Sunday 10 January 2021

Chapter-2-Central Problems of an Economy

0 comments

ਪਾਠ 2-ਅਰਥ ਵਿਵਸਥਾ ਦੀਆਂ ਕੇਂਦਰੀ ਸਮੱਸਿਆਵਾਂ

ਇੱਕ ਅੰਕ ਵਾਲ਼ੇ ਪ੍ਰਸ਼ਨ

ਸਹੀ ਵਿਕਲਪ ਚੁਣੋ;

 

ਪ੍ਰ.1:- ਮਨੁੱਖੀ ਲੋੜਾਂ ਨੂੰ ਸੰਤੁਸ਼ਟ ਕਰਨ ਵਾਲੇ ਸਾਧਨ ...........ਹਨ।

() ਸੀਮਤ () ਅਸੀਮਤ () ਦੁਰਲੱਭ () ਉਪਰੋਕਤ ਕੋਈ ਨਹੀ।

ਉੱਤਰ:- () ਸੀਮਤ

 

ਪ੍ਰ.2:- ਦੁਰਲੱਭਤਾ ਅਜਿਹੀ ਸਥਿਤੀ ਹੈ, ਜਿਸ ਵਿੱਚ ਸਾਧਨਾਂ ਦੀ ਪੂਰਤੀ.............. ਹੁੰਦੀ ਹੈ।

() ਮੰਗ ਤੋ ਵੱਧ () ਮੰਗ ਤੋ ਘੱਟ () ਮੰਗ ਦੇ ਬਰਾਬਰ () ਉਪਰੋਕਤ ਕੋਈ ਨਹੀ।

ਉੱਤਰ:- () ਮੰਗ ਤੋਂ ਘੱਟ

 

ਪ੍ਰ.3:- ਮਨੁੱਖੀ ਲੋੜਾਂ........... ਹਨ।

() ਸੀਮਤ () ਅਸੀਮਤ () ਦੁਰਲੱਭ () ਉਪਰੋਕਤ ਕੋਈ ਨਹੀ।

ਉੱਤਰ:- () ਅਸੀਮਤ

 

ਪ੍ਰ.4:- ਉਹ ਕਿਰਿਆ ਜਿਸ ਦਾ ਸੰਬੰਧ ਦੁਰਲੱਭ ਸਾਧਨਾਂ ਦਾ ਉਪਯੋਗ ਕਰਕੇ ਮਨੁੱਖੀ ਲੋੜਾਂ ਸੰਤੁਸ਼ਟ ਕਰਨ ਨਾਲ ਹੁੰਦਾ ਹੈ।

() ਅਣਆਰਥਿਕ ਕਿਰਿਆ () ਆਰਥਿਕ ਕਿਰਿਆ () ਸੋਚਣ ਕਿਰਿਆ () ਉਪਰੋਕਤ ਕੋਈ ਨਹੀ।

ਉੱਤਰ:- () ਆਰਥਿਕ ਕਿਰਿਆ

 

ਪ੍ਰ.5:- ਕੇਂਦਰੀ ਨਿਯੋਜਿਤ ਅਰਥਵਿਵਸਥਾ ਵਿੱਚ ਆਰਥਿਕ ਕਿਰਿਆਵਾਂ ਤੇ ਕਿਸ ਦਾ ਪ੍ਰਭਾਵ ਹੁੰਦਾ ਹੈ?

() ਨਿੱਜੀ ਫਰਮਾਂ ਦਾ () ਸਰਕਾਰ ਦਾ () ਉਦਯੋਗਪਤੀਆਂ ਦਾ () ਉਪਰੋਕਤ ਸਾਰਿਆ ਦਾ

ਉੱਤਰ:- () ਸਰਕਾਰ ਦਾ।

 

ਪ੍ਰ. 6:- ਹੇਠਾਂ ਲਿਖਿਆਂ ਵਿੱਚੋ ਕਿਹੜੀ ਕਿਰਿਆ ਇੱਕ ਅਰਥਵਿਵਸਥਾ ਦੀ ਕੇਦਰੀ ਸਮੱਸਿਆ ਨਹੀਂ ਹੈ?

() ਉਤਪਾਦਨ ਕੀ ਅਤੇ ਕਿੰਨਾ ਕੀਤਾ ਜਾਵੇ? () ਉਪਤਾਦਨ ਕਿਵੇ' ਕੀਤਾ ਜਾਵੇ? () ਉਤਪਾਦਨ ਕਿਸ ਲਈ ਕੀਤਾ ਜਾਵੇ? () ਮੁਦਰਾ ਸਫ਼ੀਤੀ ਦੀ ਸਮੱਸਿਆ।

ਉੱਤਰ:- () ਮੁਦਰਾ ਸਫ਼ੀਤੀ ਦੀ ਸਮੱਸਿਆ।

 

ਪ੍ਰ.7:- 'ਉਤਪਾਦਨ ਕਿਵੇ' ਕੀਤਾ ਜਾਵੇ? ਦੀ ਸਮੱਸਿਆ ਦਾ ਸੰਬੰਧ ਕਿਸ ਨਾਲ ਹੈ?

