ ਨਾਲ ਡਾਂਡੀ ਵੱਲ ਯਾਤਰਾ ਆਰੰਭ ਕੀਤੀ।

III. 24 ਦਿਨ ਯਾਤਰਾ ਕਰਕੇ 5 ਅਪ੍ਰੈਲ ਨੂੰ ਮਹਾਤਮਾ ਗਾਂਧੀ ਡਾਂਡੀ ਪਹੁੰਚੇ।

IV. 6 ਅਪ੍ਰੈਲ ਨੂੰ ਮਹਾਤਮਾ ਗਾਂਧੀ ਨੇ ਸਮੁੰਦਰ ਦੇ ਕੰਢੇ ਨਮਕ ਬਣਾ ਕੇ ਨਮਕ ਕਾਨੂੰਨ ਦੀ ਉਲੰਘਣਾ ਕੀਤੀ।

V. ਅੰਗਰੇਜ਼ ਸਰਕਾਰ ਨੇ ਮਹਾਤਮਾ ਗਾਂਧੀ ਅਤੇ ਉਹਨਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ।


 

7) ਗਾਂਧੀ-ਇਰਵਿਨ ਸਮਝੌਤਾ ਕਦੋਂ ਹੋਇਆ? ਇਸਦੀਆਂ ਸ਼ਰਤਾਂ ਕੀ ਸਨ?


ਉੱਤਰ: ਗਾਧੀ-ਇਰਵਿਨ ਸਮਝੌਤਾ 5 ਮਾਰਚ 1931 ਈ: ਨੂੰ ਮਹਾਤਮਾ ਗਾਂਧੀ ਅਤੇ ਲਾਰਡ ਇਰਵਿਨ ਵਿਚਕਾਰ ਹੋਇਆ।


ਸਮਝੌਤੇ ਦੀਆਂ ਸ਼ਰਤਾਂ:


I. ਮਹਾਤਮਾ ਗਾਂਧੀ ਸਿਵਲ ਨਾਫੁਰਮਾਨੀ ਅੰਦੋਲਨ ਨੂੰ ਵਾਪਸ ਲੈ ਲੈਣਗੇ।

॥. ਸਰਕਾਰ ਉਹਨਾਂ ਅੰਦੋਲਨਕਾਰੀਆਂ ਨੂੰ ਰਿਹਾ ਕਰ ਦੇਵੇਗੀ ਜਿਹਨਾਂ ਨੇ ਹਿੰਸਾ ਨਹੀਂ ਕੀਤੀ ਸੀ।

III. ਅੰਗਰੇਜ਼ ਸਰਕਾਰ ਆਪਣੇ ਦਮਨਕਾਰੀ ਕਾਨੂੰਨਾਂ ਨੂੰ ਵਾਪਸ ਲਵੇਗੀ।

IV. ਮਹਾਤਮਾ ਗਾਂਧੀ ਦੂਜੀ ਗੋਲਮੇਜ਼ ਕਾਨਫਰੰਸ ਵਿੱਚ ਭਾਗ ਲੈਣਗੇ।


 

8) ਪੂਨਾ ਸਮਝੌਤੇ ਬਾਰੇ ਤੁਸੀਂ ਕੀ ਜਾਣਦੇ ਹੋ?


ਉੱਤਰ: ਪੂਨਾ ਸਮਝੌਤਾ:


I. ਪੂਨਾ ਸਮਝੌਤਾ ਮਹਾਤਮਾ ਗਾਂਧੀ ਅਤੇ ਡਾ: ਭੀਮ ਰਾਓ ਅੰਬੇਦਕਰ ਵਿਚਕਾਰ ਹੋਇਆ।

. ਇਹ ਸਮਝੌਤਾ 1932 : ਵਿੱਚ ਪੂਨਾ ਦੀ ਯੇਰਵਡਾ ਜੇਲ੍ਹ ਵਿੱਚ ਹੋਇਆ।

III. ਇਸ ਸਮਝੌਤੇ ਅਨੁਸਾਰ ਹਰੀਜ਼ਨਾਂ ਲਈ ਰਾਖਵੀਆਂ ਰਖੀਆਂ ਸੀਟਾਂ ਦੀ ਗਿਣਤੀ ਵਧਾ ਕੇ 148 ਕਰ ਦਿੱਤੀ ਗਈ।

IV. ਇਸ ਸਮਝੌਤੇ ਨਾਲ ਅੰਗਰੇਜ਼ਾਂ ਦੀ ਹਰੀਜ਼ਨਾਂ ਅਤੇ ਉੱਚ ਜਾਤੀ ਹਿੰਦੂਆਂ ਵਿਚਕਾਰ ਫੁੱਟ ਪਾਉਣ ਦੀ ਸਾਜਿਸ਼ ਨਾਕਾਮ ਹੋ ਗਈ।


 

9) 1935 : ਦੇ ਭਾਰਤ ਸਰਕਾਰ ਕਾਨੂੰਨ ਦੀਆਂ ਵਿਸ਼ੇਸ਼ਤਾਵਾਂ ਦੀ ਜਾਣਕਾਰੀ ਦਿਓ।


ਉੱਤਰ: ਭਾਰਤ ਸਰਕਾਰ ਕਾਨੂੰਨ 1935 : ਦੀ ਵਿਸ਼ੇਸ਼ਤਾਵਾਂ:


