Monday 18 January 2021

CHAPTER NO.3 AGENTS OF CHANGE:DENUDATION AND TRANSPORTATION

0 comments

ਅਧਿਆਇ- 3 ਤਬਦੀਲੀ ਦੇ ਤੱਤ: ਮੌਸਮੀਕਰਨ, ਸਥਾਨ ਅੰਤਰਨ ਤੇ ਨਿਖੇਪਣ

[(ii) ਗਲੇਸ਼ੀਅਰ ਦੇ ਅਨਾਵਿਰਤੀ ਕਾਰਜ] [Part- II]

 

ਪ੍ਰਸ਼ਨ 1:- ਗਲੇਸ਼ੀਅਰ (ਹਿੰਮ ਨਦੀ) ਤੋ ਕੀ ਭਾਵ?

ਉਤਰ: - ਢਲਾਣਾਂ ਤੋਂ ਹੇਠਾਂ ਵੱਲ ਨੂੰ ਰਹੀ ਗਤੀਸ਼ੀਲ ਬਰਫ੍ਰ ਨੂੰ ਹਿੰਮ ਨਦੀ ਕਿਹਾ ਜਾਂਦਾ ਹੈ

 

ਪ੍ਰਸ਼ਨ 2:- ਗਲੇਸ਼ੀਅਰ ਦੀਆਂ ਕਿਸਮਾਂ ਲਿਖੋ?

ਉਤਰ: - ਗਲੇਸ਼ੀਅਰ ਦੀਆਂ ਕਿਸਮਾਂ

1. ਮਹਾਂਦੀਪੀ ਗਲੇਸ਼ੀਰ

2. ਪੀਡਮਾਂਟ ਗਲੇਸ਼ੀਰ

3. ਘਾਟੀ ਗਲੇਸ਼ੀਰ 

 

ਪ੍ਰਸ਼ਨ 3:- ਗਲੇਸ਼ੀਰ ਦੇ ਕਾਰਜ ਦਾ ਵਰਣਨ ਕਰੋ?

ਉਤਰ:-

                                         ਗਲੇਸ਼ੀਰ ਦੇ ਕਾਰਜ

ਕਾਰਜ

ਅਪਰਦਨ ਕਾਰਜ

ਢੋਆ ਢੁਆਈ 

ਨਿਖੇਪਣ  ਕਾਰਜ

ਥਲ ਆਕ੍ਰਿਤੀ 

 

1.  ਹਿੰਮ ਦਗੜਾਂ

2. ਸਿਰਕ

3. ਸਿੰਗ

4. ਦਰਾਂ

ਗਲੇਸ਼ੀਅਰ ਆਪਣੇ ਨਾਲ ਕਈ ਤਰ੍ਹਾਂ ਦੇ ਚਟਾਨਾਂ ਦੇ ਟੁਕੜੇ, ਰੋੜੇ,ਪੱਥਰ,ਬਨਸਪਤੀ, ਮਿੱਟੀ ਆਦਿ ਲੈਕੇ ਚਲਦੇ ਹਨ

1. ਮੋਰੇਨ

2. ਐਸਕਰ

3. ਗਲੇਸ਼ੀਅਰ ਨਦੀ ਮੈਦਾਨ

 

 

1 ਹਿੰਮ ਦਰਾੜਾਂ:- ਗਲੇਸ਼ੀਅਰ ਜਦੋਂ ਚਲਦਾ ਭਾਵ ਸਰਕਦਾ ਹੈ ਤਾਂ ਇਸਦੀ ਰਫਤਾਰ ਕੇਂਦਰੀ ਹਿੱਸੇ ਵਿੱਚ ਜ਼ਿਆਦਾ ਅਤੇ ਕਿਨਾਰਿਆਂ ਤੇ ਘੱਟ ਹੁੰਦੀ ਹੈ ਜਿਸ ਰਸਤੇ ਤੇ ਗਲੇਸ਼ੀਅਰ ਅਪਰਦਨ ਦੀ ਕਿਰਿਆ ਕਰਦਾ ਹੋਇਆ ਚੱਲਦਾ ਹੈ ਉਸ ਨੂੰ ਗਲੇਸ਼ੀਅਰ ਦੀ ਪਗਡੰਡੀ (Pavement) ਕਿਹਾ ਜਾਂਦਾ ਹੈ ਗਲੇਸ਼ੀਅਰ ਦੇ ਰਸਤੇ ਵਿੱਚ ਜਦੋਂ ਕੋਈ ਉੱਚੀ ਥਾਂ ਆਉਂਦੀ ਹੈ, ਤਾਂ ਗਲੇਸ਼ੀਅਰ ਉਸ ਤੇ ਚੜਦਾ ਹੈ ਅਤੇ ਫੇਰ ਨੀਵੀਂ ਢਲਾਣ ਵੱਲ ਉਤਰਦਾ ਹੈ। ਇਸ ਪ੍ਰਕਿਰਿਆ ਦੇ ਦੌਰਾਨ ਇਸ ਦੀ ਉਪਰਲੀ ਤਹਿ ਤੇ ਲੰਬਕਾਰ ਤਰੇੜਾਂ ਪੈ ਜਾਂਦੀਆਂ ਹਨ ਜੋ ਸਮੇਂ ਦੇ ਨਾਲ-ਨਾਲ ਵੱਡੀਆਂ ਹੋ ਕੇ ਦਰਾੜਾ ਬਣ ਜਾਂਦੀਆਂ ਹਨ ਜਿਨ੍ਹਾਂ ਨੂੰ ਹਿੰਮ ਦਰਾੜਾਂ ਕਿਹਾ ਜਾਂਦਾ ਹੈ।

 

 



 

2 ਸਿਰਕ:- ਸਿਰਕ ਫਰਾਂਸੀਸੀ (French) ਭਾਸ਼ਾ ਦਾ ਸ਼ਬਦ ਹੈ। ਤਿੱਖੀਆਂ ਢਲਾਣਾਂ ਵਾਲੀਆਂ ਚਟਾਨਾਂ ਤੇ ਦਰਿਆ ਦੇ ਕੰਮ ਕਾਰਣ ਇੱਕ ਟੋਆ ਜਿਹਾ ਪੈ ਜਾਂਦਾ ਹੈ ਜੋ ਹਿੰਮ ਨਦੀਆਂ (ਗਲੇਸ਼ੀਅਰ ਦੀ ਅਪਰਦਨ ਕਿਰਿਆ) ਨਾਲ ਹੌਰ ਵੀ ਵੱਡੇ ਹੋ ਜਾਂਦੇ ਹਨ ਅਤੇ ਇਹਨਾਂ ਵਿੱਚ ਬਰਫ੍ਰ ਭਰ ਜਾਂਦੀ ਹੈ। ਇਸ ਲਈ ਇਹਨਾਂ ਨੂੰ ਬਰਫ੍ਰ ਦੇ ਕੁੰਡ ਵੀ ਕਹਿ ਦਿੱਤਾ ਜਾਂਦਾ ਹੈ। ਇਹਨਾਂ ਦਾ ਸਰੂਪ ਆਰਾਮ ਕੁਰਸੀ ਨਾਲ ਮਿਲਦਾ ਜੁਲਦਾ ਲਗਦਾ ਹੁੰਦਾ ਹੈ। ਇਸਨੂੰ ਪਰਤੱਖ ਦਰਾੜ (Berg-Schrund) ਵੀ ਕਿਹਾ ਜਾਂਦਾ ਹੈ।

 

3 ਸਿੰਗ:- ਕਿਸੇ ਪਹਾੜੀ 'ਤੇ ਜਦੋਂ ਕਈ ਹਿੰਮ ਕ੍ਰੰਡਾ ਦਾ ਨਿਰਮਾਣ ਹੋ ਜਾਂਦਾ ਹੈ ਤਾਂ ਬਰਫ ਦੇ ਜੰਮਣ ਨਾਲ ਸਿਰਕ ਹੌਰ ਵੀ ਚੌੜੀਆਂ ਹੋ ਜਾਂਦੀਆਂ ਹਨ ਅਤੇ ਰਸਤੇ ਵਿੱਚ ਆਉਂਦੀਆਂ ਚਟਾਨਾਂ ਨੂੰ ਖੁਰਚ ਦਿੰਦੀਆਂ ਹਨ ਜਿਸਦੇ ਸਦਕਾ ਕੇਵਲ ਵਿੱਚਕਾਲਾ ਹਿੱਸਾ ਹੀ ਖੜ੍ਹਾ ਰਹਿ ਜਾਂਦਾ ਹੈ ਜੋ ਸਿੰਗ ਦੀ ਤਰ੍ਹਾਂ ਲੱਗਦਾ ਹੈ। ਸਵਿਟਜ਼ਰਲੈਂਡ ਦਾ ਮੈਟਰ ਹਾਰਨ (Matter Horn Peak) ਇਸਦੀ ਸਰਵਉੱਤਮ ਉਦਾਹਰਣ ਹੈ

 

 

4 ਦਰਾਂ:- ਕਿਸੇ ਪਹਾੜ `ਤੇ ਜਦੋਂ ਦੋਹੇ ਪਾਸਿਆਂ ਤੋਂ ਸਿਰਕ ਬਣ ਜਾਂਦੇ ਹਨ ਅਤੇ ਇਹਨਾਂ ਦੇ ਵਿਚਕਾਰਲੇ Ridge ਦਾ ਹਿੱਸਾ ਕੁਝ ਸਮੇ ਤੋਂ ਬਾਅਦ ਡਿੱਗ ਪੈਂਦਾ ਅਤੇ ਇੱਕ ਰਸਤਾ ਜਿਹਾ ਬਣ ਜਾਂਦਾ ਜਿਸ ਨੂੰ ਦਰਾਂ (Pass) ਕਹਿੰਦੇ ਹਨ। ਐਲਪਸ ਪਹਾੜਾਂ ਵਿੱਚ ਕਈ ਦਰੇਂ (Passes) ਗਲੇਸ਼ੀਅਰ ਦੀ ਅਜਿਹੀ ਕਿਰਿਆ ਕਰਕੇ ਹੀ ਬਣੇ ਹਨ। ਇਹਨਾਂ ਨੂੰ ਆਵਾਜਾਈ (Transportation) ਵਾਸਤੇ ਵਰਤਿਆ ਜਾਂਦਾ ਹੈ।