() ਆਮਦਨ ਅਤੇ ਧਨ ਦੀ ਵੰਡ ਨਾਲ () ਉਤਪਾਦਨ ਦੀ ਤਕਨੀਕ ਦੀ ਚੋਣ ਨਾਲ () ਕਿਹੜੀਆਂ ਵਸਤੂਆਂ ਅਤੇ ਸੇਵਾਵਾਂ ਦਾ ਉਤਪਾਦਨ ਕੀਤਾ ਜਾਵੇ () ਵੱਧ ਉਤਪਾਦਨ ਨਾਲ।

ਉੱਤਰ:- () ਉਤਪਾਦਨ ਦੀ ਤਕਨੀਕ ਦੀ ਚੋਣ ਨਾਲ

 

ਪ੍ਰ .8:- ਆਰਥਿਕ ਸਮੱਸਿਆ ਦੇ ਪੈਦਾ ਹੋਣ ਲਈ, ਸਾਧਨਾਂ ਦੀ ਦੁਰਲੱਭਤਾ ਤੋ ਇਲਾਵਾ ਸਾਧਨਾਂ ਦੇ........ ਹੁੰਦੇ ਹਨ।

() ਦੋ ਉਪਯੋਗ () ਤਿੰਨ ਉਪਯੋਗ () ਵਿਕਲਪਿਕ ਉਪਯੋਗ () ਇਨ੍ਹਾਂ ਵਿੱਚੋ ਕੋਈ ਨਹੀਂ।

ਉੱਤਰ:- () ਵਿਕਲਪਿਕ ਉਪਯੋਗ

 

ਪ੍ਰ.9:- ਆਰਥਿਕ ਸਮੱਸਿਆ ਕਿਉ ਪੈਦਾ ਹੁੰਦੀ ਹੈ?

() ਸੀਮਤ ਲੋੜਾਂ, ਅਸੀਮਤ ਸਾਧਨ () ਅਸੀਮਤ ਲੋੜਾਂ, ਸੀਮਤ ਸਾਧਨ

() ਸੀਮਤ ਲੋੜਾਂ, ਸੀਮਤ ਸਾਧਨ () ਅਸੀਮਤ ਲੋੜਾਂ, ਅਸੀਮਤ ਸਾਧਨ

ਉੱਤਰ:- () ਅਸੀਮਤ ਲੋੜਾਂ, ਸੀਮਤ ਸਾਧਨ

 

ਖਾਲੀ ਥਾਵਾਂ ਵਿੱਚ ਸਹੀ ਚੁਣ ਕੇ ਭਰੋ;

(i) ਕਿਵੇ ਉਤਪਾਦਨ ਕਰਨਾ ਹੈ ਸਮੱਸਿਆ ਦਾ ਸਬੰਧ .....................ਹੈ। (ਦੁਰਲੱਭ ਸਾਧਨਾਂ ਦੀ ਵੰਡ ਨਾਲ/ ਉਤਪਾਦਨ ਤਕਨੀਕ ਦੀ ਚੌਣ ਤੋਂ)

ਉੱਤਰ:- ਉਤਪਾਦਨ ਤਕਨੀਕ ਦੀ ਚੌਣ ਤੋਂ।

(ii) ਮਨੁੱਖੀ ਲੋੜਾਂ ............. ਹੁੰਦੀਆਂ ਹਨ (ਸੀਮਤ, ਅਸੀਮਤ)

ਉੱਤਰ:-ਅਸੀਮਤ

(iii) ਮਨੁੱਖੀ ਲੋੜਾਂ ਦੀ ਸੰਤੁਸ਼ਟੀ ਕਰਨ ਵਾਲੇ ਸਾਧਨ ............. ਹਨ। (ਸੀਮਤ, ਅਸੀਮਤ)

ਉੱਤਰ:- ਸੀਮਤ

(iv) ਇੱਕ ਬਜ਼ਾਰ ਅਰਥਵਿਵਸਥਾ .......... ਵਿੱਚ ਕੇਂਦਰੀ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਜਾਂਦਾ ਹੈ। (ਬਜ਼ਾਰੀ ਸ਼ਕਤੀਆਂ ਰਾਹੀਂ, ਸਰਕਾਰ ਰਾਹੀਂ)