I. ਇਸ ਕਾਨੂੰਨ ਨੇ ਬ੍ਰਿਟਿਸ਼ ਸਸਦ ਦੀ ਸਰਵਉੱਚਤਾ ਸਥਾਪਿਤ ਕੀਤੀ।

. ਇਸ ਕਾਨੂੰਨ ਦੁਆਰਾ ਇੱਕ ਸਰਬ ਭਾਰਤੀ ਸੰਘ ਦੀ ਸਥਾਪਨਾ ਕੀਤੀ ਗਈ।

III. ਇਸ ਕਾਨੂੰਨ ਦੁਆਰਾ ਕੇਂਦਰ ਵਿੱਚ ਦੋ ਸਦਨੀ ਵਿਧਾਨ ਮੰਡਲ ਦੀ ਵਿਵਸਥਾ ਕੀਤੀ ਗਈ।

IV. ਇਸ ਕਾਨੂੰਨ ਦੁਆਰਾ ਕੇਂਦਰ ਅਤੇ ਪ੍ਰਾਂਤਾਂ ਵਿਚਕਾਰ ਸ਼ਕਤੀਆਂ ਦੀ ਵੰਡ ਕੀਤੀ ਗਈ।

V. ਸੰਘ ਵਿੱਚ ਝਗੜਿਆਂ ਦਾ ਨਿਪਟਾਰਾ ਕਰਨ ਲਈ ਦਿੱਲੀ ਵਿੱਚ ਸੰਘੀ ਅਦਾਲਤ ਦੀ ਸਥਾਪਨਾ ਕੀਤੀ ਗਈ।

 


10) ਕ੍ਰਿਪਸ ਮਿਸ਼ਨ ਦੇ ਮੁੱਖ ਸੁਝਾਵਾਂ ਸੰਬੰਧੀ ਜਾਣਕਾਰੀ ਦਿਓ।


ਉੱਤਰ: ਕ੍ਰਿਪਸ ਮਿਸ਼ਨ ਦੇ ਸੁਝਾਅ:


I. ਯੁੱਧ ਸਮਾਪਤੀ ਤੋਂ ਬਾਅਦ ਬ੍ਰਿਟਿਸ਼ ਸਰਕਾਰ ਭਾਰਤ ਨੂੰ ਡੌਮੀਨੀਅਨ ਰਾਜ ਦਾ ਦਰਜਾ ਦੇਵੇਗੀ।

॥. ਨਵਾਂ ਸੰਵਿਧਾਨ ਬਣਾਉਣ ਲਈ ਸੰਵਿਧਾਨ ਸਭਾ ਬਣਾਈ ਜਾਵੇਗੀ।

III. ਭਾਰਤੀ ਰਾਜ ਦਾ ਮੈਂਬਰ ਬਣਨਾ ਜਾਂ ਨਾ ਬਣਨਾ ਰਿਆਸਤਾਂ ਦੀ ਮਰਜੀ ਤੇ ਨਿਰਭਰ ਕਰੇਗਾ।

IV. ਬ੍ਰਿਟਿਸ਼ ਸਰਕਾਰ ਯੁੱਧ ਦੌਰਾਨ ਭਾਰਤ ਦੀ ਸੁਰੱਖਿਆ ਦੀ ਜਿੰਮੇਵਾਰੀ ਲਵੇਗੀ।

V. ਭਾਰਤੀ ਨੌਤਾ ਯੁੱਧ ਦੌਰਾਨ ਬ੍ਰਿਟਿਸ਼ ਸਰਕਾਰ ਨੂੰ ਪੂਰਾ ਸਹਿਯੋਗ ਦੇਣਗੇ।


 

11) ਭਾਰਤ ਛੱਡੋ ਅੰਦੋਲਨ ਕਿਸਨੇ, ਕਦੋਂ ਅਤੇ ਕਿਉਂ' ਸ਼ੁਰੂ ਕੀਤਾ?


ਉੱਤਰ:ਭਾਰਤੀ ਜਨਤਾ ਵਿੱਚ ਅੰਗਰੇਜ਼ਾਂ ਖਿਲਾਫ਼ ਪਹਿਲਾਂ ਹੀ ਬਹੁਤ ਰੋਸ ਸੀ। ਕ੍ਰਿਪਸ ਮਿਸ਼ਨ ਦੀ ਅਸਫ਼ਲਤਾ ਨੇ ਭਾਰਤੀਆਂ ਨੂੰ ਗੁੱਸੇ ਅਤੇ ਨਫ਼ਰਤ ਨਾਲ ਭਰ ਦਿੱਤਾ। ਮਹਾਤਮਾ ਗਾਂਧੀ ਨੇ ਮਹਿਸੂਸ ਕੀਤਾ ਕਿ ਅੰਗਰੇਜ਼ ਭਾਰਤੀਆਂ ਦੀ ਕੋਈ ਗੱਲ ਸੁਣਨ ਲਈ ਤਿਆਰ ਨਹੀਂ ਸੀ। ਇਸ ਲਈ ਉਹਨਾਂ ਨੇ ਭਾਰਤ ਛੱਡੋ` ਅੰਦੋਲਨ ਨੂੰ ਸ਼ੁਰੂ ਕਰਨ ਦਾ ਫੈਸਲਾ ਕੀਤਾ। 8 ਅਗਸਤ 1942 ਈ: ਨੂੰ ਬਬਈ ਵਿਖੇ` ਕਾਂਗਰਸ ਦੇ ਇਜ਼ਲਾਸ ਵਿੱਚ ਭਾਰਤ ਛੱਡੋ ਅੰਦੋਲਨ ਦਾ ਮਤਾ ਪਾਸ ਕਰਕੇ ਅੰਦੋਲਨ ਆਰੰਭ ਕਰ ਦਿੱਤਾ ਗਿਆ।

