ਪਾਠ-1. ਅਰਥ ਸ਼ਾਸਤਰ -ਇੱਕ ਜਾਣ-ਪਛਾਣ
ਇੱਕ ਅੰਕ ਵਾਲੇ ਪ੍ਰਸ਼ਨ
ਪ੍ਰ.1) ਖਾਲੀ ਥਾਂ ਵਿੱਚ ਸਹੀ ਸ਼ਬਦ ਭਰੋ।
(i) ਸਾਰੀ ਅਰਥ ਵਿਵਸਥਾ ਦਾ ਅਧਿਐਨ .........ਅਰਥ ਸ਼ਾਸਤਰ ਕਹਾਉਂਦਾ ਹੈ। (ਸਮਸ਼ਟੀ/ਵਿਅਸ਼ਟੀ)
ਉੱਤਰ:-ਸਮਸ਼ਟੀ
(ii)………..ਉਤਪਾਦਨ ਇੱਕ ਉਤਪਾਦਨ ਹੈ । (ਕਿਰਤ/ਧਨ)
ਉੱਤਰ:- ਧਨ
ਪ੍ਰ.2) ਅਰਥ ਸ਼ਾਸਤਰ ਕਿੰਨ੍ਹਾਂ ਸਬਦਾਂ ਤੋ ਮਿਲ ਕੇ ਬਣਿਆ ਹੈ?
ਉੱਤਰ:- ਅਰਥ ਸਾਸਤਰ ਦੋ ਸਬਦਾਂ ਤੋਂ ਮਿਲ ਕੇ ਬਣਿਆ ਹੈ। ਅਰਥ=ਧਨ ਅਤੇ ਸਾਸਤਰ=ਵਿਗਿਆਨ।
ਪ੍ਰ.3) ਅਰਥਸ਼ਾਸਤਰ (Economics) ਸ਼ਬਦ ਕਿਸ ਭਾਸ਼ਾ ਤੋਂ ਲਿਆ ਗਿਆ ਹੈ?
(ਓ) ਫਰੈੱਚ (ਅ) ਗ਼ਰੀਕ (ੲ) ਅੰਗਰੇਜੀ (ਸ) ਡੱਚ
ਉੱਤਰ:- (ਅ) ਗਰੀਕ
ਪ੍ਰ.4) ਸਹੀ ਚੁਣੋ ।
(i) ਭੌਤਿਕ ਕਲਿਆਣ ਸਬੰਧੀ ਪਰਿਭਾਸ਼ਾ ਕਿਸ ਅਰਥ ਸ਼ਾਸਤਰੀ ਨੇ ਦਿੱਤੀ ਹੈ?
(a) ਪ੍ਰੋ. ਐਡਮ ਸਮਿਥ (b) ਪ੍ਰੋ. ਮਾਰਸਲ (c) ਪ੍ਰੋ. ਰੌਬਿੰਨਸ (d) ਪ੍ਰੋ.ਪੀਗੂ
ਉੱਤਰ:- (b) ਪ੍ਰੋ. ਮਾਰਸਲ
(ii) ਅਰਥ ਸ਼ਾਸਤਰ ਇਕ ਵਾਸਤਵਿਕ ਤੇ ਆਦਰਸ਼ਾਤਮਕ ਵਿਗਿਆਨ ਹੈ ਜਾਂ ਕਲਾ?
(a) ਆਦਰਸ਼ਾਤਮਕ ਵਿਗਿਆਨ ਤੇ ਵਾਸਤਵਿਕ ਵਿਗਿਆਨ (b) ਕਲਾ(c) ਦੋਨੋ (d) ਕੋਈ ਵੀ ਨਹੀਂ
ਉੱਤਰ:- (c) ਦੋਨੋ
(iii) ਉਹ ਵਿਗਿਆਨ ਜੋ ਵੱਖ-ਵੱਖ ਉਪਯੋਗਾਂ ਵਾਲੇ ਸੀਮਤ ਸਾਧਨਾਂ ਅਤੇ ਉਦੇਸ਼ਾਂ ਨਾਲ ਸਬੰਧ ਰੱਖਣ ਵਾਲੇ ਮਨੁੱਖੀ ਵਿਵਹਾਰ ਦਾ ਅਧਿਐਨ ਕਰਦਾ ਹੈ ਉਸ ਨੂੰ ......... ਕਿਹਾ ਜਾਂਦਾ ਹੈ। (ਦੁਰਲੱਭਤਾ ਸਬੰਧੀ ਪਭਿਸ਼ਾ/ਭੌਤਿਕ ਕਲਿਆਣ)
ਉੱਤਰ:- ਦੁਰਲੱਭਤਾ ਸਬੰਧੀ ਪਭਿਸਾ
(iv) ਅਰਥ ਸ਼ਾਸਤਰ ਨੂੰ ਵਿਸ਼ਾ ਸਮੱਗਰੀ ਦੇ ਆਧਾਰ ਤੇ ਕਿਹੜੇ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ?
(a) ਸਮਸ਼ਟੀ ਅਰਥਸ਼ਾਸਤਰ (b) ਵਿਅਸ਼ਟੀ ਅਰਥਸ਼ਾਸਤਰ (c) a, b ਦੋਵੇਂ (d) ਕੋਈ ਵੀ ਨਹੀਂ
ਉੱਤਰ:- (c) a, b ਦੋਵੇਂ
(v) ਉਹ ਅਰਥ ਵਿਵਸਥਾ ਜਿਸ ਉੱਤੇ ਸਰਕਾਰ ਦਾ ਲਗਭਗ ਪੂਰਾ ਕੰਟਰੋਲ ਹੁੰਦਾ ਹੈ ਉਸ ਨੂੰ ......... ਅਰਥ ਵਿਵਸਥਾ ਕਿਹਾ ਜਾਂਦਾ ਹੈ । (ਸਮਾਜਵਾਦੀ/ ਪੂੰਜੀਵਾਦੀ)
ਉੱਤਰ:-ਸਮਾਜਵਾਦੀ
ਪ੍ਰ. (5) ਸਹੀ ਗਲਤ ਦੱਸੋ
(i) ਅਰਥ ਸ਼ਾਸਤਰ ਸਿਰਫ ਵਿਗਿਆਨ ਹੈ ਕਲਾ ਨਹੀਂ (ਸਹੀ/ਗਲਤ)
ਉੱਤਰ:- ਗਲਤ
(ii) ਚੋਣ ਦਾ ਮੁੱਖ ਕਾਰਨ ਦੁਰਲੱਭਤਾ ਹੈ। (ਸਹੀ/ਗਲਤ)
ਉੱਤਰ:-ਸਹੀ
ਪ੍ਰ.6) ਸਾਧਨਾਂ ਦੀ ਦੁਰਲੱਭਤਾ ਤੋ ਕੀ ਭਾਵ ਹੈ?