ਉੱਤਰ:- ਸਰਕਾਰ ਰਾਹੀ

(v) ਆਰਥਿਕ ਸਮੱਸਿਆ ਦਾ ਆਧਾਰ.............. ਹੈ। (ਸਮਾਜਿਕ ਸਮੱਸਿਆ, ਚੋਣ ਦੀ ਸਮੱਸਿਆ)

ਉੱਤਰ:- ਚੌਣ ਦੀ ਸਮੱਸਿਆ

(vi) ਕੀਮਤ ਪ੍ਰਣਾਲੀ ਤੋਂ ਭਾਵ ਇਹ ਹੈ ਕਿ ਕੀਮਤ ਬਿਨਾਂ ਕਿਸੇ ਬਾਹਰੀ ਦਖਲਅੰਦਾਜ਼ੀ ਤੋ ਮੰਗ ਅਤੇ ਪੂਰਤੀ ਰਾਹੀਂ ਨਿਰਧਾਰਿਤ ਹੁੰਦੀ ਹੈ (ਸਹੀ/ਗਲਤ)

ਉੱਤਰ:-ਸਹੀ।

 

ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ;

 

ਪ੍ਰ.1) ਸਾਧਨਾਂ ਦੇ ਵਿਕਲਪਕ ਪ੍ਰਯੋਗ ਤੋ ਕੀ ਭਾਵ ਹੈ?

ਉੱਤਰ:-ਵਿਕਲਪਕ ਪ੍ਰਯੋਗ ਤੋਂ ਭਾਵ ਸਾਧਨਾਂ ਨੂੰ ਭਿੰਨ-ਭਿੰਨ ਕਾਰਜਾਂ ਲਈ ਵਰਤਿਆ ਜਾ ਸਕਦਾ ਹੈ, ਜਿਵੇਂ' ਦੁੱਧ ਤੋਂ ਪਨੀਰ, ਰਸਗੁੱਲੇ ਆਈਸਕ੍ਰੀਮ ਬਣਾਉਣ ਲਈ ਵਰਤਿਆ ਜਾ ਸਕਦਾ ਹੈ।

 

ਪ੍ਰ:2) ਸਾਧਨਾਂ ਦੇ ਵਿਕਾਸ ਦੀ ਉਦਾਹਰਣ ਦਿਓ।

ਉੱਤਰ:-ਭਾਰਤ ਵਿੱਚ ਨਿਪੁੰਨ ਕਿਰਤ ਦੀ ਪੂਰਤੀ (ਜਿਵੇਂ ਆਈ.ਟੀ.ਇੰਜੀਨਿਅਰ) ਵੱਧ ਗਈ ਹੈ।

 

ਪ੍ਰ:3) ਕੇਂਦਰੀ ਸਮੱਸਿਆਵਾਂ ਕਿਉ' ਪੈਦਾ ਹੁੰਦੀਆਂ ਹਨ?

ਉੱਤਰ:-ਕੇਂਦਰੀ ਸਮੱਸਿਆਵਾਂ ਸੀਮਤ ਸਾਧਨ ਅਤੇ ਅਸੀਮਤ ਲੋੜਾਂ ਕਾਰਨ ਪੈਦਾ ਹੁੰਦੀਆਂ ਹਨ

 

ਪ੍ਰ:4) ਆਰਥਿਕ ਸਮੱਸਿਆ ਕੀ ਹੈ?

ਉੱਤਰ:-ਆਰਥਿਕ ਸਮੱਸਿਆ ਮੂਲ ਰੂਪ ਵਿੱਚ ਸੀਮਤ ਸਾਧਨਾਂ ਦੇ ਵਿਕਲਪ ਪ੍ਰਯੋਗਾਂ ਵਿੱਚ ਚੋਣ ਕਰਨ ਦੀ ਸਮੱਸਿਆ ਹੈ।

 

ਪ੍ਰ:5:- ਅਰਥ ਵਿਵਸਥਾ ਤੋਂ ਕੀ ਭਾਵ ਹੈ?

ਉੱਤਰ:-ਅਰਥ ਵਿਵਸਥਾ ਤੋਂ ਭਾਵ ਉਸ ਪ੍ਰਣਾਲੀ ਤੋਂ ਹੈ ਜਿਸ ਦੁਆਰਾ ਮਨੁੱਖ ਆਪਣੀ ਉਪਜੀਵਕਾ ਕਮਾਉਂਦੇ ਹਨ ਅਤੇ ਲੋੜਾਂ ਦੀ ਸੰਤੁਸਟੀ ਕਰਦੇ ਹਨ।

 

ਦੋ ਅੰਕਾਂ ਵਾਲੇ ਪ੍ਰਸ਼ਨ

 

ਪ੍ਰ.1:-ਕੀਮਤ ਯੰਤਰ ਕੀ ਹੈ?