 


12) ਕੈਬਨਿਟ ਮਿਸ਼ਨ ਦੀਆਂ ਮੁੱਖ ਧਾਰਾਵਾਂ ਕੀ ਸਨ?


ਉੱਤਰ: ਕੈਬਨਿਟ ਮਿਸ਼ਨ ਦੀਆਂ ਮੁੱਖ ਧਾਰਾਵਾਂ:


I. ਇੱਕ ਸਰਵ ਭਾਰਤੀ ਸੈਘ ਸਥਾਪਿਤ ਕੀਤਾ ਜਾਵੇ ਜਿਸ ਵਿੱਚ ਬ੍ਰਿਟਿਸ਼ ਪ੍ਰਾਂਤਾਂ ਅਤੇ ਦੇਸੀ ਰਿਆਸਤਾਂ ਦੇ ਪ੍ਰਤੀਨਿਧੀ ਸ਼ਾਮਿਲ ਹੋਣ।

॥. ਸੰਘ ਲਈ ਕਾਰਜਪਾਲਿਕਾ ਅਤੇ ਵਿਧਾਨ ਮੰਡਲ ਦਾ ਨਿਰਮਾਣ ਕੀਤਾ ਜਾਵੇ।

III. ਫਿਰਕਾਪਸਤੀ ਸੰਬੰਧੀ ਪ੍ਰਸ਼ਨਾਂ ਦਾ ਨਿਰਣਾ ਹਿੰਦੂ ਅਤੇ ਮੁਸਲਮਾਨ ਮੇੱਬਰਾਂ ਦੇ ਵੱਖ -ਵੱਖ ਬਹੁਮਤ ਰਾਹੀਂ ਲਿਆ ਜਾਵੇ।

IV. ਕੇਂਦਰ ਕੋਲ ਵਿਦੇਸ਼ੀ ਮਾਮਲਿਆਂ, ਰੱਖਿਆ, ਸੰਚਾਰ ਸਾਧਨਾਂ ਆਦਿ ਨਾਲ ਸੰਬੰਧਿਤ ਵਿਸ਼ੇ ਹੋਣਗੇ।

V. ਜਿਹੜੇ ਵਿਸ਼ੇ ਕੇਂਦਰ ਨੂੰ ਨਹੀਂ ਦਿੱਤੇ ਗਏ ਹਨ, ਉਹਨਾਂ ਪ੍ਰਾਂਤਾਂ ਕੋਲ ਰਹਿਣਗੇ।


 

13) ਮਾਊਂਟਬੈਟਨ ਯੋਜਨਾ ਦੇ ਮੁੱਖ ਪ੍ਰਸਤਾਵਾਂ ਬਾਰੇ ਦਸੋ।


ਉੱਤਰ: ਮਾਊਂਟਬੈਟਨ ਯੋਜਨਾ:


I. ਭਾਰਤ ਨੂੰ ਦੋ ਭਾਗਾਂ ਭਾਰਤ ਅਤੇ ਪਾਕਿਸਤਾਨ ਵਿੱਚ ਵੰਡਿਆ ਜਾਵੇਗਾ।

. ਬ੍ਰਿਟਿਸ਼ ਸਰਕਾਰ 1947 ਵਿੱਚ ਹੀ ਭਾਰਤੀਆਂ ਨੂੰ ਸਤਾ ਸੌਂਪ ਦੇਵੇਗੀ।

III. ਦੇਸੀ ਰਿਆਸਤਾਂ ਨੂੰ ਆਪਣੀ ਮਰਜੀ ਨਾਲ ਭਾਰਤ ਜਾਂ ਪਾਕਿਸਤਾਨ ਵਿੱਚ ਸ਼ਾਮਿਲ ਹੋਣ ਦੀ ਛੋਟ ਹੋਵੇਗੀ।

IV. ਪੰਜਾਬ ਅਤੇ ਬੰਗਾਲ ਦੀਆਂ ਵਿਧਾਨ ਸਭਾਵਾਂ ਦੇ ਮੈਂਬਰਾਂ ਦੀ ਸਹਿਮਤੀ ਨਾਲ ਭਾਰਤ ਤੇ ਪਾਕਿਸਤਾਨ ਦੀ ਸੀਮਾ ਦਾ ਨਿਰਧਾਰਨ ਕੀਤਾ ਜਾਵੇਗਾ।

V. ਆਸਾਮ ਦੇ ਸਿਲਹਟ ਜਿਲ੍ਹੇ ਅਤੇ ਉੱਤਰ- ਪੱਛਮੀ ਸੀਮਾ ਪਾਂਤ ਵਿੱਚ ਜਨਮਤ ਸੰਗ੍ਰਿਹ ਕਰਵਾਇਆ ਜਾਵੇਗਾ।

 


14) 1947 : ਦੀ ਭਾਰਤ ਦੀ ਵੰਡ ਦੋ ਮੁੱਖ ਕਾਰਨ ਕੀ ਸਨ?