ਉੱਤਰ:-ਇਹ ਉਹ ਹਾਲਤ ਹੈ ਜਿਸ ਵਿੱਚ ਸਾਧਨਾਂ ਦੀ ਮੰਗ, ਸਾਧਨਾਂ ਦੀ ਪੂਰਤੀ ਤੋਂ ਅਧਿਕ ਹੁੰਦੀ ਹੈ।
ਪ੍ਰ 7) ਆਰਥਿਕ ਕਿਰਿਆ ਕੀ ਹੈ?
ਉੱਤਰ:-ਆਰਥਿਕ ਕਿਰਿਆ ਉਹ ਕਿਰਿਆ ਹੈ ਜਿਸ ਦਾ ਸਬੰਧ ਦੁਰਲੱਭ ਸਾਧਨਾਂ ਦੀ ਵਰਤੋਂ ਨਾਲ ਹੈ।
ਦੋ ਅੰਕਾਂ ਵਾਲ਼ੇ ਪ੍ਰਸ਼ਨ
ਪ੍ਰ.1) ਅਰਥ ਸ਼ਾਸਤਰ ਤੋ ਕੀ ਭਾਵ ਹੈ?
ਉੱਤਰ:-ਅਰਥ ਸ਼ਾਸਤਰ ਚੌਣ ਦੀ ਸਮੱਸਿਆ ਦਾ ਅਧਿਐਨ ਹੈ ਜੋ ਵਿਅਕਤੀਗਤ, ਸਮਾਜਿਕ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਸਾਧਨਾਂ ਦੀ ਦੁਰਲੱਭਤਾ ਨਾਲ ਉਤਪੰਨ ਹੁੰਦੀ ਹੈ।
ਪ੍ਰ.2) ਅਰਥਸ਼ਾਸਤਰ ਦੀ ਧਨ ਸਬੰਧੀ ਪਰਿਭਾਸ਼ਾ ਦਿਓ।
ਉੱਤਰ:-ਐਡਮ ਸਮਿੱਥ ਦੇ ਅਨੁਸਾਰ: “ਅਰਥ ਸ਼ਾਸਤਰ ਰਾਸਟਰਾਂ ਦੇ ਧਨ ਦੀ ਪ੍ਰਕ੍ਰਿਤੀ ਅਤੇ ਕਾਰਣਾਂ ਦੀ ਖੋਜ ਹੈ।"
ਪ੍ਰ.3) ਵਿਅਸ਼ਟੀ ਅਰਥ ਸ਼ਾਸਤਰ ਤੋਂ' ਕੀ ਭਾਵ ਹੈ?
ਉੱਤਰ:-ਵਿਅਸ਼ਟੀ ਅਰਥ ਸਾਸਤਰ ਵਿਅਕਤੀਗਤ ਪੱਧਰ ਦੀਆਂ ਆਰਥਿਕ ਸਮੱਸਿਆਵਾਂ ਦਾ ਅਧਿਐਨ ਕਰਦਾ ਹੈ।
ਜਿਵੇ' ਇੱਕ ਵਿਅਕਤੀ, ਇੱਕ ਫਰਮ, ਇੱਕ ਉਦਯੋਗ ਤੇ ਇੱਕ ਬਾਜਾਰ ਆਦਿ।
ਪ੍ਰ.4) ਸਮਸ਼ਟੀ ਅਰਥ ਸ਼ਾਸਤਰ ਤੋ ਕੀ ਭਾਵ ਹੈ?