ਉੱਤਰ:- ਕੀਮਤ ਯੰਤਰ ਤੋਂ ਭਾਵ ਸਾਪੇਖ ਕੀਮਤ ਢਾਂਚਾ (ਅਰਥਾਤ ਵਿਭਿੰਨ ਵਸਤੂਆਂ ਅਤੇ ਸੇਵਾਵਾਂ ਦੀ ਸਾਪੇਖ ਕੀਮਤ) ਅਤੇ ਉਹਨਾਂ ਵਿੱਚ ਹੋਣ ਵਾਲੀ ਤਬਦੀਲੀ ਜਿੰਨਾਂ ਵਿੱਚ ਮੰਗ ਅਤੇ ਪੂਰਤੀ ਦੀਆਂ ਸਕਤੀਆਂ ਦੁਆਰਾ ਨਿਰਧਾਰਨ ਕੀਤਾ ਜਾਂਦਾ ਹੈ।

 

ਪ੍ਰ.2:- ਆਰਥਿਕ ਸਮੱਸਿਆ ਦੇ ਦੋ ਮੁੱਖ ਕਾਰਨਾਂ ਦਾ ਵਰਣਨ ਕਰੋ।

ਉੱਤਰ:- ਆਰਥਿਕ ਸਮੱਸਿਆਵਾਂ ਪੈਦਾ ਹੋਣ ਦੇ ਦੋ ਮੁੱਖ ਕਾਰਨ ਹੇਠ ਲਿਖੇ ਹਨ:

1. ਸੀਮਤ ਅਤੇ ਦੁਰਲੱਭ ਸਾਧਨ: ਮਨੁੱਖੀ ਲੋੜਾਂ ਦੀ ਤੁਲਨਾ ਵਿੱਚ ਸਾਧਨ ਸੀਮਤ ਜਾਂ ਦੁਰਲੱਭ ਹੁੰਦੇ ਹਨ।

2. ਵਿਕਲਪਕ ਪ੍ਰਯੋਗ ਤੋਂ ਭਾਵ ਸਾਧਨਾਂ ਨੂੰ ਭਿੰਨ-ਭਿੰਨ ਕਾਰਜਾਂ ਲਈ ਵਰਤਿਆ ਜਾ ਸਕਦਾ ਹੈ, ਜਿਵੇਂ' ਦੁੱਧ ਤੋਂ ਪਨੀਰ, ਰਸਗੁੱਲੇ ਆਈਸਕ੍ਰੀਮ ਬਣਾਉਣ ਲਈ ਵਰਤਿਆ ਜਾ ਸਕਦਾ ਹੈ।

 

ਪ੍ਰ.3:- ਅਰਥ ਵਿਵਸਥਾ ਦੀਆਂ ਕੇਦਰੀ ਸਮੱਸਿਆਵਾਂ ਦੱਸੋ।

ਉੱਤਰ :-( ) ਕੀ ਉਤਪਾਦਨ ਕੀਤਾ ਜਾਵੇ ਅਤੇ ਕਿੰਨਾ ਪੈਦਾ ਕੀਤਾ ਜਾਵੇ? () ਕਿਵੇ ਉਤਪਾਦਨ ਕੀਤਾ ਜਾਵੇ? () ਕਿਸ ਲਈ ਉਤਪਾਦਨ ਕੀਤਾ ਜਾਵੇ।

 

ਪ੍ਰ:4:- ਆਰਥਿਕ ਸਮੱਸਿਆ ਦੀ ਪਰਿਭਾਸ਼ਾ ਦਿਓ

ਉੱਤਰ:-ਆਰਥਿਕ ਸਮੱਸਿਆ ਮੂਲ ਤੌਰ ਤੇ ਚੌਣ ਦੀ ਲੋੜ ਦੇ ਕਾਰਨ ਪੈਦਾ ਹੋਣ ਵਾਲੀ ਸਮੱਸਿਆ ਹੈ। ਇਹ ਸੀਮਤ ਸਾਧਨਾਂ ਦੇ ਵਿਕਲਪਿਕ ਪ੍ਰਯੋਗਾਂ ਵਿੱਚ ਚੌਣ ਕਰਨ ਦੀ ਸਮੱਸਿਆ ਹੈ। ਇਹ ਸਾਧਨਾਂ ਦੇ ਸੁਯੋਗ ਪ੍ਰਬੰਧ ਦੀ ਸਮੱਸਿਆ ਹੈ।

 

ਚਾਰ ਅੰਕਾਂ ਵਾਲੇ ਪ੍ਰਸ਼ਨ

 

ਪ੍ਰ 1:-ਇਕ ਅਰਥਵਿਵਸਥਾ ਦੀਆਂ ਕੇਂਦਰੀ ਸਮੱਸਿਆਵਾਂ ਕਿਹੜੀਆਂ ਹਨ?