ਉੱਤਰ: 1947 : ਦੀ ਭਾਰਤ ਦੀ ਵੰਡ ਦੇ ਮੁੱਖ ਕਾਰਨ:


I. ਮੁਸਲਿਮ ਲੀਗ ਨੇ ਮੁਸਲਮਾਨਾਂ ਲਈ ਵੱਖਰੇ ਦੇਸ਼ ਦੀਮੰਗ ਕੀਤੀ।

.ਮੁਸਲਿਮ ਲੀਗ ਦੁਆਰਾ ਕੀਤੀ ਗਈ ਸਿੱਧੀ ਕਾਰਵਾਈ ਕਾਰਨ ਸਾਰੇ ਦੇਸ਼ ਵਿੱਚ ਦੰਗੇ ਭੜਕ ਪਏ।

III. ਅੰਤਰਿਮ ਸਰਕਾਰ ਦੀ ਸਫ਼ਲਤਾ ਨੇ ਸਥਿਤੀ ਨੂੰ ਹੋਰ ਗੰਭੀਰ ਬਣਾ ਦਿੱਤਾ।

IV. ਮੁਸਲਿਮ ਲੀਗ ਨੇ ਮਾਊਂਟਬੈਟਨ ਯੋਜਨਾ ਨੂੰ ਸਵੀਕਾਰ ਕਰ ਲਿਆ। ਇਸ ਯੋਜਨਾ ਦੁਆਰਾ ਭਾਰਤ ਦੀ ਵੰਡ ਕਰ ਦਿੱਤੀ ਗਈ।

 


15) ਭਾਰਤ ਵੰਡ ਦਾ ਪੰਜਾਬ ਤੇ ਕੀ ਅਸਰ ਹੋਇਆ?


 

ਉੱਤਰ: ਭਾਰਤ ਵੰਡ ਦਾ ਪੰਜਾਬ ਤੇ ਅਸਰ:


. ਭਾਰਤ ਵੰਡ ਕਾਰਨ ਪੰਜਾਬ ਦੋ ਹਿੱਸਿਆਂ ਵਿੱਚ ਵੰਡਿਆ ਗਿਆ।

. ਅੱਧਾ ਪੰਜਾਬ ਪਾਕਿਸਤਾਨ ਵਿੱਚ ਚਲਾ ਗਿਆ ਅਤੇ ਅੱਧਾ ਭਾਰਤ ਵਾਲੇ ਪਾਸੇ ਰਹਿ ਗਿਆ।

III. ਲੱਖਾਂ ਲੋਕਾਂ ਨੂੰ ਆਪਣੇ ਘਰ ਬਾਹਰ ਛੱਡ ਕੇ ਭਾਰਤ ਤੋਂ ਪਾਕਿਸਤਾਨ ਅਤੇ ਪਾਕਿਸਤਾਨ ਤੋਂ ਭਾਰਤ ਜਾਣਾ ਪਿਆ।

IV. ਇਸ ਵੰਡ ਦੌਰਾਨ ਛੇ ਲੌਖ ਤੋਂ ਵਧ ਲੌਕਾਂ ਨੇ ਆਪਣੀ ਜਾਨ ਗਵਾਈ ਜਿਸ ਵਿੱਚ ਸਭ ਤੋਂ ਵੌਧ ਗਿਣਤੀ ਪੰਜਾਬੀਆਂ ਦੀ ਸੀ।

V. ਕਰੋੜਾਂ ਲੌਕ ਆਪਣੇ ਘਰ ਅਤੇ ਕਾਰੋਂਬਾਰ ਤੋਂ ਹੱਥ ਧੋ ਬੈਠੇ।


 

ਵੱਡੇ ਉੱਤਰਾਂ ਵਾਲ਼ੇ ਪ੍ਰਸ਼ਨ


 

1. ਪ੍ਰਸ਼ਨ: ਕੈਬਿਨੇਟ ਮਿਸ਼ਨ ਦੀਆ ਮੁੱਖ ਧਾਰਾਵਾਂ


ਉੱਤਰ: ਕੈਬਿਨੇਟ ਮਿਸ਼ਨ ਨੇ 16 ਮਈ ਨੂੰ 1946 . ਨੂੰ ਇਕ ਐਲਾਨ ਕੀਤਾ, ਜਿਸ ਨੂੰ ਕੈਬਿਨੇਟ ਮਿਸ਼ਨ ਕਿਹਾ ਜਾਂਦਾ ਹੈ।