 

 

5 ਮੋਰੇਨ:- ਗਲੇਸ਼ੀਅਰ ਜਦੋ ਪਿਘਲਦਾ ਹੈ ਤਾਂ ਆਪਣਾ ਮਲਬਾ (Debris) ਇੱਕ ਢੇਰੀ ਦੇ ਰੂਪ ਵਿੱਚ ਜਮ੍ਹਾਂ ਕਰ ਦਿੰਦਾ ਹੈ। ਇਸ ਢੇਰ ਵਿੱਚ ਚੱਟਾਨਾਂ ਦੇ ਟੁੱਕੜਿਆਂ ਦੀ ਇਕਸਾਰਤਾ ਨਹੀਂ ਹੁੰਦੀ। ਇਹ ਭਿੰਨ-ਭਿੰਨ ਪ੍ਰਕਾਰ ਅਤੇ ਰੰਗਾਂ ਦੇ ਹੁੰਦੇ ਹਨ। ਇਹਨਾਂ ਵਿੱਚ ਮੁਲਾਇਮ ਟੁਕੜੇ ਜਿਸਨੂੰ ਗਲੇਸ਼ੀਅਰ ਦਾ ਬਾਰੀਕ ਚੂਰਾ (Glacier Flour) ਆਖਦੇ ਹਾਂ, ਤਿਕੌਣੇ ਟੁਕੜੇ, ਵੱਡੇ-ਵੱਡੇ ਪੱਥਰ ਆਦਿ ਜੌ ਕਿ ਕੁਝ ਸੈਂਟੀਮੀਟਰਾਂ ਤੋਂ ਲੈ ਕੇ 20 ਮੀਟਰ ਦੇ ਵਿਆਸ ਵਾਲੇ ਹੋ ਸਕਦੇ ਹਨ, ਦਾ ਢੇਰ ਬਣ ਜਾਂਦਾ ਹੈ।

 

 

6 ਐਸਕਰ: - ਹਿੰਮ ਨਦੀਆ ਦੇ ਨੀਵੇਂ ਹਿੱਸਿਆਂ 'ਤੇ ਕਈ ਵਾਰ ਬਰਫ਼ ਪਿਘਲ ਜਾਂਦੀ ਹੈ ਅਤੇ ਜਲ ਦੇ ਰੂਪ ਵਿੱਚ ਹੇਠਾਂ ਵਹਿਣਾ ਸ਼ੁਰੂ ਕਰਦੀ ਹੈ। ਇਸ ਨਾਲ ਜਲ ਧਾਰਾਵਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਹਨ ਜੌ ਬਰਫ਼ ਦੇ ਅੰਦਰ ਜਦੋਂ ਸੁਰੰਗ ਬਣਾ ਕੇ ਚਲਦੀਆਂ ਹਨ ਤਾਂ ਇਹਨਾਂ ਸੁਰੰਗਾਂ ਵਿੱਚ ਹੀ ਮਲਬਾ ਢੇਰ ਹੋ ਜਾਂਦਾ ਹੈ, ਸਮਾਂ ਬੀਤਣ `ਤੇ ਬਰਫ਼ ਦੀ ਨਦੀ ਬਿਲਕੁਲ ਖ਼ਤਮ ਹੋ ਜਾਂਦੀ ਹੈ ਭਾਵ ਜਲ ਵਹਿ ਜਾਂਦਾ ਹੈ ਅਤੇ ਮਲਬੇ ਦਾ ਢੇਰ ਇੱਕ ਲੰਬੀ ਪਟੜੀ ਜਿਹਾ ਧਰਾਤਲ ਜਾਪਣ ਲਗ ਪੈਂਦਾ ਹੈ ਜਿਸਨੂੰ ਐਸਕਰ ਕਿਹਾ ਜਾਂਦਾ ਹੈ।

 

7 ਗਲੇਸ਼ੀਅਰ ਨਦੀ ਮੈਦਾਨ:- ਜਦੋ ਕੋਈ ਗਲੇਸ਼ੀਅਰ ਬਰਫ਼ ਦੀਆਂ ਸੁੰਰਗਾਂ ਵਿਚੋਂ ਨਿਕਲ ਦੇ ਕੁਝ ਦੂਰੀ ਤੇ ਨਿਖੇਪੀ ਪਦਾਰਥ (Sediments) ਜਮ੍ਹਾਂ ਕਰ ਦਿੰਦਾ ਹੈ ਜਾਂ ਸਧਾਰਣ ਸ਼ਬਦਾਂ ਵਿੱਚ ਜਦੋਂ ਕੋਈ ਗਲੇਸ਼ੀਅਰ ਆਖਰੀ ਮੋਰੇਨ ਬਣਾਉਂਦਾ ਹੈ ਤਾਂ ਗਲੇਸ਼ੀਅਰ ਦਾ ਪਿਘਲਿਆ ਹੋਈਆ ਪਾਣੀ ਮਿੱਟੀ ਨੂੰ ਆਪਣੇ ਨਾਲ ਰੋੜ੍ਹ ਕੇ ਲੈ ਜਾਂਦਾ ਹੈ ਅਤੇ ਕੁਝ ਦੂਰ ਜਾ ਕੇ ਇਹੀ ਮਿੱਟੀ ਤੇ ਮਹੀਨ ਮਲਬਾ ਤਹਿਦਾਰ ਪਰਤਾਂ ਵਿੱਚ ਜਮ੍ਹਾਂ ਹੋ ਕੇ ਮੈਦਾਨ ਰੂਪ ਧਾਰਣ ਕਰ ਲੈਂਦਾ ਹੈ ਜਿਸਨੂੰ ਗਲੇਸ਼ੀਅਰੀ ਮੈਦਾਨ (Outwash Plain) ਕਿਹਾ ਜਾ ਸਕਦਾ ਹੈ।

 


 

 [iii) ਪੌਣਾਂ ਦੇ ਅਨਾਵਿਰਤੀਕਰਨ ਕਾਰਜ] [Part-III]

 

ਪ੍ਰਸ਼ਨ 1:- ਪੌਣ ਕੀ ਹੈ?

ਉਤਰ: - ਇਕ ਨਿਸ਼ਚਿਤ ਦਿਸ਼ਾ ਵਿਚ ਚਲਦੀ ਹਵਾ ਨੂੰ ਪੌਣ ਕਿਹਾ ਜਾਂਦਾ ਹੈ

 

 

ਪ੍ਰਸ਼ਨ 2:- ਪੌਣਾਂ ਦੇ ਕਾਰਜ ਬਾਰੇ ਸੰਖੇਪ ਵਿਚ ਲਿਖੋ?

ਉਤਰ: - ਪੌਣਾਂ ਦੇ ਕਾਰਜ

 

                                            ਪੌਣਾਂ ਦੇ ਕਾਰਜ 

ਕਾਰਜ

ਅਪਰਦਨ ਕਾਰਜ 

ਢੋਆ ਢੁਆਈ  ਕਾਰਜ 

ਨਿਖੇਪਣ  ਕਾਰਜ

ਥਲ ਆਕ੍ਰਿਤੀ 

ਨਿਰਮਾਨ

1. ਨਖਲਿਸਤਾਨ

2. ਚਟਾਨੀ ਸੂਈਆਂ

3. ਖੁੰਭਦਾਰ ਚੱਟਾਨਾਂ

4. ਜ਼ਿਊਜਨ

5. ਇਨਸਲਬਰਗ

ਪੌਣਾਂ ਦੀ ਰਫਤਾਰ ਜਿੰਨੀ ਜ਼ਿਆਦਾ ਹੋਵੇਗੀ, ਉਨੀ ਹੀ ਵਧੇਰੇ ਸਮਾਨ ਚੁੱਕ ਕੇ ਇੱਕ

ਜਗ੍ਹਾਂ ਤੋਂ ਦੂਜੀ ਜਗ੍ਹਾਂ ਤੇ ਲੈ ਕੇ ਜਾ ਸਕੇਗੀ।

1. ਰੇਤ ਦੀਆਂ ਲਹਿਰਾਂ

2. ਰੇਤ ਦੇ ਟਿੱਬੇ

3. ਬਰਖ੍ਹਾਨ

4. ਲੋਇਸ ਦੇ ਮੈਦਾਨ

 

 