ਉੱਤਰ:-ਇਕ ਅਰਥਵਿਵਸਥਾ ਦੀਆਂ ਤਿੰਨ ਕੇਂਦਰੀ ਸਮੱਸਿਆਵਾਂ ਇਸ ਤਰ੍ਹਾਂ ਹਨ :- ( 1) ਕੀ ਉਤਪਾਦਨ ਕੀਤਾ ਜਾਵੇ? ਵਿਭਿੰਨ ਵਸਤੂਆਂ ਦੇ ਉਤਪਾਦਨ ਨਾਲ ਸਬੰਧਤ ਚੋਣ ਦੀ ਸਮੱਸਿਆ। (2) ਕਿਵੇ' ਉਤਪਾਦਨ ਕੀਤਾ ਜਾਵੇ? ਉਤਪਾਦਨ ਦੀ ਤਕਨੀਕ ਨਾਲ ਸਬੰਧਤ ਚੌਣ ਦੀ ਸਮੱਸਿਆ (3) ਕਿਸ ਦੇ ਲਈ ਉਤਪਾਦਨ ਕੀਤਾ ਜਾਵੇ? ਉਤਪਾਦਨ ਦੀ ਵੰਡ ਨਾਲ ਸਬੰਧਿਤ ਚੌਣ ਦੀ ਸਮੱਸਿਆ।

 

ਪ੍ਰ:2:- ਬਜ਼ਾਰ ਅਰਥਵਿਵਸਥਾ ਵਿੱਚ ਕੇਂਦਰੀ ਸਮੱਸਿਆ ਦਾ ਹੱਲ ਕਿਵੇ' ਕੀਤਾ ਜਾਂਦਾ ਹੈ?

ਉੱਤਰ:- ਬਜ਼ਾਰ ਅਰਥਵਿਵਸਥਾ ਇੱਕ ਸੁਤੰਤਰ ਅਰਥਵਿਵਸਥਾ ਹੁੰਦੀ ਹੈ। ਉਸ ਵਿੱਚ ਉਤਪਾਦਕਾਂ ਨੂੰ ਇਹ ਫੈਸਲਾ ਲੈਣ ਦੀ ਸੁਤੰਤਰਤਾ ਹੁੰਦੀ ਹੈ ਕਿ ਕੀ, ਕਿੰਨਾ, ਕਿਵੇ ਅਤੇ ਕਿਸ ਵਾਸਤੇ ਉਤਪਾਦਨ ਕੀਤਾ ਜਾਵੇ। ਇਹ ਫੈਸਲਾ ਕੀਮਤ ਯੰਤਰ ਦੀ ਸਹਾਇਤਾ ਨਾਲ ਲਿਆ ਜਾਂਦਾ ਹੈ। ਉਤਪਾਦਕ ਅਜਿਹੀਆਂ ਵਸਤੂਆਂ ਦੀ ਚੌਣ ਕਰਨਗੇ, ਜਿੰਨ੍ਹਾਂ ਦੀ ਸਾਪੇਖ ਕੀਮਤ ਵੱਧ ਹੋਵੇਗੀ। ਕਿਉਂਕਿ ਉਹ ਅਧਿਕਤਮ ਆਮਦਨ ਪ੍ਰਾਪਤ ਕਰ ਦੇ ਇੱਛੂਕ ਹੁੰਦੇ ਹਨ। ਉਹ ਉਤਪਾਦਨ ਦੀ ਅਜਿਹੀ ਤਕਨੀਕ ਦੀ ਵਰਤੋ ਕਰਨਗੇ ਜਿਸ ਦੀ ਲਾਗਤ ਘੱਟ ਹੋਵੇਗੀ। ਉਹ ਅਜਿਹੇ ਖਰੀਦਦਾਰਾਂ ਲਈ ਵਸਤਾਂ ਅਤੇ ਸੇਵਾਵਾਂ ਦਾ ਉਤਪਾਦਨ ਕਰਨਗੇ ਜੋ ਅਧਿਕਤਮ ਕੀਮਤ ਦੇਣ ਲਈ ਤਿਆਰ ਹੌਣਗੇ। ਕਿਉਂਕਿ ਉਹ ਅਧਿਕਤਮ ਲਾਭ ਪ੍ਰਾਪਤ ਕਰਨ ਦੇ ਇੱਛੂਕ ਹਨ।

 

ਪ੍ਰ:3:- ਕੇਂਦਰੀ ਨਿਯੋਜਿਤ ਅਰਥਵਿਵਸਥਾ ਵਿੱਚ ਕੇਂਦਰੀ ਸਮੱਸਿਆ ਦਾ ਹੱਲ ਕਿਵੇ' ਕੀਤਾ ਜਾਂਦਾ ਹੈ?