ਕੈਬਿਨੇਟ ਮਿਸ਼ਨ ਦੀਆ ਮੁੱਖ ਧਾਰਾਵਾਂ ਇਸ ਤਰਾਂ ਸਨ:-


(I) ਬ੍ਰਿਟਿਸ਼ ਪ੍ਰਾਂਤਾਂ ਅਤੇ ਦੇਸੀ ਰਿਆਸਤਾਂ ਨੂੰ ਮਿਲਾ ਕੇ ਭਾਰਤੀ ਸੰਘ ਬਣਾਇਆ ਜਾਏ।

(II) ਭਾਰਤ ਦਾ ਨਵਾਂ ਸੰਵਿਧਾਨ ਬਣਾਉਣ ਲਈ ਇਕ ਸੰਵਿਧਾਨ ਸਭਾ ਦੀ ਸਥਾਪਨਾ

ਕੀਤੀ ਜਾਏ।

(III) ਸੰਵਿਧਾਨ ਦੇ ਨਿਰਮਾਣ ਤੱਕ ਮੁੱਖ ਰਾਜਨੀਤਿਕ ਦਲਾਂ ਦੀ ਇਕ ਅੰਤਰਿਮ ਸਰਕਾਰ ਬਣਾਈ ਜਾਏ। ਅੰਤਰਿਮ ਸਰਕਾਰ ਦੇ ਸਾਰੇ ਵਿਭਾਗ ਭਾਰਤੀ ਮੰਤਰੀਆਂ ਦੇ ਅਧੀਨ ਹੋਣ।

(IV) ਸੰਪ੍ਰਦਾਇਕ ਪ੍ਰਸ਼ਨਾਂ ਦਾ ਫੈਸਲਾ ਹਿੰਦੂ -ਮੁਸਲਮਾਨਾਂ ਦੇ ਵੱਖ-ਵੱਖ ਬਹੁਮਤ ਨਾਲ ਹੋਵੇ, ਇਕੱਠੇ ਬਹੁਮਤ ਨਾਲ ਨਹੀ।

(V) ਦੇਸ਼ੀ ਰਿਆਸਤਾਂ ਤੇ ਕੋਈ ਪ੍ਰਭੂਸੱਤਾ ਨਹੀਂ ਹੋਵੇਗੀ ਅਤੇ ਇਹ ਉਹਨਾਂ ਦੀ ਇੱਛਾ 'ਤੇ ਨਿਰਭਰ ਹੋਵੇਗਾ ਕਿ ਉਹ ਕਿਹੜੇ ਵਿਸ਼ੇ ਕੇਂਦਰ ਨੂੰ ਸੌਪੇ।

(VI) ਸੰਵਿਧਾਨ ਨਿਰਮਾਣ ਤੋਂ ਬਾਅਦ ਦੇਸ਼ੀ ਰਿਆਸਤਾਂ ਨੂੰ ਬ੍ਰਿਟਿਸ਼ ਸਰਕਾਰ ਉਹਨਾਂ ਦਾ ਸਰਵਭੌਮ ਪ੍ਰਭੂਸੱਤਾ ਦਾ ਅਧਿਕਾਰ ਸੌਪ ਦੇਵੇਗੀ।


 

2. ਪ੍ਰਸ਼ਨ: ਰੋਲਟ ਐਕਟ ਤੇ ਜਲਿਆਂਵਾਲਾ ਬਾਗ਼ ਹਤਿਆਕਾਂਡ ਦੇ ਵਿਸ਼ੇ ਬਾਰੇ ਤੁਸੀਂ ਕੀ ਜਾਣਦੇ ਹੋ?


ਉੱਤਰ: 1. ਰੋਲਟ ਐਕਟ:-


ਰਾਸ਼ਟਰਵਾਦੀਆਂ ਦਾ ਦਮਨ ਕਰਨ ਲਈ ਅੰਗਰੇਜ਼ੀ ਸਰਕਾਰ ਨੇ 1919 . ਵਿਚ ਰੋਲਟ ਐਕਟ ਪਾਸ ਕੀਤਾ, ਜਿਸ ਦੇ ਅਨੁਸਾਰ ਰਾਸ਼ਟਰਵਾਦੀਆਂ ਨੂੰ ਬਿਨਾ ਮੁਕੱਦਮੇ ਚਲਾਏ, ਸਿਰਫ ਸ਼ੱਕ ਦੇ ਅਧਾਰ ਤੇ ਹੀ ਬੰਦੀ ਬਣਾਇਆ ਜਾ ਸਕਦਾ ਸੀ। ਗਾਂਧੀ ਜੀ ਨੇ ਇਸ ਦੇ ਵਿਰੁੱਧ ਸਤਿਆਗ੍ਹਹਿ ਸ਼ੁਰੂ ਕਰ ਦਿੱਤਾ। ਇਸ ਕਾਨੂੰਨ ਨੂੰ ਕਾਲਾ ਕਾਨੂੰਨ ਕਿਹਾ ਗਿਆ। ਗਾਂਧੀ ਜੀ ਦੇ ਆਦੇਸ਼ ਤੇ ਦੇਸ਼ ਭਰ ਵਿਚ ਰੋਲਟ ਐਕਟ ਦੇ ਵਿਰੁੱਧ ਹੜਤਾਲ ਅਤੇ ਪ੍ਰਦਰਸ਼ਨ ਹੋਏ। ਇਹਨਾਂ ਵਿਚ ਹਿੰਦੂ- ਮੁਸਲਮਾਨਾਂ ਨੇ ਸਮਾਨ ਰੂਪ ਵਿਚ ਹਿੱਸਾ ਲਿਆ।