1. ਨਖਲਿਸਤਾਨ:- ਡਿਫਲੇਸ਼ਨ ਦੀ ਕਿਰਿਆ ਦੇ ਦੌਰੀਨ ਜਦੋਂ ਤੇਜ਼ ਚਲਦੀਆਂ ਪੌਣਾਂ ਚਟਾਨਾਂ ਦੀਆਂ ਉਪਰਲੀਆਂ ਪਰਤਾਂ 'ਤੇ ਅਪਰਦਨ ਕਿਰਿਆ ਕਰਦੀਆਂ ਹਨ ਤਾਂ ਇਹ ਪਰਤਾਂ ਸਮੇਂ ਦੇ ਨਾਲ-ਨਾਲ ਘੱਟਦੀਆਂ ਰਹਿੰਦੀਆਂ ਹਨ ਜਿਸਦੇ ਫਲਸਰੂਪ ਸਤ੍ਹਾ ਦੇ ਹੇਠਾਂ ਪਾਣੀ ਵਾਲੀਆਂ ਚਟਾਨਾਂ ਉੱਪਰ ਜਾਂਦੀਆਂ ਹਨ। ਇਸ ਤਰ੍ਹਾਂ ਭੂਮੀਗਤ ਜਲ ਉੱਪਰ ਜਾਂਦਾ ਹੈ ਜਿਸਨੂੰ ਨਖਲਿਸਤਾਨ ਕਿਹਾ ਜਾਂਦਾ ਹੈ, ਇਸ ਦੇ ਆਲੇ-ਦੁਆਲੇ ਹਰ ਪ੍ਰਕਾਰ ਬਨਸਪਤੀ ਉੱਗ ਸਕਦੀ ਹੈ ਅਤੇ ਮਨੁੱਖੀ ਜੀਵਨ ਵੀ ਸੰਭਵ ਹੈ। ਇਸ ਤਰ੍ਹਾਂ ਦੇ ਨਖਲਿਸਤਾਨ ਅਲਜੀਰੀਆ ਅਤੇ ਲੀਬੀਆ ਵਿੱਚ ਅਤੇ ਭਾਰਤ ਦੇ ਥਾਰ ਮਾਰੂਥਲੀ ਇਲਾਕਿਆਂ ਵਿੱਚ ਦੇਖਣ ਨੂੰ ਮਿਲਦੇ ਹਨ।

 

2. ਚਟਾਨੀ ਸੂਈਆਂ:- ਤੇਜ਼ ਪੌਣ ਚੱਲਣ ਕਰਕੇ ਜਦੋਂ ਨਰਮ ਚਟਾਨਾਂ ਖ੍ਰਤਮ ਹੋ ਜਾਂਦੀਆਂ ਤਾਂ ਕਈ ਵਾਰ ਤਿੱਖੀ ਢਲਾਣ ਵਾਲੀਆਂ ਚਟਾਨਾਂ ਸੂਈਆਂ ਦੀ ਤਰ੍ਹਾਂ ਸਥਿਰ ਰਹਿੰਦੀਆਂ ਹਨ। ਇਹ ਤਿੱਖੀਆਂ ਸੂਈਆਂ ਦੀ ਤਰ੍ਹਾਂ ਦਿਖਾਈ ਦਿੰਦੀਆਂ ਹਨ। ਇਸ ਲਈ ਇਹਨਾਂ ਨੂੰ ਚਟਾਨੀ ਸੂਈਆਂ ਕਿਹਾ ਜਾਂਦਾ ਹੈ।

 

3. ਖੂੰਭਦਾਰ ਚੱਟਾਨਾਂ:- ਪੌਣ, ਅਪਰਦਨ ਦੀ ਕਿਰਿਆ ਧਰਤੀ ਤੋਂ ਉੱਪਰ ਔਸਤਨ ਇਕ ਮੀਟਰ ਤੱਕ ਕਰਦੀ ਹੈ। ਬਿਲਕੁਲ ਥਰਤੀ ਦੇ ਨੇੜੇ ਅਤੇ 2ਮੀਟਰ ਤੋਂ ਉੱਪਰ ਤੱਕ ਇਸਦੀ ਅਪਰਦਨ ਦੀ ਕਿਰਿਆ ਬਹੁਤ ਥੋੜੀ ਹੁੰਦੀ ਹੈ ਇਸ ਤਰ੍ਹਾਂ ਖੜੀਆਂ ਚਟਾਨਾਂ ਧਰਤੀ ਦੇ ਨੇੜੇ ਅਤੇ ਉੱਪਰਲੇ ਹਿੱਸੇ ਤੇ ਖੁਰਚੀਆਂ ਜਾਂਦੀਆ ਹਨ ਪਰ ਚਟਾਨ ਦੇ ਵਿਚਕਾਰਲੇ ਹਿੱਸੇ ਤੇ ਅਪਰਦਨ ਦੀ ਕਿਰਿਆ ਜ਼ਿਆਦਾ ਹੁੰਦੀ ਹੈ ਜਿਸਦੇ ਫਲਸਰੂਪ ਇਹ ਖੁੰਭ ਵਰਗੀ ਸ਼ਕਲ ਦੀਆਂ ਲੱਗਦੀਆਂ ਹਨ। ਇਹ ਖੁੰਭਦਾਰ ਚਟਾਨਾਂ ਦੇ ਨਾਂ ਨਾਲ ਜਾਣੀਆਂ ਜਾਂਦੀਆਂ ਹਨ। ਇਹਨਾਂ ਨੂੰ ਸਹਾਰਾ ਮਾਰੂਥਲ ਵਿੱਚ `ਗੌਰ ਕਿਹਾ ਜਾਂਦਾ ਹੈ।

 

4. ਜ਼ਿਊਜਨ:- `ਜ਼ਿਊਜਨ ਜਰਮਨ ਭਾਸ਼ਾ ਦਾ ਸ਼ਬਦ ਰੈ ਜਿਸਦਾ ਅਰਥ ਹੈ ''ਮੇਜ਼ ਦੀ ਤਰ੍ਹਾਂ ।ਨਰਮ ਚਟਾਨਾਂ ਤੇ ਜਦੋਂ ਕਠੋਰ ਚਟਾਨਾਂ ਦੀਆਂ ਪਰਤਾਂ ਹੁੰਦੀਆਂ ਹਨ ਇਹ ਜਲਦੀ ਹੀ ਪੌਣਾਂ ਦੁਆਰਾ ਖੁਰਚੀਆਂ ਜਾਂਦੀਆ ਹਨ। ਇਹ ਤਰ੍ਹਾਂ ਨਰਮ ਚਟਾਨਾਂ ਦੀਆਂ ਪਰਤਾਂ ਦੇ ਉੱਪਰ ਕਨੌਰ ਚਟਾਨਾਂ ਮੇਜ਼ ਦੀ ਤਰ੍ਹਾਂ ਰੱਖੀਆਂ ਹੁੰਦੀਆਂ ਦਿਖਾਈ ਦਿੰਦੀਆਂ ਰਨ ਜਿਨ੍ਹਾਂ ਨੂੰ ਜ਼ਿਊਜਨ ਕਿਹਾ ਜਾਂਦਾ ਹੈ।

 

5. ਇੰਸਲਬਰਗ:- ਪੌਣ ਆਪਣੀ ਖੁਰਚਨ ਕਿਰਿਆ ਨਾਲ ਸਾਹੇ ਮਾਰੂਥਲ ਨੂੰ ਪੱਧਰਾ ਜਿਹਾ ਬਣਾ ਦਿੰਦੀ ਹੈ ਪਰ ਕਈ ਜਗ੍ਹਾਂ ਤੇ ਛੌਟੀ ਪਹਾੜੀਆਂ ਜੌ ਕਿ ਸਖ਼ਤ ਚੱਟਾਨਾਂ ਦੀਆਂ ਹੁੰਦੀਆ ਹਨ ਦਿਖਾਈ ਦਿੰਦੀਆਂ ਰਹਿੰਦੀਆਂ ਹਨ। ਇਹਨਾਂ ਨੂੰ ਇੰਸਲਬਰਗ ਕਿਹਾ ਜਾਂਦਾ ਹੈ। ਮਾਉਂਟ ਆਬੂ, ਗਰੇਨਾਇਟ ਇਨਸਲਬਰਗ ਰਾਜਸਥਾਨ ਵਿੱਚ ਸਰਵਉੱਤਮ ਉਦਾਹਰਣ ਹੈ।

 

6. ਰੇਤ ਦੀਆਂ ਲਹਿਰਾਂ:- ਪੌਣਾਂ ਜਦੋਂ ਘੱਟ ਰਫ਼ਤਾਰ ਨਾਲ ਚਲਦੀਆਂ ਹਨ ਤਾਂ ਆਪਣੇ ਨਾਲ ਲਿਆਉਂਦੇ ਰੋਏ ਰੇਤ ਦੇ ਕਣਾਂ ਨੂੰ ਲਹਿਰਾਂ ਦੀ ਸ਼ਕਲ ਵਿੱਚ ਜਮ੍ਹਾਂ ਕਰ ਦਿੰਦੀ ਰੈ ਜਿਸਨੂੰ ਰੇਤ ਦੀਆਂ ਲਹਿਰਾਂ ਕਿਹਾ ਜਾਂਦਾ ਹੈ। ਇਹਨਾਂ ਰੇਤ ਦੀਆਂ ਲਹਿਰਾਂ ਦਾ ਆਪਸੀ ਅੰਤਰ ਕੁਝ ਸੈਂਟੀਮੀਟਰਾਂ ਤੋਂ ਲੈ ਕੇ ਕੁਝ ਮੀਟਰਾਂ ਤੱਕ ਹੋ ਸਕਦਾ ਹੁੰਦਾ ਹੈ।

 

7. ਰੇਤ ਦੇ ਟਿੱਬੇ:- ਪੌਣਾਂ ਦੇ ਰਸਤੇ ਵਿੱਚ ਜਦ ਕੋਈ ਰੁਕਾਵਟ ਆ ਜਾਂਦੀ ਹੈ ਤਾ ਪੌਣ ਦੀ ਗਤੀ ਰੌਲੀ ਹੋ ਜਾਂਦੀ ਹੈ ਜਿਸਦੇ ਫਲਸਰੂਪ ਇਹ ਬਾਰੀਕ ਰੇਤ ਦੇ ਕਣ ਉੱਥੇ ਹੀ ਢੇਰੀ ਕਰ ਦਿੰਦੀ ਹੈ ਉਸਨੂੰ ਰੇਤ ਦਾ ਟਿੱਬਾ ਕਿਹਾ ਜਾਂਦਾ ਹੈ।

 