ਉੱਤਰ:- ਕੇਂਦਰੀ ਨਿਯੋਜਿਤ ਅਰਥਵਿਵਸਥਾ ਵਿੱਚ ਕੀ, ਕਿੰਨਾ, ਕਿਵੇ' ਅਤੇ ਕਿਸ ਵਾਸਤੇ ਉਤਪਾਦਨ ਕੀਤਾ ਜਾਵੇ ਸੰਬੰਧੀ ਫੈਸਲੇ ਸਰਕਾਰ ਦੁਆਰਾ ਨਿਯੁਕਤ ਕੀਤੇ ਕੇਂਦਰੀ ਅਧਿਕਾਰੀ ਦੁਆਰਾ ਲਏ ਜਾਂਦੇ ਹਨ। ਇਹ ਸਾਰੇ ਫੈਸਲੇ ਅਧਿਕਤਮ ਸਮਾਜਿਕ ਕਲਿਆਣ ਨੂੰ ਪ੍ਰਾਪਤ ਕਰਨ ਦੇ ਉਦੇਸ਼ ਨੂੰ ਧਿਆਨ ਵਿੱਚ ਰੱਖ ਕੇ ਕੀਤੇ ਜਾਦੇ ਹਨ। ਅਜਿਹੀਆਂ ਵਸਤੂਆਂ ਅਤੇ ਸੇਵਾਵਾਂ ਦਾ ਉਤਪਾਦਨ ਕੀਤਾ ਜਾਂਦਾ ਹੈ ਜੋ ਸਮਾਜ ਲਈ ਵਧੇਰੇ ਉਪਯੋਂਗੀ ਹੋਣ। ਅਜਿਹੀ ਤਕਨੀਕ ਦੀ ਵਰਤੋ ਕੀਤੀ ਜਾਂਦੀ ਹੈ, ਜੋ ਸਮਾਜ ਲਈ ਲਾਭਦਾਇਕ ਹੋਵੇ ਅਤੇ ਅਜਿਹੇ ਲੋਕਾਂ ਲਈ ਵਸਤੂਆਂ ਦਾ ਉਤਪਾਦਨ ਕੀਤਾ ਜਾਂਦਾ ਹੈ, ਜੋਂ ਭੁੱਖਮਰੀ ਨਾਲ ਪੀੜਤ ਹੋਣ।

 

ਪ੍ਰ:4:- ਮਿਸ਼ਰਤ ਅਰਥਵਿਵਸਥਾ ਵਿੱਚ ਕੇਂਦਰੀ ਸਮੱਸਿਆ ਦਾ ਹੱਲ ਕਿਵੇ' ਕੀਤਾ ਜਾਂਦਾ ਹੈ?

ਉੱਤਰ:-ਮਿਸਰਤ ਅਰਥਵਿਵਸਥਾ ਵਿੱਚ ਬਜਾਰ ਪੂੰਜੀਵਾਦ ਅਰਥਵਿਵਸਥਾ ਅਤੇ ਸਮਾਜਵਾਦੀ ਅਰਥਵਿਵਸਥਾ ਦੇ ਗੁਣ ਸਾਮਲ ਹੁੰਦੇ ਹਨ ।ਕੀ, ਕਿੰਨਾ, ਕਿਵੇਂ ਅਤੇ ਕਿਸ ਵਾਸਤੇ ਉਤਪਾਦਨ ਕੀਤਾ ਜਾਵੇ ਸੰਬੰਧੀ ਫੈਸਲੇ ਕੀਮਤ ਯੰਤਰ ਅਤੇ ਸਮਾਜ ਕਲਿਆਣ, ਦੋਹਾਂ ਦੇ ਆਧਾਰ ਤੇ ਲਿਆ ਜਾਂਦਾ ਹੈ। ਕੁਝ ਖੇਤਰਾਂ ਵਿੱਚ ਉਤਪਾਦਕ ਅਧਿਕਤਮ ਲਾਭ ਪ੍ਰਾਪਤ ਕਰਨ ਲਈ ਸੁਤੰਤਰ ਹੁੰਦੇ ਹਨ, ਪ੍ਰੰਤੂ ਕੁੱਝ ਖੇਤਰਾਂ ਵਿੱਚ ਸਮਾਜਿਕ ਕਲਿਆਣ ਨੂੰ ਧਿਆਨ ਵਿੱਚ ਰੱਖਕੇ ਫੈਸਲੇ ਲਏ ਜਾਂਦੇ ਹਨ ਸਰਕਾਰ ਕੁੱਝ ਸੇਵਾਵਾਂ ਬਹੁਤ ਘੱਟ ਕੀਮਤ ਤੇ ਮੁਹੱਈਆ ਕਰਵਾਉਂਦੀ ਹੈ।

 

ਛੇ ਅੰਕਾਂ ਵਾਲੇ ਪ੍ਰਸ਼ਨ

 

ਪ੍ਰਸ਼ਨ 1. ਆਰਥਿਕ ਸਮੱਸਿਆ ਤੋ' ਕੀ ਭਾਵ ਹੈ? ਇਹ ਕਿਉ ਪੈਦਾ ਹੁੰਦੀ ਹੈ?