 


2. ਜਲਿਆਂਵਾਲੇ ਬਾਗ਼ ਦਾ ਹੱਤਿਆਕਾਂਡ:-


ਸਰਕਾਰ ਦੀ ਦਮਨ ਨੀਤੀ ਦੇ ਵਿਰੋਧ ਵਿਚ ਗਾਂਧੀ ਜੀ ਨੇ 6 ਅਪ੍ਰੈਲ 1919 . ਨੂੰ ਇਕ ਵਿਆਪਕ ਹੜਤਾਲ ਦਾ ਆਹਵਾਨ ਕੀਤਾ। ਜਨਤਾ ਨੇ ਬੜੇ ਉਤਸ਼ਾਹ ਨਾਲ ਇਸ ਹੜਤਾਲ ਵਿਚ ਹਿੱਸਾ ਲਿਆ। ਇਸ ਤੇ ਸਰਕਾਰ ਨੇ ਆਪਣੀ ਦਮਨ ਨੀਤੀ ਹੋਰ ਵੀ ਤੇਜ ਕਰ ਦਿਤੀ। ਪੰਜਾਬ ਵਿਚ ਦੋ ਲੋਕਪ੍ਰਿਯ ਨੇਤਾਂਵਾਂ - ਡਾ. ਸੈਫ਼ੂਦੀਨ ਕਿਚਲੂ ਅਤੇ ਡਾ. ਸਤਪਾਲ ਨੂੰ ਬੰਦੀ ਬਣਾ ਲਿਆ ਗਿਆ। ਪੰਜਾਬ ਦੀ ਜਨਤਾ ਨੇ ਓਹਨਾਂ ਦੀ ਗ੍ਰਿਫਤਾਰੀ ਦੇ ਵਿਰੋਧ ਵਿਚ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ਼ ਵਿਚ 13 ਅਪ੍ਰੈਲ 1919 . ਨੂੰ ਇਕ ਵਿਸ਼ਾਲ ਜਨਸਭਾ ਕੀਤੀ। ਇਸ ਨਿਹੱਥੇ ਸ਼ਾਂਤ ਜਨ -ਸਮੂਹ ਤੇ ਜਨਰਲ ਡਾਇਰ ਨੇ ਗੋਲੀਆਂ ਦੀ ਵਰਖਾ ਕਰ ਦਿੱਤੀ, ਜਿਸ ਨਾਲ ਸੈਂਕੜਾ ਵਿਅਕਤੀ ਮਾਰੇ ਗਏ ਅਤੇ ਹਜਾਰਾਂ ਜਖਮੀ ਹੋਏ। ਸਾਰੇ ਦੇਸ਼ ਵਿਚ ਬ੍ਰਿਟਿਸ਼ ਸਾਸ਼ਨ ਦੇ ਵਿਰੁੱਧ ਰਾਸ਼ਟਰਵਾਦੀਆਂ ਦੀਆਂ ਭਾਵਨਾਵਾਂ ਮਜਬੂਤ ਹੋਈਆਂ। ਇਸ ਦੇ ਤੁਰੰਤ ਬਾਅਦ ਪੰਜਾਬ ਵਿਚ ਕਰਫਿਊ ਲਗਾ ਦਿਤਾ ਗਿਆ ਪਰ ਇਹ ਦਬਾਅ ਜਿਆਦਾ ਸਮੇਂ ਤਕ ਕਾਇਮ ਨਹੀਂ ਰਹਿ ਸਕਿਆ।


 

3. ਪ੍ਰਸ਼ਨ: ਸਿਵਲ ਨਾ-ਫੁਰਮਾਨੀ ਅੰਦੋਲਨ ਦਾ ਕਾਰਜਕ੍ਰਮ ਕੀ ਸੀ?


ਉੱਤਰ: ਮਹਾਤਮਾ ਗਾਂਧੀ ਜੀ ਨੇ ਸਿਵਲ ਨਾ-ਫੁਰਮਾਨੀ ਅੰਦੋਲਨ ਦੀ ਸ਼ੁਰੂਆਤ ਦੀ ਸਥਾਪਨਾ ਗੁਜਰਾਤ ਤੋਂ 320 ਕਿ. ਮੀ. ਦੂਰ ਸਮੁੰਦਰ ਦੇ ਤੱਟ ਤੇ ਸਥਿਤ ਡਾਂਡੀ ਨਾਮੀ ਸਥਾਨ ਤੇ ਲੂਣ ਕਾਨੂੰਨ ਦੀ ਉਲੰਘਣਾ ਕਰਕੇ ਕੀਤੀ |

 