8. ਬਰਖਾਨ:- ਇਹ ਰੇਤ ਦੇ ਟਿੱਬੇ ਅੱਥੇ ਚੰਨ ਦੇ ਜਾਂ ਧਨੂਖ ਦੇ ਆਕਾਰ ਦੇ ਹੁੰਦੇ ਹਨ। ਇਹ ਪੌਣ ਦੀ ਦਿਸ਼ਾ ਦੇ ਲੰਬਕਾਰ ਹੁੰਦੇ ਹਨ। ਪੌਣ ਵਿਮੁੱਖੀ ਪਾਸਿਓ ਇਨ੍ਹਾਂ ਦੀ ਢਲਾਣ ਕਾਫ਼ੀ ਤਿੱਖੀ ਹੁੰਦੀ ਹੈ ਜੌ ਪੰਛੀ ਦੇ ਖੰਭਾਂ ਦੀ ਤਰ੍ਹਾਂ ਲਗਦੀ ਹੈ। ਇਹਨਾਂ ਦੀ ਉਚਾਈ 30 ਮੀਟਰ ਤੱਕ ਰੋ ਸਕਦੀ ਹੈ ਅਤੇ ਲੰਬਾਈ 150 ਮੀਟਰ ਤੋਂ 200 ਮੀਟਰ ਤੱਕ ਹੋ ਸਕਦੀ ਹੈ।

 

9. ਲੋਇਸ ਦੇ ਮੈਦਾਨ:- ਪੌਣਾਂ ਆਪਣੀ ਮਲਾਇਮ ਅਤੇ ਹਲਕੀ ਮਿੱਟੀ ਬਹੁਤ ਦੂਰ ਤੱਕ ਲੈ ਜਾ ਕੇ ਇੱਕ ਕੰਬਲ ਦੀ ਤਰ੍ਹਾਂ ਫੈਲਾ ਦਿੰਦੀ ਹੈ ਜਿਸਨੂੰ ਲੋਇਸ ਮੈਦਾਨ ਕਿਹਾ ਜਾਂਦਾ ਹੈ 1,੦੬੪ ਜਰਮਨੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਮਤਲਬ ਹੈ ਇਹ ਮੁਲਾਇਮ ਕਣਾਂ ਵਾਲੀ ਮੁਸਾਮਦਾਰ ਪੀਲੇ ਰੰਗ ਦੀ ਮਿੱਟੀ ਹੈ। ਇਸ ਮਿੱਟੀ ਦੇ ਕਣ ਇਕਸਾਰ ਹੁੰਦੇ ਹਨ। ਇਸ ਦੀਆਂ ਪਰਤਾਂ ਨਹੀਂ ਹੁੰਦੀਆਂ।

 

 

 


 [(iv) ਭੂ-ਗਰਭ ਜਲ ਦੇ ਅਨਾਵਿਰਤੀਕਰਨ ਦੇ ਕਾਰਜ [Part-IV]

 

ਪ੍ਰਸ਼ਨ 1:- ਭੂ-ਗਰਭ ਜਲ ਤੋਂ ਕੀ ਭਾਵ ਹੈ?

ਉਤਰ: - ਧਰਾਤਲ ਦਾ ਜਲ ਜਦੋਂ ਮੁਸਾਮਦਾਰ ਚਟਾਨਾਂ ਰਾਹੀਂ ਧਰਤੀ ਦੇ ਹੇਠਾਂ ਚਲਾਂ ਜਾਂਦਾ ਹੈ ਤਾਂ ਇਸਨੂੰ ਭੂ-ਗਰਭ ਜਲ, ਭੂਮੀਗਤ ਜਲ ਜਾਂ ਜ਼ਮੀਨ ਦੋਜ਼ ਜਲ ਕਿਹਾ ਜਾਂਦਾ ਹੈ

 

ਪ੍ਰਸ਼ਨ 2:- ਭੂਮੀਗਤ ਜਲ ਦੇ ਸ੍ਰੋਤ ਲਿਖੋ?

ਉਤਰ: - ਭੂਮੀਗਤ ਜਲ ਦੇ ਸ੍ਰੋਤ:-

() ਚਸ਼ਮੇ -ਧਰਤੀ ਦੀ ਸਤ੍ਰਾ ਹੇਠਾਂ ਜਦੋਂ ਜਲ ਆਪਣੇ ਆਪ ਧਰਤੀ ਦੀ ਉਪਰਲੀ ਸਤ੍ਹਾ ਤੇ ਨਿਕਲਾ ਸੁਰੂ ਕਰ ਦਿੰਦਾ ਹੈ ਤਾਂ ਇਸਨੂੰ ਕੁਦਰਤੀ ਚਸ਼ਮਾ ਕਿਹਾ ਜਾਂਦਾ ਹੈ।

 

ਚਸ਼ਮੇ ਦੇ ਸ੍ਰੋਤ-

 

1. ਗਰਮ ਪਾਣੀ ਦੇ ਚਸ਼ਮੇ:- ਜਿਨ੍ਹਾਂ ਚਸ਼ਮਿਆਂ ਦਾ ਜਲ ਗਰਮ ਹੁੰਦਾ ਹੈ, ਦਿਹ ਜਿਆਦਾਤਰ ਜਵਾਲਾਮੁਖੀ ਵਾਲੇ ਇਲਾਕੇ ਵਿੱਚ ਮਿਲਦੇ ਹਨ ਮਨੀਕਰਨ ਦੇ ਗੁਰਦੁਆਰੇ ਵਿੱਚੋਂ ਲੰਗਰ ਚਸ਼ਮਿਆਂ ਦੀ ਗਰਮੀ ਰਾਹੀਂ ਹੀ ਪਕਾਇਆ ਜਾਂਦਾ ਹੈ

 

2. ਠੰਢੇ ਪਾਣੀ ਦੇ ਚਸ਼ਮੇ:- ਚਸ਼ਮੇ ਦਾ ਜਲ ਜਦੋਂ ਠੰਢਾ ਹੁੰਦਾ ਹੈ ਤਾਂ ਇਸਨੂੰ ਠੰਢਾ ਪਾਣੀ ਦਾ ਚਸ਼ਮਾ ਕਿਹਾ ਜਾਂਦਾ ਹੈ ਇਹ ਜਿਆਦਾਤਰ, ਹਿਮਾਲਿਆ,ਪੱਛਮੀ ਘਾਟ ਅਤੇ ਛੋਟਾ ਨਾਗਪੁਰ ਦੀਆਂ ਪਹਾੜੀਆਂ ਵਿੱਚ ਮਿਲਦੇ ਹਨ

 

3. ਖਣਿਜ਼ ਚਸ਼ਮੇ:- ਅਜਿਹੇ ਚਸ਼ਮੇ ਜਿਨ੍ਹਾਂ ਦੇ ਅੰਦਰ ਕਈ ਤਰ੍ਹਾਂ ਦੇ ਖਣਿਜ਼ ਅਤੇ ਲੂਣ ਮਿਲੇ ਹੋਏ ਹੁੰਦੇ ਹਨ ਉਹਨਾਂ ਨੂੰ ਖਣਿਜ਼ ਰਸ਼ਮੇ ਕਿਹਾ ਜਾਂਦਾ ਹੈ ਇਹਨਾਂ ਚਸ਼ਮਿਆਂ ਦੀ ਚਮੜੀ ਦੇ ਰੋਗਾਂ ਵਾਸਤੇ ਬਹੁਤ ਮੱਹਤਤਾ ਹੁੰਦੀ ਹੈ ਮਨੀਕਰਨ, ਮਨਾਲੀ (ਜਿਨ੍ਹਾਂ ਕੁੱਲੂ), ਸਹਸਤਰਧਾਰਾ (Sahashtrdhara). ਡੈਹਰਾਦੂਨ, ਤਿਲਸਮਾ (Tilsma). ਰਾਜਸਥਾਨ ਅਜਿਹੇ ਚਸ਼ਮਿਆਂ ਕਾਰਨ ਪ੍ਰਸਿੱਧ ਹਨ

4. ਗੀਜ਼ਰ:- ਜਦੋਂ ਗਰਮ ਪਾਣੀ ਦੇ ਚਸ਼ਮੇ ਬਹੁਤ ਜਿਆਦਾ ਭਾਫ਼. ਫੁਹਾਰੇ (Fountain) ਵਾਂਗ ਨਿਕਲਦੀ ਹੈ ਤਾਂ ਇਸਨੂੰ ਗੀਜ਼ਰ ਕਿਹਾ ਜਾਂਦਾ ਹੈ ਇਹ ਕੁਝ ਮੀਟਰਾਂ ਤੋਂ ਲੈ ਕੇ 39 ਜਾਂ 60 ਮੀਟਰ ਤੱਕ ਵੀ ਉੱਚੇ ਹੋ ਸਕਦੇ ਹਨ ਸੰਯੁਕਤ ਰਾਜ ਅਮਰੀਕਾ ਵਿੱਚ ਰਾਕੀ (Rockies) ਪਹਾੜਾਂ ਉੱਤੇ ਗੀਜ਼ਰ, The old faithful ਜੋ ਕਿ Yellow Stone park ਵਿੱਚ ਹੈ, ਔਸਤਨ ਹਰ 65 ਮਿੰਟ ਬਾਅਦ ਫੁੱਟਦਾ ਹੈ ਅਤੇ 4 ਮਿੰਟ ਤੱਕ active ਰਹਿੰਦਾ ਹੈ

 

() ਖੂਹ: - ਜਲ ਜਦੋਂ ਧਰਤੀ ਦੀ ਸਤ੍ਰਾ ਦੇ ਹੇਠਾਂ ਡੂੰਘਾ ਸੁਰਾਖ ਪੁੱਟ ਕੇ ਨਿਕਲ ਜਾਂਦਾ ਹੈ ਤਾਂ ਇਸਨੂੰ ਖੂਹ ਕਿਹਾ ਜਾਂਦਾ ਹੈ