ਉੱਤਰ:-ਸਮਸਟੀ ਅਰਥ ਸ਼ਾਸਤਰ ਸਾਰੀ ਅਰਥ ਵਿਵਸਥਾ
ਦੇ ਪੱਧਰ ਤੇ ਆਰਥਿਕ ਸਮੱਸਿਆਵਾਂ ਦਾ ਅਧਿਐਨ ਕਰਦਾ ਹੈ।
ਜਿਵੇ ਬੇਰੁਜਗਾਰੀ ਦੀ ਸਮੱਸਿਆ, ਸਮੂਹਿਕ ਮੰਗ, ਸਮੂਹਿਕ ਪੂਰਤੀ, ਮੁਦਰਾ ਸਫੀਤੀ ਦੀ ਦਰ, ਰਾਸਟਰੀ ਆਮਦਨ ਆਦਿ।
ਪ੍ਰ.5) ਸਾਧਨਾਂ ਦੀਆਂ ਮੂਲ ਵਿਸ਼ੇਸਤਾਵਾਂ ਦੱਸੋ।
ਉੱਤਰ:-ਸਾਧਨਾਂ ਦੀਆਂ ਦੋ ਮੁੱਖ ਵਿਸ਼ੇਸ਼ਤਾਵਾਂ ਇਹ ਹਨ: (i) ਇਹ ਮਨੁੱਖੀ ਲੋੜਾਂ ਦੀ ਤੁਲਨਾ ਵਿੱਚ ਸੀਮਤ ਹਨ। (ii) ਇਹਨਾਂ ਦਾ ਵਿਕਲਪਿਕ ਪ੍ਰਯੋਗ ਸੰਭਵ ਹੈ।
ਪ੍ਰ.6) ਵਿਕਲਪ ਪ੍ਰਯੋਗ ਦਾ ਅਰਥ ਦੱਸੋ ।
ਉੱਤਰ:-ਆਪਣੀ ਸੰਤੁਸ਼ਟੀ ਵਿੱਚ ਵਾਧਾ ਕਰਨ ਲਈ ਸੀਮਤ ਸਾਧਨਾਂ ਵਿੱਚੋਂ ਲੋੜੀਂਦੇ ਸਾਧਨਾਂ ਦੀ ਚੌਣ ਕਰਨ ਨੂੰ ਵਿਕਲਪਕ ਪ੍ਰਯੋਗ ਕਹਿੰਦੇ ਹਨ।
ਭਾਵ ਕਿਸੇ ਇਕ ਲੋੜ ਦੀ ਪੂਰਤੀ ਲਈ ਦੋ ਜਾਂ ਦੋ ਤੋਂ ਵੱਧ ਸਾਧਨਾਂ ਵਿੱਚੋ ਚੋਣ ਕਰਨੀ।
ਪ੍ਰ.7) ਚੋਣ ਦੀ ਸਮੱਸਿਆ ਦੇ ਪੈਦਾ ਹੋਣ ਦੇ ਕਾਰਨ ਦੱਸੋ ।
ਉੱਤਰ:-ਮਨੁੱਖੀ ਲੋੜਾਂ ਦੀ ਤੁਲਨਾ ਵਿੱਚ ਸਾਧਨ ਸੀਮਤ ਹਨ ਅਤੇ ਇਹਨਾਂ ਦਾ ਵਿਕਲਪਿਕ ਪ੍ਰਯੋਗ ਸੰਭਵ ਹੈ। ਇਸ ਲਈ ਚੋਣ ਦੀ ਸਮੱਸਿਆ ਪੈਦਾ ਹੁੰਦੀ ਹੈ।
ਪ੍ਰ.8) ਉਤਪਾਦਨ ਦਾ ਅਰਥ ਦੱਸੋ ।
ਉੱਤਰ:-ਉਤਪਾਦਨ ਉਹ ਆਰਥਿਕ ਕਿਰਿਆ ਹੈ ਜਿਸ ਦਾ ਸਬੰਧ ਵਸਤੂਆਂ ਅਤੇ ਸੇਵਾਵਾਂ ਦੀ ਉਪਯੋਗਿਤਾ ਜਾਂ ਕੀਮਤ ਵਿੱਚ ਵਾਧਾ ਕਰਨ ਨਾਲ ਹੈ।
ਪ੍ਰ.9) ਉਪਭੋਗ ਦਾ ਅਰਥ ਦੱਸੋਂ ।
ਉੱਤਰ:-ਉਪਭੋਂਗ ਉਹ ਆਰਥਿਕ ਕਿਰਿਆ ਹੈ ਜਿਸ ਦਾ ਸਬੰਧ ਵਿਅਕਤੀਗਤ ਅਤੇ ਸਮੂਹਿਕ ਲੋੜਾਂ ਦੀ ਪ੍ਰਤੱਖ ਸੰਤੁਸਟੀ ਲਈ ਵਸਤੂਆਂ ਅਤੇ ਸੇਵਾਵਾਂ ਦੀ ਉਪਯੋਗਤਾ ਦਾ ਪ੍ਰਯੋਗ ਕਰਨ ਨਾਲ ਹੈ। ਕੱਪੜਾ ਪਹਿਨਣਾ, ਰੋਟੀ ਖਾਣਾ, ਚਾਹ ਪੀਣਾ ਆਦਿ ਉਪਭੋਗ ਕਿਰਿਆਵਾਂ ਹਨ।
ਪ੍ਰ.10) ਅਰਥ ਵਿਵਸਥਾ ਤੋਂ' ਤੁਹਾਡਾ ਕੀ ਭਾਵ ਹੈ?
ਉਤਰ: - ਅਰਥਵਿਵਸਥਾ ਤੋਂ ਭਾਵ ਕਿਸੇ ਖੇਤਰ ਵਿੱਚ ਹੋਣ ਵਾਲੀਆਂ ਆਰਥਿਕ ਕਿਰਿਆਵਾਂ ਦੇ ਕੁੱਲ
ਜੌੜ ਤੋਂ ਹੈ। ਉਹ ਚਾਹੇ ਇੱਕ ਪਿੰਡ, ਇੱਕ ਜਿਲ੍ਹਾ, ਇੱਕ ਪ੍ਰਾਂਤ ਜਾਂ ਸੰਪੂਰਣ ਦੇਸ਼ ਹੀ ਕਿਉਂ ਨਾ ਹੋਵੇ।
ਪ੍ਰ.11) ਪੂੰਜੀਵਾਦ ਤੋ ਕੀ ਭਾਵ ਹੈ?
ਉੱਤਰ:- ਇਸ ਪ੍ਰਣਾਲੀ ਵਿੱਚ ਲੋਕਾਂ ਨੂੰ ਉਪਭੋਗ, ਉਤਪਾਦਨ, ਵਟਾਂਦਰਾ ਆਦਿ ਕਰਨ ਦੀ ਸੁਤੰਤਰਤਾ ਹੁੰਦੀ ਹੈ। ਸਰਕਾਰ ਆਰਥਿਕ ਕਿਰਿਆਵਾਂ ਵਿੱਚ ਦਖਲਅੰਦਾਜੀ ਨਹੀਂ ਕਰਦੀ। ਲੋਕ ਸੰਪਤੀ ਜਮ੍ਹਾਂ ਕਰ ਸਕਦੇ ਹਨ।
ਪ੍ਰ.12) ਸਮਾਜਵਾਦ ਦਾ ਅਰਥ ਦੱਸੋਂ।
ਉੱਤਰ:-ਇਸ ਪ੍ਰਣਾਲੀ ਵਿੱਚ ਉਪਭੋਗ, ਉਤਪਾਦਨ,
ਵਟਾਂਦਰਾ ਆਦਿ ਕਿਰਿਆਵਾਂ ਤੇ ਪੂਰਣ ਰੂਪ ਨਾਲ ਸਰਕਾਰ ਦਾ ਕਾਬੂ ਹੁੰਦਾ ਹੈ।
ਪ੍ਰ.13) ਮਿਸ਼ਰਤ ਅਰਥ ਵਿਵਸਥਾ ਕਿਸ ਨੂੰ ਕਹਿੰਦੇ ਹਨ?