1. ਸਿਵਲ ਨਾ-ਫੁਰਮਾਨੀ ਅੰਦੋਲਨ ਦਾ ਕਾਰਜਕ੍ਰਮ :- ਇਸ ਦੇ ਅਨੁਸਾਰ ਨਮਕ ਕਾਨੂੰਨ ਨੂੰ ਭੰਗ ਕਰਨਾ, ਸ਼ਰਾਬ ਦੇ ਵਿਦੇਸ਼ੀ ਮਾਲ ਦੀਆਂ ਦੁਕਾਨਾਂ ਅੱਗੇ ਧਰਨੇ ਦੇਣਾ, ਵਿਦੇਸ਼ੀ ਮਾਲ ਦੀ ਹੋਲੀ ਚਲਾਉਣਾ, ਸਰਕਾਰੀ ਸਿੱਖਿਆ ਸੰਸਥਾਵਾਂ ਦਾ ਬਾਈਕਾਟ, ਸਰਕਾਰੀ ਨੌਕਰੀਆਂ ਤੋਂ ਤਿਆਗ - ਪੱਤਰ, ਟੈਕਸ ਦੇਣੇ ਬੰਦ ਕਰਨਾ ਤੇ ਸਰਕਾਰੀ ਅਦਾਲਤਾਂ ਦਾ ਬਾਈਕਾਟ ਆਦਿ ਕੰਮਾਂ ਨੰ ਕਰਨਾ ਸੀ।


2. ਅੰਦੋਲਨ ਦਾ ਭੜਕਣਾ:- ਸਾਰੇ ਦੇਸ਼ ਵਿਚ ਸਿਵਲ ਨਾ-ਫੁਰਮਾਨੀ ਅੰਦੋਲਨ ਸ਼ੁਰੂ ਹੋ ਗਿਆ। ਬੰਬਈ, ਅਹਿਮਦਾਬਾਦ ਤੇ ਮਦਰਾਸ ਵਰਗੇ ਨਗਰਾਂ ਵਿਚ ਨਮਕ ਕਾਨੂੰਨ ਨੂੰ ਤੋੜ੍ਹਿਆਂ ਗਿਆ। ਵਿਦੇਸ਼ੀ ਮਾਲ ਦਾ ਬਾਈਕਾਟ ਕੀਤਾ ਗਿਆ ਤੇ ਉਸ ਦੀ ਹੋਲੀ ਜਲਾਈ ਗਈ। ਟੈਕਸਾਂ ਦੀ ਅਦਾਇਗੀ ਰੋਕ ਦਿੱਤੀ ਗਈ। ਮਹਾਰਾਸ਼ਟਰ, ਕਰਨਾਟਕ ਤੇ ਮੱਧ ਭਾਰਤ ਵਿਚ ਜੰਗਲ ਕਾਨੂੰਨ ਭੰਗ ਕੀਤੇ ਗਏ।


3. ਸਰਕਾਰ ਦੀ ਦਮਨਕਾਰੀ ਨੀਤੀ:- ਸਰਕਾਰ ਨੇ ਦਮਨ ਦੀ ਨੀਤੀ ਅਪਣਾਈ। ਪ੍ਰੈਸ ਉਤੇ ਰੋਕ ਲਗਾ ਦਿਤੀ। ਕਾਂਗਰਸ ਨੂੰ ਗੈਰ -ਕਾਨੂੰਨੀ ਘੋਸ਼ਿਤ ਕਰ ਦਿੱਤਾ ਗਿਆ ਤੇ ਲਾਠੀ- ਗੋਲੀ ਦਾ ਸਹਾਰਾ ਲਿਆ ਗਿਆ।

 


4. ਪ੍ਰਸ਼ਨ: 1947 ਵਿਚ ਭਾਰਤ ਦੀ ਵੰਡ ਦੇ ਮੁੱਖ ਕਾਰਨ ਕੀ ਸਨ?


ਉੱਤਰ: 15 ਅਗਸਤ, 1947 . ਨੰ ਭਾਰਤ ਸੁਤੰਤਰ ਹੋ ਗਿਆ, ਪਰੰਤੂ ਸੁਤੰਤਰਤਾ ਦੀ ਨਵੀ ਸਵੇਰ ਦੇਖਣ ਤੋਂ ਪਹਿਲਾ ਦੇਸ਼ ਨੂੰ ਵੰਡ ਦੀ ਕਾਲੀ ਰਾਤ ਵੀ ਵੇਖਣੀ ਪਈ।