 

() ਜਲਮਗਨ ਵਾਲੀ ਚੱਟਾਨ - ਇਹ ਲਾਤੀਨੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ ਜਲ ਪ੍ਰਦਾਨ ਕਰਨਾ(To bear water) ਅਸਲ ਵਿੱਚ ਭੂ-ਗਰਭ ਵਿੱਚ ਅਜਿਹੀ ਮੁਸਾਮਦਾਰ(Permeable) ਚਟਾਨ ਹੁੰਦੀ ਹੈ ਜੋ ਜਲ ਨੂੰ ਆਪਣੇ ਅੰਦਰ ਸਮ੍ਹਾ ਕੇ ਰੱਖਦੀ ਹੈ ਇਸਦੇ ਹੇਠਾਂ ਜਦੋਂ ਕੋਈ ਗੈਰਮੁਸਾਮਦਾਰ(Impermeable) ਚਟਾਨ ਹੁੰਦੀ ਹੈ ਤਾਂ ਇਹ ਭੂਮੀਗਤ ਜਲ ਦੇ ਇੱਕ ਤਲਾਅ(Reserviour) ਦੀ ਤਰ੍ਹਾਂ ਬਣ ਜਾਂਦੀ ਹੈ ਐਕੁਈਫ਼ਰ(Aquifer) ਇੱਕ ਤਰ੍ਹਾਂ ਦੇ ਕੁਦਰਤੀ ਫਿਲਟਰ(Natural filter) ਹੁੰਦੇ ਹਨ ਜਿਹੜੇ ਕਿ ਤਲਛੱਟ (Sediment) ਅਤੇ ਕਈ ਤਤ੍ਹਾਂ ਦੇ ਬੈਕਟੀਰੀਆ(Bacteria) ਜਲ ਨੂੰ ਕੁਦਰਤੀ ਤੌਰ ਤੇ ਸ਼ੁੱਧ ਬਣਾ ਦਿੰਦੇ ਹਨ

 

ਪ੍ਰਸ਼ਨ: - ਭੂਮੀਗਤ ਜਲ ਦੇ ਕਾਰਜ ਦਾ ਵਰਣਨ ਕਰੋ?

ਉੱਤਰ ਭੂਮੀਗਤ ਜਲ ਦੇ ਕਾਰਜ

 

ਭੂਮੀਗਤ ਜਲ ਦਾ ਅਨਾਵਿਰਤੀਕਰਨ ਕਾਰਜ

ਥਲ ਆਕ੍ਰਿਤੀ 

ਲੈਪੀਜ਼

ਡੂੰਘੇ ਸੁਰਾਖ

ਵੱਡੇ ਸੁਰਾਖ

ਡੋਲਾਈਨ

ਕਾਰਸਟ ਝੀਲਾਂ

 

 ਭੂਮੀਗਤ ਜਲ ਦਾ ਨਿਖੇਪਣ ਕਾਰਜ

ਥਲ ਆਕ੍ਰਿਤੀ 

ਸਟੈਲਕਟਾਈਟ

ਸਟੈਲਗਮਾਈਟ

 

 

1. ਭੂਮੀਗਤ ਜਲ ਦਾ ਅਨਾਵਿਰਤੀਕਰਨ ਕਾਰਜ- ਭੂ-ਗਰਭ ਜਲ ਵੀ ਅਪਰਦਨ, ਢੋ-ਢੁਆਈ ਅਤੇ ਜਮ੍ਹਾਂ ਕਰਨ ਦਾ ਕੰਮ ਕਰਦਾ ਹੈ ਭੂ-ਗਰਭ ਜਲ ਦਰਿਆਵਾਂ ਦੇ ਮੁਕਾਬਲੇ ਬਹੁਤ ਘੱਟ ਰਫ਼ਤਾਰ ਨਾਲ ਚਲਦਾ ਹੈ ਜੈਕਰ ਦਰਿਆ ਦੇ ਰਫ਼ਤਾਰ ਕਿਲੋਮੀਟਰ ਪ੍ਰਤੀ ਘੰਟਾ ਵਿੱਚ ਦੱਸੀ ਜਾਂਦੀ ਹੈ ਤਾਂ ਭੂ-ਗਰਭ ਜਲ ਦੀ ਰਫ਼ਤਾਰ ਮੀਟਰ ਪ੍ਰਤੀ ਦਿਨ ਦੱਸੀ ਜਾਂਦੀ ਹੈ ਜਿਸਦੇ ਫਲਸਰੂਪ ਦਿਸਦਾ ਕੰਮ ਕੇਵਲ ਨਰਮ ਚਟਾਨਾਂ ਜਾਂ ਚੂਨਾ-ਪੱਥਰ, ਡੋਲੋਮਾਈਟ ਅਤੇ ਚਾਕ ਵਾਲੇ ਇਲਾਕਿਆਂ ਵਿੱਚ ਦੇਖੀ ਜਾਂਦੀ ਹੈ ਚੂਨਾ ਪੱਥਰ ਵਾਲੇ ਇਲਾਕਿਆਂ ਵਿੱਚ ਭੂ-ਗਰਭ ਜਲ ਦੁਆਰਾ 'ਕਾਰਸਟ' “Karst Topograpy” ਬਣਾਈ ਜਾਂਦੀ ਹੈ ਭਾਰਤ ਵਿੱਚ ਇਹ ਚਿਰਾਪੂੰਜੀ. ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼. ਪੰਚਮੜੀ (M.P.), ਬਸਤਰ (Chattisgarh) ਅਤੇ ਵਿਸ਼ਾਖਾਪਟਨਮ ਦੇ ਤੱਟੀ ਇਲਾਕਿਆਂ ਵਿੱਚ ਦੇਖ ਨੂੰ ਮਿਲਦੀ ਹੈ

ਭੂ-ਗਰਭ ਜਲ ਦੀ ਅਨਾਵਿਰਤੀਕਰਨ ਦੀ ਕਿਰਿਆ ਨਾਲ ਹੇਠਾਂ ਲਿਖੀਆਂ ਭੂ-ਆਕ੍ਰਿਤੀਆਂ ਹੋਂਦ ਵਿੱਚ ਆਉਂਦੀਆਂ ਹਨ

 

1. ਲੈਪੀਜ਼ - ਇਹਨਾਂ ਨੂੰ ਜਰਮਨੀ ਵਿੱਚ ‘Karren’ ਅਤੇ ਅੰਗਰੇਜੀ ਵਿੱਚ Clint ਕਿਹਾ ਜਾਂਦਾ ਹੈ ਲੈਪੀਜ਼ ਫਰਾਂਸੀਸੀ ਭਾਸ਼ਾ ਦਾ ਸ਼ਬਦ ਹੈ ਭੂ-ਗਰਭ ਜਲ ਦੇ ਅੰਦਰ ਜਦੋਂ ਕਾਰਬਨ ਡਾਈਆਕਿਸਾਇਣ ਹੁੰਦੀ ਹੈ ਤਾਂ ਚੂਨੇ ਵਾਲੀਆਂ ਚਟਾਨਾਂ ਘੁਲਣੀਆਂ ਸੁਰੂ ਕਰ ਦਿੰਦੀਆਂ ਹਨ ਅਤੇ ਇਸਦੇ ਨਾਲ Crackes ਅਤੇ joint ਚੌੜੇ ਹੋ ਜਾਂਦੇ ਹਨ ਜਿਨ੍ਹਾਂ ਨੂੰ ਲੈਪੀਜ਼ ਕਿਹਾ ਜਾਂਦਾ ਹੈ

2. ਡੂੰਘੇ ਸੁਰਾਖ - ਲੈਪੀਜ਼ ਵਿੱਚ ਜਦੋਂ ਇੱਕ ਫਨਲ (Funnel) ਦੀ ਤਰ੍ਹਾਂ ਡੂੰਘੀ ਹੋ ਜਾਂਦੀ ਰੈ ਤਾਂ ਇਸ ਨੂੰ Sink Holes ਕਹਿੰਦੇ ਹਨ ਇਹਨਾਂ ਦਾ ਆਕਾਰ (ਡੂੰਘਾਈ) ਕੁਝ ਮੀਟਰਾਂ ਤੋਂ ਲੈ ਕੇ ਕੁਝ ਸੈਂਟੀਮੀਟਰਾਂ ਤੱਕ ਵੀ ਹੋ ਸਕਦਾ ਹੈ।

 

3. ਵੱਡੇ ਸੁਰਾਖ - ਜਦੋਂ ਡੂੰਘੇ ਸੁਰਾਖ ਚੌੜੇ ਹੋ ਜਾਂਦੇ ਹਨ ਤਾਂ ਇਹਨਾਂ ਨੂੰ Swallow Holes ਕਹਿ ਦਿੱਤਾ ਜਾਂਦਾ ਹੈ।

 

4. ਡੋਲਾਈਨ - ਜਦੋਂ Swallow Holes ਤੇ ਰਸਾਇਇਕ ਕਿਰਿਆ ਜਿਆਦਾ ਹੋ ਜਾਂਦੀ ਰੈ ਤਾਂ ਇਹਨਾਂ ਦਾ ਆਕਾਰ ਹੋਰ ਵੀ ਵੱਡਾ ਅਤੇ ਬਹੁਤ ਹੀ ਡੂੰਘਾ ਹੋ ਜਾਂਦਾ ਹੈ ਤਾਂ ਇਸੇ ਦੇ ਆਕਾਰ ਦਾ ਘੇਰਾ ਕਈ ਕਿਲੋਮੀਟਰ ਅਤੇ ਡੂੰਘਾਈ ਕਈ ਵਾਰ 100 ਮੀਟਰ ਤੱਕ ਹੋ ਸਕਦੀ ਹੈ ਇਹ ਜਿਆਦਾਤਰ ਊਸ਼ਣ ਖੰਡ (Tropical regions) ਵਿੱਚ ਮਿਲਦੇ ਹਨ