ਉੱਤਰ:-ਇਸ ਆਰਥਿਕ ਪ੍ਰਣਾਲੀ ਵਿੱਚ ਕੁਝ ਆਰਥਿਕ ਕਾਰਜ ਕਰਨ ਲਈ ਲੋਕ ਸੁਤੰਤਰ ਹੁੰਦੇ ਹਨ ਅਤੇ ਕੁੱਝ
ਆਰਥਿਕ ਕਾਰਜਾਂ ਤੇ ਸਰਕਾਰ ਦਾ ਕਾਬੂ ਹੁੰਦਾ ਹੈ। ਇਸ ਵਿੱਚ ਨਿੱਜੀ ਅਤੇ ਸਰਕਾਰੀ ਖੇਤਰ ਦੀ ਸਹਿਹੋਂਦ ਪਾਈ ਜਾਂਦੀ ਹੈ।
ਪ੍ਰ.14) ਆਰਥਿਕ ਪ੍ਰਣਾਲੀ ਤੋ ਕੀ ਭਾਵ ਹੈ?
ਉੱਤਰ:-ਆਰਥਿਕ ਪ੍ਰਣਾਲੀ ਤੋਂ ਭਾਵ ਉਸ ਪ੍ਰਣਾਲੀ ਤੋਂ ਜਿਸ ਨਾਲ ਕੋਈ ਦੇਸ ਵਾਧੇ ਅਤੇ ਵਿਕਾਸ ਦੀ ਪ੍ਰਾਪਤੀ ਦੀ ਦ੍ਰਿਸ਼ਟੀ ਤੋਂ ਆਰਥਿਕ ਕਿਰਿਆਵਾਂ ਦਾ ਸੰਗਠਨ ਕਰਨ ਲਈ ਅਪਣਾਉਂਦਾ ਹੈ। ਮੁੱਖ ਰੂਪ ਨਾਲ ਤਿੰਨ ਆਰਥਿਕ ਪ੍ਰਣਾਲੀਆਂ ਹਨ; ਪੂੰਜੀਵਾਦ, ਸਮਾਜਵਾਦ ਤੇ ਮਿਸ਼ਰਤ ਅਰਥ ਵਿਵਸਥਾ ।
ਪ੍ਰ.15) ਅਰਥ ਸ਼ਾਸਤਰ ਦਾ ਸੁਭਾਅ ਦੱਸੋ ।
ਉੱਤਰ:- ਅਰਥ ਸ਼ਾਸਤਰ ਸਮਾਜਿਕ ਵਿਗਿਆਨ ਅਤੇ ਕਲਾ ਦੋਵੇਂ ਹੀ ਹੈ। ਇਹ ਵਾਸਤਵਿਕ ਅਤੇ ਆਦਰਸ਼ਾਤਮਕ ਵਿਗਿਆਨ ਹੈ।
ਪ੍ਰ.16) ਕੀ ਅਰਥ ਸ਼ਾਸਤਰ ਵਾਸਤਵਿਕ ਵਿਗਿਆਨ ਹੈ? ਇਸ ਬਾਰੇ ਚਰਚਾ ਕਰੋ।
ਉੱਤਰ:-ਇਹ ਤੱਥਾਂ ਦਾ ਅਧਿਐਨ ਕਰਦਾ ਹੈ।
ਕੀ ਹੈ? ਕੀ ਸੀ? ਅਤੇ ਕੀ ਹੋਣ ਵਾਲਾ ਹੈ? ਆਰਥਿਕ ਕਥਨਾਂ ਦੀ ਜਾਂਚ ਕੀਤੀ ਜਾ ਸਕਦੀ ਹੈ ਕਿ ਕੀ ਇਹ ਕਥਨ ਸਹੀ ਹੈ ਜਾਂ ਗਲਤ।
ਪ੍ਰ.17) ਅਰਥ ਸ਼ਾਸਤਰ ਆਦਰਸ਼ਾਤਮਕ ਵਿਗਿਆਨ ਹੈ, ਇਸ ਬਾਰੇ ਦੱਸੋ।
ਉੱਤਰ:-ਇਹ ਸੁਝਾਅ ਦਿੰਦਾ ਹੈ ਅਤੇ ਇਹ ਵਿਚਾਰ ਪ੍ਰਗਟ ਕਰਦਾ ਹੈ । ਇਸ ਦੇ ਕੁਝ ਕਥਨਾਂ ਦੀ ਜਾਂਚ ਨਹੀ ਕੀਤੀ ਜਾ ਸਕਦੀ ।
ਪ੍ਰ.18) ਆਰਥਿਕ ਨੀਤੀਆਂ ਤੋ ਕੀ ਭਾਵ ਹੈ?