 

ਉੱਤਰ:-ਆਰਥਿਕ ਸਮੱਸਿਆ ਦਾ ਸਬੰਧ ਸੰਸਾਧਨਾਂ ਦੇ ਵੰਡਵਾਰੇ ਨਾਲ ਹੈ, ਜਿਸ ਦੀ ਉਤਪਤੀ ਸੀਮਤ ਸਾਧਨਾਂ ਤੇ ਅਸੀਮਤ ਜ਼ਰੂਰਤਾਂ ਦੇ ਕਾਰਨ ਹੁੰਦੀ ਹੈ। ਆਰਥਿਕ ਸਮੱਸਿਆ ਦੇ ਪੈਦਾ ਹੋਣ ਦੇ ਤਿੰਨ ਕਾਰਨ ਹਨ:-

(1) ਅਸੀਮਤ ਲੋੜਾਂ:- ਮਨੁੱਖ ਦੀਆਂ ਲੋੜਾਂ ਅਸੀਮਤ ਹੁੰਦੀਆਂ ਹਨ। ਕੋਈ ਵੀ ਮਨੁੱਖ ਆਪਣੀਆਂ ਲੋੜਾਂ ਨੂੰ ਪੂਰਣ ਰੂਪ ਨਾਲ ਸੰਤੁਸਟ ਨਹੀਂ ਕਰ ਸਕਦਾ ਮਨੁੱਖ ਦੀਆਂ ਲੌੜਾਂ ਹਰ ਰੋਜ਼ ਵੱਧਦੀਆ ਜਾਂਦੀਆਂ ਹਨ ।ਨਿਸਚਤ ਸਮੇ ਵਿੱਚ ਹਰੇਕ ਸਮਾਜ ਦੀਆਂ ਅਣਗਿਣਤ ਅਸੰਤੁਸਟ ਲੋੜਾਂ ਹੁੰਦੀਆਂ ਹਨ।

(2) ਸੀਮਤ ਜਾਂ ਦੁਰਲੱਭ ਸਾਧਨ:- ਲੋੜਾਂ ਨੂੰ ਸੰਤੁਸ਼ਟ ਕਰਨ ਵਾਲੀਆਂ ਜਿਅਦਾਤਰ ਵਸਤੂਆਂ ਜਾਂ ਸੇਵਾਵਾਂ ਸੀਮਤ ਜਾਂ ਦੁਰਲੱਭ ਹੁੰਦੀਆਂ ਹਨ। ਦੁਰਲੱਭਤਾ ਤੋਂ ਭਾਵ ਇਨ੍ਹਾਂ ਪਦਾਰਥਾਂ ਦੀ ਮੰਗ ਪੂਰਤੀ ਨਾਲੋਂ ਵੱਧ ਹੁੰਦੀ ਹੈ।