 

5. ਕਾਰਸਟ ਝੀਲਾਂ - ਡੋਲਾਈਨ ਦਾ ਹੇਠਲਾ ਹਿੱਸਾ ਜਦੋਂ ਆਪਣੀ ਹੀ ਖੁਰਚਣ ਕਿਰਿਆ, ਮਲਬਾ ਡਿੱਗਣ, ਨਾਲ ਬੰਦ ਹੋ ਜਾਂਦਾ ਹੈ ਤਾਂ ਜਲ ਇੱਥੇ ਹੀ ਇੱਕ ਕੁੰਡ ਦੀ ਤਰ੍ਹਾਂ ਇੱਕਠਾ ਹੋ ਜਾਂਦੇ ਹੈ ਜਿਸਨੂੰ ਕਾਰਸਟ ਝੀਲ ਦਾ ਨਾਂ ਦਿੱਤਾ ਜਾਂਦਾ ਹੈ।

 

 

II. ਭੂਮੀਗਤ ਜਲ ਦਾ ਨਿਖੇਪਣ ਕਾਰਜ -ਭੂ-ਗਰਭ ਜਲ ਚਟਾਨਾਂ ਨੂੰ ਘੋਲਦਾ ਹੈ ਪਰ ਜਦੋਂ ਜਲ ਵਿੱਚ ਘੁਲਿਆ ਹੋਇਆ ਕਿਸੇ ਇਲਾਕੇ ਵਿੱਚ ਢੇਰੀ ਹੋ ਜਾਂਦਾ ਹੈ ਤਾਂ ਕਈ ਤਰ੍ਹਾਂ ਦੀਆਂ ਭੂ-ਆਕ੍ਰਿਤੀਆਂ ਹੋਂਦ ਵਿੱਚ ਆਉਂਦੀਆਂ ਹਨ

ਸਟੈਲਕਟਾਈਟ ਅਤੇ ਸਟੈਲਗਮਾਈਟ - ਚੂਨੇ ਵਾਲੀਆਂ ਬਾਵਾਂ 'ਤੇ ਜਿੱਥੇ ਗੁਫਾਵਾਂ ਬਣੀਆਂ ਹੁੰਦੀਆਂ ਹਨ ਅਤੇ ਜਦੋਂ ਚੂਨੇ ਦੇ ਘੋਲ ਵਾਲਾ ਜਲ ਇਹਨਾਂ ਤੋਂ ਥੱਲੇ ਵੱਲ ਟਪਕਦਾ(Seeps) ਹੈ ਤਾਂ ਜਲ ਦੇ ਤੁਪਕੇ ਭੱਤ ਨਾਲ ਲਟਕਦੇ ਰਹਿੰਦੇ ਹਨ ਵਾਸ਼ਪੀਕਰਨ ਦੀ ਕਿਰਿਆ ਤੋਂ ਬਾਅਦ ਜਲ ਭਾਫ ਬਏ ਕੇ ਉੱਡ ਜਾਂਦਾ ਹੈ ਜੋ ਕਿ ਸਟੈਲਕਟਾਈਟ ਕਹਾਉਦਾ ਹੈ। ਇਸਦੀ ਡੱਤ ਦੇ ਨੇੜੇ ਮੋਟਾਈ ਜਿਆਦਾ ਅਤੇ ਹੇਠਾਂ ਲਮਕਦੇ ਹੋਵੇ ਹਿੱਸੇ 'ਤੇ ਘੱਟ ਹੁੰਦੀ ਹੈ। ਜਲ ਦੇ ਇਹ ਟਪਕਦੇ ਰੋਏ ਤੁਪਕੇ ਜਦੋਂ ਹੇਠਾਂ ਧਰਤੀ 'ਤੇ ਡਿੱਗ ਜਾਂਦੇ ਹਨ ਤਾਂ ਇਹਨਾਂ ਵਿੱਚ ਵੀ ਜਲ ਜਦੋਂ ਭਾਫ ਬਣ ਕੇ ਉੱਡ ਜਾਂਦਾ ਹੈ ਤਾਂ ਜੰਮਿਆ ਹੋਇਆ ਚੂਨੇ ਨੂੰ ਸਟੈਲਗਮਾਈਟ ਕਹਿੰਦੇ ਹਨ ਕਈ ਵਾਰ ਸਟੈਲਕਟਾਈਟ ਅਤੇ ਸਟੈਲਗਮਾਈਟ ਆਪਸ ਵਿੱਚ ਮਿਲ ਜਾਂਦੇ ਹਨ ਇਹ ਨਜਾਰਾ ਤਿਰਲੋਕਪੁਰ(ਹਿਮਾਚਲ ਪ੍ਰਦੇਸ਼) ਵਿੱਚ ਦੇਖ ਨੂੰ ਮਿਲਦਾ ਹੈ ਇਸਨੂੰ ਗੁਫਾ(Cavern) ਕਿਹਾ ਜਾਂਦਾ ਹੈ।

 

 

 [(V) ਸਾਗਰੀ ਲਹਿਰਾਂ ਦੇ ਅਨਾਵਿਰਤੀਕਰਨ ਕਾਰਜ) [Part-V]

 

ਪ੍ਰਸ਼ਨ 1:- ਸਾਗਰੀ ਲਹਿਰਾਂ ਤੋਂ ਕੀ ਭਾਵ ਹੈ?

ਉਤਰ: - ਸਾਗਰ ਦੀਆਂ ਲਹਿਰਾਂ ਦੇ ਜਲ ਦਾ ਉੱਪਰ-ਥੱਲੇ ਹੋ ਸਾਗਰੀ ਲਹਿਰਾਂ ਕਹਾਂਦਾ ਹੈ

 

ਪ੍ਰਸ਼ਨ 2:- ਤੱਟ ਰੇਖਾ ਕੀ ਹੈ?

ਉਤਰ: - ਤੱਟ ਰੇਖਾ (Coast Line) ਉਹ ਥਾਂ ਹੁੰਦੀ ਹੈ ਜਿਥੇ ਜਲ ਮੰਡਲ, ਅਤੇ ਥਲ ਮੰਡਲ ਆਪਸ ਵਿੱਚ ਰਲਦੇ ਹਨ

 

ਪ੍ਰਸ਼ਨ 3 - ਸਾਗਰੀ ਲਹਿਰਾਂ ਦੇ ਕਾਰਜ ਦਾ ਵਰਣਨ ਕਰੋ?

ਉੱਤਰ - ਸਾਗਰੀ ਲਹਿਰਾਂ ਦੇ ਕਾਰਜ

 

ਅਪਰਦਨ ਕਾਰਜ 

ਕਾਰਜ 

ਜਲ ਸ਼ਕਤੀ ਕਿਰਿਆ

ਰਗੜਨ

ਛਿੱਜਣ

ਘੋਲ

 

ਥਲ ਆਕ੍ਹਿਤੀ

ਖੜੀ ਚਟਾਨ (Sea cliff)

ਸਮੁੰਦਰੀ ਗੁਫਾਵਾਂ (Sea caves)

ਸਮੁੰਦਰੀ ਚਾਪ (Arch)

ਸਟੈਕ (Stack)

ਛੋਟੀ ਖਾੜੀ (Cave)

ਕੇਪ (Cape)

 

ਢੋਆ ਢੁਆਈ ਕਾਰਜ 

 

ਨਿਖੇਪਣ ਕਾਰਜ

 

ਥਲ ਆਕ੍ਹਿਤੀ

 

ਸਮੁੰਦਰੀ ਬੀਚ (Sea Beach)

ਰੋਤਬਾਰ (Sandbar)

ਸਪਿਟ (Spit)

ਲੈਗੂਨ (Lagoon)

ਟਿੱਬੇ (Dunes)

 

I. ਅਪਰਦਨ ਕਾਰਜ:-

 

(a). ਜਲ ਸ਼ਕਤੀ ਦੀ ਕਿਰਿਆ ਜਾਂ ਹਾਇਡਰੋਲਿਕ ਐਕਸ਼ਨ - ਲਹਿਰਾਂ ਜਦੋਂ ਆਪਣੇ ਸਾਮਾਨ ਰੋੜੇ, ਮਿੱਟੀ, ਪੱਥਰ ਆਦਿ ਦੇ ਸਮੇਤ ਬਹੁਤ ਜਿਆਦਾ ਤਾਕਤ ਨਾਲ ਚਟਾਨਾਂ ਨਾਲ ਟਕਰਾਉਂਦੀਆਂ ਹਨ ਤਾਂ ਵਧੇ ਪੁੰਜ ਦੇ ਜੋਰ ਨਾਲ ਚਟਾਨਾਂ ਟੁੱਟ-ਭੱਜ ਜਾਂਦੀਆ ਹਨ

(b). ਰਗੜਨ ਜਾ ਐਬਰੇਸ਼ਨ - ਜਦੋਂ ਲਹਿਰਾਂ ਰੌਆਂ ਨਾਲ ਮਿਲਕੇ ਚਟਾਨਾਂ ਨੂੰ ਤੋੜਦੀਆਂ, ਭੰਨਦੀਆਂ ਹਨ ਤੇ ਇਹ ਕਿਰਿਆ ਲਹਿਰਾਂ ਦੇ ਬਾਰ-ਬਾਰ ਚਟਾਨਾਂ 'ਤੇ ਟਕਰਾਉਣ ਨਾਲ ਹੁਦੀ ਹੈ ਇਹ ਇੱਕ ਤਰ੍ਹਾਂ ਦਾ ਰਗੜ ਬਲ ਹੈ