ਉੱਤਰ:-ਇਸ ਦਾ ਸਬੰਧ ਉਹਨਾਂ ਨਿਯੋਜਤ ਯਤਨਾਂ ਅਤੇ ਰਣਨੀਤੀਆਂ ਨਾਲ ਹੈ ਜੋ ਆਰਥਿਕ ਸਮੱਸਿਆਵਾਂ ਨੂੰ ਸੁਲਝਾਉਣ ਲਈ ਅਪਣਾਈਆਂ ਜਾਂਦੀਆਂ ਹਨ। ਜਿਵੇਂ' ਮੁਦਰਿਕ ਨੀਤੀ, ਰਾਜਕੋਸੀ ਨੀਤੀ ਅਤੇ ਕੀਮਤ ਨੀਤੀ ਆਦਿ।
ਚਾਰ ਅੰਕਾਂ ਵਾਲ਼ੇ ਪ੍ਰਸ਼ਨ
ਪ੍ਰ.1. ਅਰਥ ਸ਼ਾਸਤਰ ਦੀ ਪਰਿਭਾਸ਼ਾ ਦਿਓ।
ਉੱਤਰ:-ਅਰਥ ਸਾਸਤਰ ਇੱਕ ਸਮਾਜਿਕ ਵਿਗਿਆਨ ਹੈ ਜਿਸਦਾ ਸਬੰਧ ਦੁਰਲੱਭ ਸੰਸਾਧਨਾਂ ਦਾ ਵਿਕਲਪਿਕ ਉਪਯੋਗਾਂ ਵਿੱਚ ਇਸ ਪ੍ਰਕਾਰ ਵੰਡ ਕਰਨਾ ਹੈ ਕਿ ਇਕ ਵਿਅਕਤੀ ਨੂੰ ਅਧਿਕਤਮ ਸੰਤੁਸਟੀ, ਇਕ ਉਤਪਾਦਕ ਨੂੰ ਅਧਿਕਤਮ ਲਾਭ ਅਤੇ ਸੰਪੂਰਣ ਸਮਾਜ ਨੂੰ ਅਧਿਕਤਮ ਸਮਾਜਿਕ ਕਲਿਆਣ ਪ੍ਰਾਪਤ ਹੋ ਸਕੇ। ਸੰਖੇਪ
ਵਿੱਚ ਅਰਥਸ਼ਾਸਤਰ ਚੌਣ ਦੀ ਸਮੱਸਿਆ ਦਾ ਅਧਿਐਨ ਹੈ ਜੋ ਵਿਅਕਤੀਗਤ, ਸਮਾਜਿਕ, ਰਾਸਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਤੇ ਸਾਧਨਾਂ ਦੀ ਦੁਰਲੱਭਤਾ ਨਾਲ ਉਤਪੰਨ ਹੁੰਦੀ ਹੈ।
ਪ੍ਰ.2.ਅਰਥਸ਼ਾਸਤਰ ਦੀ ਭੌਤਿਕ ਕਲਿਆਣ ਸਬੰਧੀ ਪਰਿਭਾਸ਼ਾ ਦਿਓ।
ਉੱਤਰ:-ਡਾ; ਮਾਰਸ਼ਲ ਦੇ ਅਨੁਸਾਰ: “ਅਰਥਸ਼ਾਸਤਰ ਜੀਵਨ ਦੇ ਸਧਾਰਨ ਕਿੱਤੇ ਦੇ ਸਬੰਧ ਵਿੱਚ ਮਾਨਵ ਜਾਤੀ ਦਾ ਅਧਿਐਨ ਹੈ ।ਇਹ ਵਿਅਕਤੀਗਤ ਅਤੇ ਸਮਾਜਿਕ ਕਾਰਜਾਂ ਦੇ ਉਸ ਭਾਗ ਦਾ ਅਧਿਐਨ ਕਰਦਾ ਹੈ ਜਿਸ ਦਾ ਗਹਿਰਾ ਸਬੰਧ ਕਲਿਆਣ ਪ੍ਰਦਾਨ ਕਰਨ ਵਾਲੇ ਭੌਤਿਕ ਪਦਾਰਥਾਂ ਦੀ ਪ੍ਰਾਪਤੀ ਅਤੇ ਉਹਨਾਂ ਦਾ ਉਪਯੋਗ ਕਰਨ ਤੋਂ ਹੈ।“
ਪ੍ਰ.3.ਅਰਥਸ਼ਾਸਤਰ ਦੀ ਦੁਰਲੱਭਤਾ ਸਬੰਧੀ ਪਰਿਭਾਸ਼ਾ ਦਿਓ।
ਉੱਤਰ:-ਲਾਰਡ ਰੋਬਿੰਸ ਦੇ ਅਨੁਸਾਰ; - “ਅਰਥਸ਼ਾਸਤਰ ਉਹ ਵਿਗਿਆਨ ਹੈ ਜਿਹੜਾ ਵਿਭਿੰਨ ਉਪਯੋਗਾਂ ਵਾਲੇ ਸੀਮਤ ਸੰਸਾਧਨਾਂ ਅਤੇ ਉਦੇਸਾ ਨਾਲ ਸਬੰਧ ਰੱਖਣ ਵਾਲੇ ਮਾਨਵੀ ਵਿਵਹਾਰ ਦਾ ਅਧਿਐਨ ਕਰਦਾ ਹੈ”।
ਪ੍ਰ.4.ਵਿਅਸ਼ਟੀ-ਅਰਥਸ਼ਾਸਤਰ ਤੋ ਕੀ ਭਾਵ ਹੈ?
ਉੱਤਰ:-ਵਿਅਸ਼ਟੀ-ਅਰਥਸ਼ਾਸਤਰ ਵਿਅਕਤੀਗਤ ਪੱਧਰ ਦੀਆਂ ਆਰਥਿਕ ਸਮੱਸਿਆਵਾਂ ਦਾ ਅਧਿਐਨ ਕਰਦਾ ਹੈ ਜਿਵੇ: ਇੱਕ ਵਿਅਕਤੀ, ਇੱਕ ਫਰਮ, ਇੱਕ ਉਦਯੋਂਗ ਤੇ ਇੱਕ ਬਜਾਰ ।
ਪ੍ਰ.5.ਸਮੱਸ਼ਟੀ-ਅਰਥਸ਼ਾਸਤਰ ਤੋ ਕੀ ਭਾਵ ਹੈ?