ਭਾਰਤ ਦੇ ਦੋ ਟੁਕੜੇ ਭਾਰਤ ਅਤੇ ਪਾਕਿਸਤਾਨ ਕਰ ਦਿੱਤੇ ਗਏ। ਇਸ ਵੰਡ ਦੇ ਮੁਖ ਕਾਰਨ ਹੇਠ ਲਿਖੇ ਸਨ:-


Ø ਅੰਗਰੇਜ ਭਾਰਤ ਨੂੰ ਕਮਜ਼ੋਰ ਕਰਨਾ ਚਾਹੁੰਦੇ ਸਨ।

Ø ਮੁਸਲਿਮ ਲੀਗ ਵੀ ਵੱਖ ਰਾਜ ਦੀ ਮੰਗ ਕਰ ਰਹੀ ਸੀ।

Ø ਕਾਂਗਰਸ ਦੀਆਂ ਨੀਤੀਆਂ ਵੀ ਕਮਜ਼ੋਰ ਸਨ।

Ø ਅੰਤਰਿਮ ਸਰਕਾਰ ਦੀ ਅਸਫਲਤਾ ਨੇ ਇਹ ਸਪਸ਼ਟ ਕਰ ਦਿੱਤਾ ਕਿ

Ø ਕਾਂਗਰਸ ਅਤੇ ਮੁਸਲਿਮ ਲੀਗ ਮਿਲ ਕੇ ਕੰਮ ਨਹੀਂ ਕਰ ਸਕਦੇ।

ਹਿੰਦੂ -ਮੁਸਲਿਮ ਦੰਗੇ ਵੀ ਵੰਡ ਦਾ ਕਾਰਨ ਬਣੇਂ।

Ø ਮੁਸਲਿਮ ਲੀਗ ਅਤੇ ਕਾਂਗਰਸ ਨੇ ਮਾਊਂਟਬੈਟਨ ਯੋਜਨਾ ਨੂੰ ਸਵੀਕਾਰ ਕਰ ਲਿਆ ਸੀ। ਇਸ ਯੋਜਨਾ ਨੇ ਭਾਰਤ ਵੰਡ ਦਾ ਮਤਾ ਪਾਸ ਕੀਤਾ ਸੀ।


 

5. ਪ੍ਰਸ਼ਨ: ਬ੍ਰਿਟਿਸ਼ ਸਰਕਾਰ ਨੇ ਭਾਰਤ ਨੂੰ ਸੁਤੰਤਰਤਾ ਦੇਣ ਦਾ ਫੈਸਲਾ ਕਿਉਂ ਕੀਤਾ?


ਉੱਤਰ: 1919 ਈ. ਤੋਂ 1947 ਈ. ਤਕ ਮਹਾਤਮਾ ਗਾਂਧੀ ਦੀ ਅਗਵਾਈ ਵਿਚ ਸੁਤੰਤਰਤਾ ਦਾ ਅੰਦੋਲਨ ਪੂਰੀ ਗਤੀ ਨਾਲ ਚਲਿਆ। ਅਸਹਿਯੋਗ ਅੰਦੋਲਨ, ਸਿਵਲ ਨਾ- ਫੁਰਮਾਨੀ ਅੰਦੋਲਨ ਤੇ ਭਾਰਤ ਛੱਡੋ ਅੰਦੋਲਨ ਦੁਆਰਾ ਦੇਸ ਦੀ ਜਨਤਾ ਨੇ ਅੰਗਰੇਜ਼ਾਂ ਦੇ ਨਕ ਵਿਚ ਦਮ ਕਰ ਦਿਤਾ। ਉੱਧਰ ਨੇਤਾ ਜੀ ਸੁਬਾਸ਼ ਚੰਦਰ ਬੋਸ ਨੇ ਅਜਾਦ ਹਿੰਦ ਫੋਜ ਦੁਆਰਾ ਅੰਗਰੇਜ਼ਾਂ ਦੇ ਵਿਰੁੱਧ ਇਕ ਹਥਿਆਰਬੰਦ ਸੰਘਰਸ਼ ਖੜ੍ਹਾ ਕਰ ਦਿਤਾ। ਇੰਨਾ ਹੀ ਨਹੀਂ, ਉਹਨਾਂ ਨੇ ਇੰਫਾਲ ਵਿਚ ਤਿਰੰਗਾ ਲਹਿਰਾ ਕੇ ਦੇਸ਼ ਨੂੰ ਸੁਤੰਤਰ ਕਰਵਾਉਣ ਦਾ ਕਮ ਸ਼ੁਰੂ ਕਰ ਦਿੱਤਾ। ਇਸ ਨਾਲ ਦੇਸ਼ਵਾਸੀਆਂ ਵਿਚ ਖਾਸ ਉਤਸ਼ਾਹ ਤੇ ਜੋਸ਼ ਦੀਆਂ ਭਾਵਨਾਂਵਾਂ ਭਰ ਗਈਆਂ। ਇਸ ਸਮ ਦੇਸ਼ ਦੇ ਨੋ- ਸੈਨਾ ਨੇ ਬ੍ਰਿਟਿਸ਼ ਸਰਕਾਰ ਦੇ ਵਿਰੁੱਧ ਵਿਦਰੋਹ ਸ਼ੁਰੂ ਕਰ ਦਿਤਾ। ਉੱਧਰ ਵਿਸ਼ਵ ਯੁੱਧ ਦੇ ਬਾਅਦ ਬ੍ਰਿਟੇਨ ਦੀ ਸੱਤਾ ਵਿਚ ਬਦਲਾਵ ਆ ਗਿਆ ਸੀ ਤੇ ਉੱਥੇ ਮਜ਼ਦੂਰ ਦਲ ਦੇ ਸੱਤਾ ਸੰਭਾਲ ਲਈ ਸੀ। ਇਹ ਦਲ ਪਹਿਲਾ ਹੀ ਭਾਰਤ ਦੀ ਸੁਤੰਤਰਤਾ ਦਾ ਸਮਰਥਕ ਸੀ। ਅਜਿਹੀਆਂ ਹਾਲਾਤਾਂ ਵਿਚ ਬ੍ਰਿਟਿਸ਼ ਸਰਕਾਰ ਨੇ ਦੇਸ਼ ਨੂੰ ਸੁਤੰਤਰ ਕਰਨ ਦਾ ਫੈਸਲਾ ਕੀਤਾ।