(c). ਛਿੱਜਣ ਜਾਂ ਐਟਰੀਸ਼ਨ - ਚਟਾਨਾਂ ਦੇ ਟੁਕੜੇ ਆਪਸ ਵਿੱਚ ਰਗੜ ਖਾ ਕਾ ਘੱਸ ਜਾਂਦੇ ਹਨ ਅਤੇ ਆਕਾਰ ਵਿੱਚ ਛੋਟੇ ਜਾ ਚੂਰਾ ਬਝ ਜਾਂਦੇ ਹਨ ਲਹਿਰਾਂ ਦੀ ਇਸ ਕਿਰਿਆ ਨੂੰ ਛਿਜਨ ਜਾਂ ਰੌਮਾਂਤਰੀ ਭਾਸ਼ਾ ਵਿੱਚ ਐਟਰੀਸ਼ਨ ਕਿਹਾ ਜਾਂਦਾ ਹੈ

 

(d). ਘੋਲ - ਘੁਲਣ ਵਾਲੀਆਂ ਚਟਾਨਾਂ ਜਿਵੇਂ ਕਿ ਚੂਨਾ ਪੱਥਰ (Limestone) ਡੋਲੋਮਾਈਟ (Dolomite) ਅਤੇ ਚਾਕ (Chalk) ਆਦਿ ਸਮੁੰਦਰ ਦੇ ਜਲ ਵਿੱਚ ਘੁਲਣਸ਼ੀਲ (Solvent) ਹੁੰਦੇ ਹਨ ਤੇ ਘੁੱਲ ਜਾਂਦੇ ਹਨ ਘੁਲਣ ਦੀ ਕਿਰਿਆ ਕੇਵਲ ਇਹਨਾਂ ਇਲਾਕਿਆਂ ਤੱਕ ਹੀ ਸੀਮਿਤ ਹੁੰਦੀ ਹੈ

 

(1). ਖੜੀ ਚਟਾਨ ਜਾਂ ਸਮੁੰਦਰੀ ਕਲਿਫ - ਸਮੁੰਦਰ ਦੇ ਜਲ ਦੀਆਂ ਲਹਿਰਾਂ ਕਿਨਾਰੇ ਦੀਆਂ ਚਟਾਨਾਂ ਦੇ ਹੇਠਲੇ ਹਿੱਸਿਆਂ ਨੂੰ ਪਹਿਲਾਂ ਖੁਰਚਦੀਆਂ ਹਨ ਕਿਉਂਕਿ ਇਹ Sea-level 'ਤੇ ਹੀ ਹੁੰਦਾ ਹੈ ਕਈ ਵਾਰ ਚਟਾਨਾਂ ਦੇ ਹੇਠਲੇ ਹਿੱਸੇ ਨਰਮ ਹੁੰਦੇ ਹਨ ਜਿਸ ਕਰਕੇ ਜਲਦੀ ਖੁਰਚੇ ਜਾਂਦੇ ਹਨ ਅਤੇ ਚਟਾਨ ਉਪਰ ਤੋਂ ਉੱਠੀ ਹੋਈ (ਵਧੀ ਹੋਈ) ਲਗਦੀ ਹੈ ਜਿਸਨੂੰ ਕੰਧੀ ਜਾਂ ਕਲਿਫ਼ Cliff ਕਿਹਾ ਜਾਂਦਾ ਹੈ ਇਸ ਦੀ ਢਲਾਣ ਬਹੁਤ ਤਿੱਖੀ ਹੁੰਦੀ ਹੈ। ਕਈ ਵਾਰ ਇਸ ਖੜੀ ਚਟਾਨ `ਤੇ ਲਹਿਰਾਂ ਹੇਠਲੇ ਹਿੱਸੇ ਤੋੜ-ਭੰਨ ਦਿੰਦੀਆਂ ਹਨ ਇਸ ਤਰ੍ਹਾਂ ਦੀ ਖੁਰਚਛ ਕਿਰਿਆ ਨਾਲ ਕਲਿਫ਼ ਦੇ ਹੇਠਲੇ ਹਿੱਸੇ ਸੁਰਾਖ ਜਿਹਾ ਬਝ ਜਾਂਦਾ ਰੈ ਜਿਸਨੂੰ ਨੌਚ(Notch)ਕਹਿੰਦੇ ਹਨ ਭਾਰਤ ਦੇ ਪੱਛਮੀ ਤੱਟ `ਤੇ ਸਮੁੰਦਰੀ ਕੰਧੀ(ਕਲਿਫ਼) ਦੀ ਸਰਵਉੱਤਮ ਉਦਹਾਰਣ ਦੇਖਣ ਨੂੰ ਮਿਲਦੀ ਹੈ

 




(2). ਸਮੁੰਦਰੀ ਗੁਫਾਵਾਂ - ਨੌਚ ਜਾਂ ਸਾਗਰੀ ਸੁਰਾਖ਼ ਜਦੋਂ ਸਮੇਂ ਦੇ ਨਾਲ ਵੱਡਾ ਹੁੰਦਾ ਜਾਂਦਾ ਹੈ ਅਤੇ ਕਲਿਫ਼ ਦੇ ਹੇਠਲੇ ਹਿੱਸੇ ਵਿੱਚ ਇੱਕ ਵੱਡਾ ਜਿਹਾ ਟੋਆ ਪੈ ਜਾਂਦਾ ਹੈ ਜਿਸਨੂੰ ਸਮੁੰਦਰੀ ਗੁਫਾ ਕਿਹਾ ਜਾਂਦਾ ਹੈ

 

(3). ਸਮੁੰਦਰੀ ਚਾਪ(ਮਹਿਰਾਬ) ਜਾਂ ਕੁਦਰਤੀ ਪੁੱਲ - ਜੇਕਰ ਲਰਿਰਾਂ ਦੋਹੇਂ ਪਾਸਿਆਂ ਤੋਂ ਵੱਜ ਤੋ ਗੁਫਾ ਵਿੱਚੋਂ ਸੁਰਾਖ ਦੂਸਰੇ ਪਾਸੇ ਤੱਕ ਬਣਾ ਦੇਣ ਤਾਂ ਗੁਫਾ ਵਿੱਚ ਇਕ ਸੁਰਾਖ ਦੋਨੇ ਪਾਸੇ ਬਝ ਜਾਵੇਕਾ ਜਿਸਨੂੰ ਸਮੁੰਦਰੀ ਚਾਪ ਜਾਂ ਮਹਿਰਾਬ ਕਿਹਾ ਜਾਂਦਾ ਹੈ ਜੋ ਕਿ ਦੇਖਣ ਵਿੱਚ ਇਕ ਕੁਦਰਤੀ ਪੁੱਲ ਦੀ ਤਰ੍ਹਾਂ ਲਗਦੀ ਹੈ

 

 


(4). ਸਟੈਕ - 'ਮਹਿਰਾਬਦਾਰ ਛੱਤ' ਚਟਾਨਾਂ ਦੀ ਖੁਰਚਛ ਕਿਰਿਆ ਕਰਕੇ ਜਦੋਂ ਡਿੱਗ ਜਾਂਦੀ ਹੈ ਅਤੇ ਚਟਾਨਾਂ ਦੇ ਸਖ਼ਤ ਹਿੱਸੇ ਖੜ੍ਰ ਰਹਿ ਜਾਂਦੇ ਹਨ ਤਾਂ ਇਹ ਇੱਕ ਖੰਭੇ ਦੀ ਤਰ੍ਹਾਂ ਲੱਗਦਾ ਹੈ ਜਿਸਨੂੰ ਸਟੈਕ ਆਖਦੇ ਹਨ

 


(5). ਛੋਟੀ ਖਾੜੀ - ਸਮੁੰਦਰੀ ਕਿਨਾਰੇ ਦੀਆਂ ਚਟਾਨਾਂ ਕਈ ਵਾਰ ਸਮਾਨਅੰਤਰ ਰੂਪ ਵਿੱਚ ਲੱਗਦੀਆਂ ਹੁੰਦੀਆਂ ਹਨ ਅਤੇ ਲਹਿਰਾਂ ਦੇ ਲਗਾਤਾਰ ਖ਼ੁਰਚਨ ਨਾਲ ਨਰਮ ਚਟਾਨਾਂ ਦਾ ਹਿੱਸਾ ਖੁਰਰਿਆ ਜਾਂਦਾ ਹੈ ਜਿਸ ਨਾਲ ਇਹ ਸਖ਼ਤ ਚਟਾਨਾਂ ਦੀਆਂ ਦਰਾੜਾ ਵਿੱਚ ਨਰਮ ਹਿੱਸਾ ਬਿਲਕੁਲ ਖ਼ਤਮ ਹੋ ਜਾਂਦਾ ਹੈ ਜਿਸਦੇ ਫਲਸਰੂਪ ਕਈ ਛੋਟੀਆਂ ਖਾੜੀਆਂ (gulfs) ਬਣ ਜਾਂਦੀਆ ਹਨ ਜਿਨ੍ਹਾਂ ਨੂੰ Caves ਕਿਹਾ ਜਾਂਦਾ ਹੈ

(6). ਹੈੱਡਲੈਂਡ ਜਾਂ ਕੇਪ - ਦਿੱਕ ਸਖ਼ਤ ਚੱਟਾਨ ਜਦੋਂ ਚੁਫੇਰੇ ਨਰਮ ਚਟਾਨ ਨਾਲ ਘਿਰੀ ਹੁੰਦੀ ਹੈ ਤਾਂ ਲਹਿਰਾਂ ਦੀ ਖੁਰਚ ਕਿਰਿਆ ਤੋਂ ਬਾਅਦ ਸਖ਼ਤ ਚਟਾਨ ਲੰਬ ਰੂਪ ਆਪਣੇ ਆਲੇ ਦੁਆਲੇ ਇਲਾਕੇ ਵਿੱਚ ਇਕੱਲੀ ਹੀ ਖੜੀ ਰਹਿ (ahead of its surroundings) ਜਾਂਦੀ ਹੈ ਤਾਂ ਇਸਨੂੰ Headland ਜਾਂ Cape ਕਿਹਾ ਜਾਂਦੇ ਹੈ।