ਉੱਤਰ:- ਸਮੱਸ਼ਟੀ -ਅਰਥਸਾਸਤਰ- ਅਰਥਸਾਸਤਰ ਦੀ ਉਹ ਸਾਖਾ ਹੈ ਜੋ ਸਾਰੀ ਅਰਥਵਿਵਸਥਾ ਦੇ ਪੱਧਰ ਤੇ ਆਰਥਿਕ ਸਮੱਸਿਆਵਾਂ ਦਾ ਅਧਿਐਨ ਕਰਦਾ ਹੈ ਜਿਵੇ; ਬੇਰੁਜਗਾਰੀ ਦੀ ਸਮੱਸਿਆ, ਸਮੂਹਿਕ ਮੰਗ, ਸਮੂਹਿਕ
ਪੂਰਤੀ, ਮੁਦਰਾ ਸਫੀਤੀ ਦੀ ਦਰ, ਰਾਸ਼ਟਰੀ ਆਮਦਨ ਆਦਿ ।
ਪ੍ਰ.6. ਦੁਰਲੱਭਤਾ ਦੀ ਪਰਿਭਾਸ਼ਾ ਦਿਓ।
ਉਤਰ: - ਦੁਰਲੱਭਤਾ ਉਸ ਨੂੰ ਆਖਿਆ ਜਾਂਦਾ ਹੈ ਜਿਸ ਵਸਤੂ ਦੀ ਮੰਗ ਉਸ ਦੀ ਪੂਰਤੀ ਤੋਂ ਜਿਆਦਾ ਹੁੰਦੀ ਹੈ।
ਜਿਸ ਦੇ ਨਾਲ ਇਨਾਂ ਵਸਤੂਆਂ ਦੀ ਬਜ਼ਾਰ ਵਿੱਚ ਕੀਮਤ ਹੁੰਦੀ ਹੈ। ਦੁਰਲੱਭਤਾ ਜਿੰਨੀ ਜਿਆਦਾ ਹੋਵੇਗੀ, ਉਨੀ ਹੀ ਕੀਮਤ ਜ਼ਿਆਦਾ ਹੋਵੇਗੀ।
ਪ੍ਰ 7. ਆਰਥਿਕ ਪ੍ਰਣਾਲੀ ਤੋ ਕੀ ਭਾਵ ਹੈ?
ਉਤਰ:-ਆਰਥਿਕ ਪ੍ਰਣਾਲੀ ਤੋਂ ਭਾਵ ਉਸ ਪ੍ਰਣਾਲੀ ਤੋਂ ਹੈ ਜਿਸ ਨਾਲ ਕੋਈ ਦੇਸ ਵਾਧੇ ਅਤੇ ਵਿਕਾਸ ਪ੍ਰਾਪਤੀ ਦੀ ਦ੍ਰਿਸ਼ਟੀ ਤੋਂ ਆਰਥਿਕ ਕਿਰਿਆਵਾਂ ਦਾ ਸੰਗਠਨ ਕਰਨ ਲਈ ਅਪਣਾਉਂਦਾ ਹੈ। ਵਿਆਪਕ ਰੂਪ ਨਾਲ ਤਿੰਨ ਪ੍ਰਣਾਲੀਆਂ ਪ੍ਰਚੱਲਤ ਹਨ; ਪੂੰਜੀਵਾਦ, ਸਮਾਜਵਾਦ ਅਤੇ ਮਿਸਰਤ ਆਰਥਿਕ ਪ੍ਰਣਾਲੀ।
ਪ੍ਰ.8 ਕੀ ਅਰਥ ਸ਼ਾਸਤਰ ਕਲਾ ਹੈ ਜਾਂ ਵਿਗਿਆਨ?
ਉੱਤਰ:-ਅਰਥਸ਼ਾਸਤਰ ਆਰਥਿਕ ਸਮੱਸਿਆਵਾਂ ਦੇ ਹੱਲ ਕਰਨ ਲਈ ਗਿਆਨ ਦੀ ਵਿਵਹਾਰਕ ਵਰਤੋ ਕਰਦਾ ਹੈ ਇਸ ਲਈ ਇਹ ਕਲਾ ਹੈ।
ਅਰਥ ਸ਼ਾਸਤਰ ਵਿਗਿਆਨ ਇਕ ਵਿਗਿਆਨ ਵੀ ਹੈ ਕਿਉਂਕਿ (ਓ) ਇਹ ਆਰਥਿਕ ਸਮੱਸਿਆਵਾਂ ਦਾ ਕ੍ਰਮਬੱਧ ਅਧਿਐਨ ਹੈ (ਅ) ਅਰਥ ਸ਼ਾਸਤਰ ਦੇ ਨਿਯਮ ਵਿਗਿਆਨਕ ਨਿਯਮ ਹਨ, ਕਿਉਂਕਿ ਇਹ ਕਾਰਨ ਅਤੇ ਨਤੀਜੇ ਵਿੱਚ ਸਬੰਧ ਸਥਾਪਿਤ ਕਰਦੇ ਹਨ। (ੲ) ਅਰਥ ਸ਼ਾਸਤਰ ਦੇ ਨਿਯਮਾਂ ਦੇ ਸੱਚ ਦੀ ਜਾਂਚ ਕੀਤੀ ਜਾ ਸਕਦੀ ਹੈ।
ਛੇ ਅੰਕਾਂ ਵਾਲੇ ਪ੍ਰਸ਼ਨ
ਪ੍ਰ. 1. ਅਰਥ -ਸ਼ਾਸਤਰ ਦਾ ਮਹੱਤਵ ਦੱਸੋ।
ਉੱਤਰ:-ਅਰਥ-ਸਾਸਤਰ ਦਾ ਮਹੱਤਵ ਹੇਠ ਲਿਖੇ ਅਨੁਸਾਰ ਹੈ:
(1) ਆਰਥਿਕ ਕਿਰਿਆਵਾਂ ਦੇ ਸਵਰੂਪ ਬਾਰੇ ਜਾਣਕਾਰੀ; ਅਰਥ-ਸਾਸਤਰ ਦੇ ਅਧਿਐਨ ਤੋਂ ਸਾਨੂੰ ਆਰਥਿਕ ਕਿਰਿਆਵਾਂ ਦੇ ਸਵਰੂਪ ਬਾਰੇ ਜਾਣਕਾਰੀ ਮਿਲਦੀ ਹੈ। ਅਰਥਵਿਵਸਥਾ ਵਿੱਚ ਆਰਥਿਕ ਕਿਰਿਆਵਾਂ ਨੂੰ ਤਿੰਨ ਖੇਤਰਾਂ ਵਿੱਚ ਵੰਡਿਆ ਗਿਆ ਹੈ:ਪ੍ਰਾਥਮਿਕ ਖੇਤਰ, ਗੌਣ ਖੇਤਰ ਅਤੇ ਤੀਜਾ ਖੇਤਰ ।
(2) ਆਰਥਿਕ ਵਿਕਾਸ ਦੇ ਪੱਧਰ ਦਾ ਗਿਆਨ:-ਅਰਥ-ਸਾਸਤਰ ਦੇ ਅਧਿਐਨ ਤੋਂ ਸਾਨੂੰ ਜਾਣਕਾਰੀ ਮਿਲਦੀ ਹੈ ਕਿ ਇੱਕ ਅਰਥਵਿਵਸਥਾ ਵਿਕਸਤ ਅਰਥਵਿਵਸਥਾ ਹੈ ਜਾਂ ਵਿਕਾਸਸ਼ੀਲ ਜਾਂ ਅਵਿਕਸਤ ਅਰਥਵਿਵਸਥਾ ਹੈ।
(3) ਪ੍ਰਤੀ ਵਿਅਕਤੀ ਆਮਦਨ ਅਤੇ ਉਪਭੋਗ ਬਾਰੇ ਜਾਣਕਾਰੀ:-ਪ੍ਰਤੀ ਵਿਅਕਤੀ ਆਮਦਨ ਅਤੇ ਉਪਭੋਗ ਇੱਕ ਰਾਸ਼ਟਰ ਦੇ ਲੋਕਾਂ ਦੇ ਜੀਵਨ ਪੱਧਰ ਦਾ ਸੂਚਕ ਹੈ। ਅਰਥ-ਸਾਸਤਰ ਦੇ ਅਧਿਐਨ ਤੋਂ ਸਾਨੂੰ ਪ੍ਰਤੀ ਵਿਅਕਤੀ ਆਮਦਨ ਅਤੇ ਉਪਭੋਗ ਬਾਰੇ ਜਾਣਕਾਰੀ ਮਿਲਦੀ ਹੈ ।
(4) ਅੰਤਰਰਾਸ਼ਟਰੀ ਤੁਲਨਾ:-ਅਰਥ-ਸਾਸਤਰ ਦੇ ਅਧਿਐਨ ਤੋ ਅਸੀਂ ਵੱਖ-ਵੱਖ ਦੇਸਾਂ ਦੇ ਆਰਥਿਕ ਵਿਕਾਸ ਦੇ ਪੱਧਰ ਦੀ ਤੁਲਨਾ ਕਰ ਸਕਦੇ ਹਾਂ।
(5) ਰੁਜ਼ਗਾਰ ਪੱਧਰ ਅਤੇ ਉਤਪਾਦਕਤਾ ਦੇ ਪੱਧਰ ਦਾ ਗਿਆਨ:-ਅਰਥ-ਸਾਸਤਰ ਦੇ ਅਧਿਐਨ ਤੋਂ ਸਾਨੂੰ ਦੇਸ ਵਿੱਚ ਰੁਜਗਾਰ ਦੇ ਪੱਧਰ ਅਤੇ ਉਤਪਾਦਕਤਾ ਦੇ ਪੱਧਰ ਦਾ ਗਿਆਨ ਹੁੰਦਾ ਹੈ।
(6) ਵਿਦੇਸ਼ੀ ਵਪਾਰ ਦੀ ਜਾਣਕਾਰੀ:-ਅਰਥ-ਸਾਸਤਰ ਦੇ ਅਧਿਐਨ ਤੋਂ' ਸਾਨੂੰ ਕਿਸੇ ਦੇਸ ਦੇ ਵਿਦੇਸੀ ਵਪਾਰ ਵਿੱਚ ਭਾਗੀਦਾਰੀ ਬਾਰੇ ਜਾਣਕਾਰੀ ਮਿਲਦੀ ਹੈ।
(7) ਨਿੱਜੀ ਅਤੇ ਸਰਵਜਨਕ ਖੇਤਰ ਦਾ ਯੋਗਦਾਨ:-ਅਰਥ-ਸਾਸਤਰ ਦੇ ਅਧਿਐਨ ਤੋਂ ਸਾਨੂੰ ਜਾਣਕਾਰੀ ਪ੍ਰਾਪਤ ਹੁੰਦੀ ਹੈ ਕਿ ਨਿੱਜੀ ਅਤੇ ਸਰਵਜਨਕ ਖੇਤਰਾਂ ਦਾ ਆਰਥਿਕ ਵਿਕਾਸ ਵਿੱਚ ਯੋਗਦਾਨ ਕਿੰਨਾ ਹੈ।
ਪ੍ਰ. 2 ਵਿਅਕਤੀਗਤ ਅਤੇ ਸਮੂਹਿਕ ਅਰਥ-ਸ਼ਾਸਤਰ ਵਿੱਚ ਅੰਤਰ ਦੱਸੋਂ
ਉਤਰ:-ਵਿਅਕਤੀਗਤ ਅਤੇ ਸਮੂਹਿਕ ਅਰਥ-ਸ਼ਾਸਤਰ ਵਿੱਚ ਹੇਠ ਲਿਖੇ ਮੁੱਖ ਅੰਤਰ ਹਨ;
ਅੰਤਰ ਦਾ
ਆਧਾਰ |
ਵਿਅਕਤੀਗਤ ਅਰਥ-ਸਾਸਤਰ |
ਸਮੂਹਿਕ ਅਰਥ-ਸਾਸਤਰ |
1.ਖੇਤਰ |
ਵਿਅਕਤੀਗਤ ਅਰਥ-ਸਾਸਤਰ ਵਿੱਚ ਵਿਅਕਤੀਗਤ ਇਕਾਈਆਂ ਦੀਆਂ ਸੱਮਸਿਆਵਾਂ ਦਾ ਅਧਿਐਨ ਕੀਤਾ ਜਾਂਦਾ ਹੈ। ਜਿਵੇਂ ਇੱਕ ਮਨੁੱਖ ਦਾ ਉਪਭੋਗ, ਇੱਕ ਫਰਮ ਦਾ ਉਤਪਾਦਨ, ਲਾਗਤ ਅਤੇ ਲਾਭ ਆਦਿ। |
ਸਮੂਹਿਕ ਅਰਥ-ਸ਼ਾਸਤਰ ਵਿੱਚ ਸਮੁੱਚੀ ਅਰਥ
ਨਾਲ ਸੰਬੰਧਿਤ ਆਰਥਿਕ ਸਮੱਸਿਆਵਾਂ ਦਾ ਅਧਿਐਨ ਕੀਤਾ ਜਾਂਦਾ ਹੈ। ਜਿਵੇ ਕਿ ਰਾਸਟਰੀ ਆਮਦਨ, ਰੁਜ਼ਗਾਰ, ਬੇਰੁਜ਼ਗਾਰੀ, ਕੀਮਤ ਪੱਧਰ ਆਦਿ। |
2.