 

II. ਢੋਆ -ਢੁਆਈ ਦਾ ਕੰਮ - ਮੌਸਮੀਕਰਨ ਦੀ ਕਿਰਿਆ ਕਾਰਣ, ਮਿੱਟੀ, ਰੋੜੇ, ਕੰਕਰ, ਪੱਥਰ, ਬਨਸਪਤੀ ਆਦਿ ਲਹਿਰਾਂ ਦੁਆਰਾ ਚੁੱਕ ਜਾਂਦੇ ਹਨ ਅਤੇ ਸਮੁੰਦਰ ਵਿੱਚ ਮਲ ਜਾਂਦੇ ਹਨ ਲਹਿਰਾਂ ਜਦੋਂ ਤੇਜ਼ ਚਲਦੀਆਂ ਹਨ ਤਾਂ ਸਮੁੰਦਰ ਦੇ ਅੰਦਰ ਮਿਲਣ ਵਾਲੀਆਂ, ਸਿੱਪੀਆਂ ਸੈਲ ਆਦਿ ਵੀ ਤਾਂ ਕੰਢੇ 'ਤੇ ਜਾਂਦੇ ਹਨ ਇਹਨਾਂ ਨੂੰ ਲੋਕ ਕਈ ਵਾਰ ਇਕੱਠਾ ਕਰਕੇ ਸਜਾਵਟ ਦਾ ਸਾਮਾਨ ਬਣਾਉਂਦੇ ਹਨ

 

III. ਨਿਖੇਪਣ ਕਾਰਜ:- ਕਈ ਵਾਰ ਢੋ-ਢੁਆਈ ਕਰਦੇ ਹੋਏ ਜਾਂ ਜਦੋਂ ਲਹਿਰਾਂ ਦੀ ਤਾਕਤ ਘੱਟ ਜਾਂਦੀ ਹੈ ਤਾਂ ਇਹ ਆਪਣੇ ਨਾਲ ਲਿਆਉਂਦਾ ਮਲਬਾ ਆਦਿ ਸਾਮਾਨ ਸਮੁੰਦਰ ਦੇ ਕੰਢੇ 'ਤੇ ਹੀ ਢੇਰੀ ਕਰ ਦਿੰਦੀਆ ਹਨ ਜਿਸਦੇ ਫਲਸਰੂਪ ਕਈ ਭੂ-ਆਕ੍ਰਿਤੀਆਂ ਹੋਂਦ ਵਿੱਚ ਆਉਂਦੀਆਂ ਹਨ -

 

1. ਸਮੁੰਦਰੀ ਬੀਚ - ਸਮੁੰਦਰ ਦੇ ਕੰਢੇ ਤੇ ਜਦੋਂ ਲਹਿਰਾਂ ਰੇਤ, ਰੇੜ੍ਹੇ, ਬਜਰੀ, ਵੱਟੇ ਆਦਿ ਇਕੱਠਾ ਕਰ ਦਿੰਦੀਆਂ ਹਨ ਤਾਂ ਇਸ ਤਰ੍ਹਾਂ ਹੋਂਦ ਵਿੱਚ ਆਉ ਵਾਲੀ ਅਕ੍ਰਿਤੀ ਨੂੰ ਬੀਚ(Beach) ਕਿਹਾ ਜਾਂਦਾ ਹੈ ਜੈਕਰ ਲਹਿਰਾਂ ਵਿੱਚ ਸਾਮਾਨ ਜਿਆਦਾ ਹੈ ਤਾਂ ਬੀਚ ਵੱਡੀ ਬਣਦੀ ਹੈ ਪਰ ਜੇ ਲਹਿਰਾਂ ਥੋੜਾ ਸਾਮਾਨ ਢੇਰੀ ਕਰਦੀਆਂ ਹਨ ਤਾਂ ਬੀਚ ਛੋਟੀ ਬਣਦੀ ਹੈ ਬੀਚ ਦੀਆਂ ਕਈ ਕਿਸਮਾਂ ਹੋ ਸਕਦੀਆਂ ਹਨ ਜਿਵੇਂ ਨੋਕਦਾਰ(Curp) ਬੀਚ, ਗੋਕਰਨਾ(Gokarna), ਕੋਵੱਲਮ(Kovalam) ਆਦਿ ਲੜੀਵਾਰ ਬੀਚ(Linear Beaches), ਮਤੀਨਾ ਚੇਨਈ (Chennai) ਚਟਾਨੀ ਬੀਚ, ਰੇਤ ਵਾਲੀਆਂ ਬੀਚਾਂ ਆਦਿ ਮਰੀਨਾ ਬੀਚ (ਚੇਨਈ) ਸੰਸਾਰ ਦੀ ਦੁਸਰੀ ਸਭ ਤੋਂ ਲੰਬੀ ਬੀਚ ਹੈ

 

2. ਰੇਤਬਾਰ - ਸਮੁੰਦਰੀ ਲਹਿਰਾਂ ਨਾਲ ਜਦੋਂ ਰੇਤ ਕਿਨਾਰੇ ਦੇ ਸਮਾਨਅੰਤਰ ਜਮ੍ਹਾਂ ਹੁੰਦੀ ਹੈ ਤਾਂ ਰੇਤਬਾਰ ਹੋਂਦ ਵਿੱਚ ਆਉਂਦੇ ਹਨ ਇਹ ਜਿਆਦਾਤਰ ਦੋ ਸਖ਼ਤ ਚਟਾਨਾਂ ਦੇ ਅਗਲੇ ਹਿੱਸੇ ਵਿੱਚ ਕਿਨਾਰੇ ਦੇ ਨੇੜੇ ਸਮਾਨ ਅੰਤਰ ਫੈਲੇ ਹੋਏ ਹੁੰਦੇ ਹਨ ਜਦੋਂ ਰੇਤ ਬਾਰ ਬਹੁਤ ਵੱਡੀ ਹੋ ਜਾਂਦੀ ਹੈ ਤਾਂ ਇਸਨੂੰ Offshore ਜਾਂ Longshore ਰੇਤਬਾਰ ਕਿਹਾ ਜਾਂਦਾ ਹੈ ਕਈ ਵਾਰ ਅਜਿਰਾ ਵੀ ਹੁੰਦਾ ਹੈ ਕਿ ਮਿੱਟੀ ਬਹੁਤ ਜਿਆਦਾ ਜਮ੍ਹਾਂ ਹੋ ਜਾਂਦੀ ਹੈ ਅਤੇ ਖਾੜੀ ਬੰਦ ਹੋ ਜਾਂਦੀ ਹੈ।

 

3. ਸਪਿਟ - ਸਮੁੰਦਰ ਦੇ ਰਿਨ੍ਹਾਰੇ ਤੋਂ ਕੁਝ ਦੂਰ ਜਮ੍ਹਾਂ ਹੋਏ ਰੇਤ ਅਤੇ ਚਟਾਨੀ ਟੁਕੜਿਆਂ ਦੇ ਢੇਰ ਨੂੰ ਸਪਿਟ ਕਿਹਾ ਜਾਂਦਾ ਹੈ।

 

4. ਲੈਗੁਨ - ਰੇਤਬਾਰ ਅਤੇ ਕਿਨਾਰੇ ਦੇ ਵਿਚਕਾਰ ਆਏ ਜਲ ਨੂੰ ਕਿਹਾ ਜਾਂਦਾ ਹੈ ਲੈਗੁਨ Low Coasts ਵਿੱਚ ਆਮ ਦੇਖਣ ਨੂੰ ਮਿਲਦੇ ਹਨ ਚਿਲਕਾ, ਪੁਲਕਿਤ (ਪੂਰਬੀ ਤੱਟ) ਅਤੇ ਵੈੱਬਨਾਦ (Vembanad) ਕੇਰਲਾ ਦੇ ਤੱਟ 'ਤੇ ਲੈਗੂਨ ਦੀਆਂ ਸਰਵਉੱਤਮ ਉਦਹਾਰਣ ਹਨ

 

5. ਟਿੱਬੇ - ਤੱਟੀ ਇਲਾਕਿਆਂ ਵਿੱਚ ਕਈ ਵਾਰ ਰੇਤ ਦੇ ਟਿੱਬੇ ਵੀ ਬ੬ ਜਾਂਦੇ ਹਨ ਜਦੋਂ ਲਹਿਰਾਂ ਆਪਏ ਨਾਲ ਲਿਆਉਂਦੀ ਹੋਈ ਰੇਤ ਨੂੰ ਢੇਰੀ ਕਰ ਦਿੰਦੀਆਂ ਰਨ ਤਾਂ ਪੌਵਾਂ ਰੇਤ ਨੂੰ ਉਡਾ ਕੇ ਲੈ ਜਾਂਦੀਆਂ ਹਨ ਅਤੇ ਅਜਿਹੀਆਂ ਭੂ-ਆਗ੍ਰਿਤੀਆਂ ਹੋਂਦ ਵਿੱਚ ਆਉਂਦੀਆਂ ਹਨ ਭਾਰਤ ਦੇ ਪੂਰਬੀ ਅਤੇ ਪੱਛਮੀ ਤੱਟ ਤੇ ਅਜਿਹੇ ਕਈ ਟਿੱਬੇ ਨਜ਼ਰ ਆਉਂਦੇ ਹਨ