ਉਦੇਸ |
ਵਿਅਕਤੀਗਤ ਅਰਥ-ਸ਼ਾਸਤਰ ਦਾ ਉਦੇਸ ਵਿਅਕਤੀਗਤ ਫਰਮਾਂ ਦੁਆਰਾ ਕੀਮਤ ਨਿਰਧਾਰਨ ਅਤੇ ਸਾਧਨ ਕੀਮਤ ਦਾ ਅਧਿਐਨ ਕੀਤਾ ਜਾਂਦਾ ਹੈ। |
ਸਮੂਹਿਕ ਅਰਥ-ਸਾਸਤਰ ਦਾ ਉਦੇਸ਼ ਰਾਸਟਰੀ ਆਮਦਨ ਅਤੇ ਰੁਜਗਾਰ ਦਾ ਅਧਿਐਨ ਕਰਨਾ ਅਤੇ ਆਰਥਿਕ ਵਿਕਾਸ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਹੁੰਦਾ ਹੈ। |
3.ਮਾਨਤਾਵਾਂ |
ਵਿਅਕਤੀਗਤ ਅਰਥ-ਸਾਸਤਰ ਵਿੱਚ ਇਹ ਮੰਨ ਕੇ ਵਿਸ਼ਲੇਸ਼ਣ ਕੀਤਾ ਜਾਂਦਾ ਹੈ ਕਿ ਬਾਕੀ ਗੱਲਾਂ ਸਮਾਨ ਰਹਿੰਦੀਆ ਹਨ। ਇਸ ਵਿੱਚ ਸਮੂਹਿਕ ਚਰਾਂ ਨੂੰ ਸਥਿਰ ਮੰਨਿਆਂ ਜਾਂਦਾ ਹੈ। |
ਸਮੂਹਿਕ ਅਰਥ-ਸ਼ਾਸਤਰ ਵਿੱਚ ਇਹ ਮੰਨ ਕੇ ਵਿਸਲੇਸਣ ਕੀਤਾ ਜਾਂਦਾ ਹੈ ਕਿ ਵਿਅਕਤੀਗਤ ਚਰ ਜਿਵੇਂ ਕਿ ਆਮਦਨ ਦੀ ਵੰਡ, ਵਿਅਕਤੀਗਤ ਉਪਭੋਗ ਸਥਿਰ ਰਹਿੰਦੇ ਹਨ। |
4.ਸੰਤੁਲਨ |
ਵਿਅਕਤੀਗਤ ਅਰਥ-ਸ਼ਾਸਤਰ ਆਂਸਿਕ
ਸੰਤੁਲਨ ਦੀ ਵਿਆਖਿਆ ਕਰਦਾ ਹੈ । ਇਸ ਵਿੱਚ ਇੱਕ ਪਰਿਵਾਰ, ਇੱਕ ਫਰਮ ਦੇ ਸੰਤੁਲਨ ਨੂੰ
ਸਪੱਸ਼ਟ ਕੀਤਾ ਜਾਂਦਾ ਹੈ। |
ਸਮੂਹਿਕ ਅਰਥ-ਸ਼ਾਸਤਰ ਸਾਧਾਰਨ ਸੰਤੁਲਨ ਦੀ ਵਿਆਖਿਆ ਕਰਦਾ ਹੈ ਇਸ ਵਿੱਚ ਦੇਸ ਦੇ ਕੁੱਲ ਉਪਭੋਗ, ਕੁੱਲ ਨਿਵੇਸ਼, ਕੁੱਲ ਰੁਜ਼ਗਾਰ ਦਾ ਅਧਿਐਨ ਕੀਤਾ ਜਾਂਦਾ ਹੈ। |
5.ਵਿਸਲੇਸਣ |
ਵਿਅਕਤੀਗਤ ਅਰਥ-ਸ਼ਾਸਤਰ ਇੱਕ ਗਤੀਹੀਣ ਵਿਸ਼ਲੇਸ਼ਣ ਹੈ। |
ਸਮੂਹਿਕ ਅਰਥ-ਸਾਸਤਰ ਇੱਕ ਗਤੀਸੀਲ ਵਿਸ਼ਲੇਸ਼ਣ ਹੈ। |