D>S ਭਾਵ ਮੰਗ (D) ਪੂਰਤੀ (S) ਨਾਲੋਂ ਵੱਧ > ਹੈ।

(3) ਵਿਕਲਪ ਪ੍ਰਯੋਗ:- ਹਰੇਕ ਸਾਧਨ ਜਾਂ ਵਸਤੂ ਦੇ ਵਿਕਲਪ ਪ੍ਰਯੋਗ ਹੁੰਦੇ ਹਨ। ਹਰੇਕ ਵਿਅਕਤੀ ਜਾਂ ਸਮਾਜ ਨੂੰ ਇਹ ਚੌਣ ਕਰਨੀ ਪੈਂਦੀ ਹੈ ਕਿ ਉਹ ਆਪਣੇ ਸੀਮਤ ਸਾਧਨਾਂ ਦਾ ਪ੍ਰਯੋਗ ਕਿਹੜੀਆਂ ਲੋੜਾਂ ਨੂੰ ਸੰਤੁਸਟ ਕਰਨ ਲਈ ਕਰੇ। ਉਦਾਹਰਣ ਵਜੋ, ਦੁੱਧ ਇੱਕ ਸੀਮਤ ਪਦਾਰਥ ਹੈ ਇਸ ਦਾ ਭਿੰਨ-ਭਿੰਨ ਕਾਰਜਾਂ ਜਿਵੇ ਪਨੀਰ, ਰਸ-ਗੁੱਲੇ, ਜਾਂ ਆਈਸਕ੍ਰੀਮ ਬਣਾਉਣ ਲਈ ਵਰਤੋ ਕੀਤੀ ਜਾ ਸਕਦੀ ਹੈ ।ਹਰੇਕ ਪਰਿਵਾਰ ਦੀ ਆਮਦਨ ਸੀਮਤ ਹੁੰਦੀ ਹੈ, ਜਿਸ ਨਾਲ ਉਹ ਵਸਤੂ ਜਾਂ ਸੇਵਾ ਨੂੰ ਖਰੀਦ ਸਕਦਾ ਹੈ ਇਸੇ ਤਰ੍ਹਾਂ ਹਰੇਕ ਸਮਾਜ ਆਪਣੇ ਸੀਮਤ ਸਾਧਨਾਂ ਅਰਥਾਤ ਮਜਦੂਰ, ਭੂਮੀ, ਪੂੰਜੀ ਅਤੇ ਉਦਮ ਦਾ ਪ੍ਰਯੋਗ ਵਿਭਿੰਨ ਪ੍ਰਕਾਰ ਦੀਆਂ ਵਸਤੂਆਂ ਅਤੇ ਸੇਵਾਵਾਂ ਦੇ ਉਤਪਾਦਨ ਕਰਨ ਲਈ ਕਰ ਸਕਦਾ ਹੈ ।ਇਸ ਲਈ ਹਰੇਕ ਪਰਿਵਾਰ ਅਤੇ ਸਮਾਜ ਨੂੰ ਆਪਣੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਚੌਣ ਕਰਨੀ ਪੈਂਦੀ ਹੈ ਉਹ ਆਪਣੇ ਸੀਮਤ ਸਾਧਨਾਂ ਦਾ ਇਸਤੇਮਾਲ ਕਿਹੜੀਆਂ ਵਸਤੂਆਂ ਜਾਂ ਸੇਵਾਵਾਂ ਦਾ ਉਤਪਾਦਨ ਕਰਨ ਲਈ ਕਰਨ। ਅਸਲ ਵਿੱਚ ਚੌਣ ਦੀ ਸਮੱਸਿਆ ਹੀ ਅਰਥਸਾਸਤਰ ਦੀ ਮੁੱਖ ਸਮੱਸਿਆ ਹੈ। ਇਸ ਨੂੰ ਹੀ ਆਰਥਿਕ ਸਮੱਸਿਆ ਕਿਹਾ ਜਾਂਦਾ ਹੈ।

 

ਪ੍ਰਸਨ 2 ਅਰਥਵਿਵਸਥਾ ਦੀਆਂ ਕੇਂਦਰੀ ਸਮੱਸਿਆਵਾਂ ਦਾ ਵਰਣਨ ਕਰੋ? ਇਹ ਕਿਉ ਪੈਦਾ ਹੁੰਦੀਆਂ ਹਨ?

ਉਤਰ: - ਹਰੇਕ ਅਰਥਵਿਵਸਥਾ ਦੀਆਂ ਕੁੱਝ ਆਧਾਰਭੂਤ ਆਰਥਿਕ ਸਮੱਸਿਆਵਾਂ ਹੁੰਦੀਆਂ ਹਨ। ਇਹਨਾਂ ਸਮੱਸਿਆਵਾਂ ਨੂੰ ਕੇਂਦਰੀ ਸਮੱਸਿਆਵਾਂ ਵੀ ਕਿਹਾ ਜਾਂਦਾ ਹੈ। ਇਕ ਅਰਥਵਿਵਸਥਾ ਦੀਆਂ ਤਿੰਨ ਕੇਂਦਰੀ ਸਮੱਸਿਆਵਾਂ ਇਸ ਤਰ੍ਹਾਂ ਹਨ;-(1) ਕੀ ਉਤਪਾਦਨ ਕੀਤਾ ਜਾਵੇ? ਵਿਭਿੰਨ ਵਸਤੂਆਂ ਦੇ ਉਤਪਾਦਨ ਨਾਲ ਸਬੰਧਤ ਚੌਣ ਦੀ ਸਮੱਸਿਆ। (2) ਕਿਵੇਂ ਉਤਪਾਦਨ ਕੀਤਾ ਜਾਵੇ? ਉਤਪਾਦਨ ਦੀ ਤਕਨੀਕ ਨਾਲ ਸਬੰਧਤ ਚੋਣ ਦੀ ਸਮੱਸਿਆ। (3) ਕਿਸ ਦੇ ਲਈ ਉਤਪਾਦਨ ਕੀਤਾ ਜਾਵੇ? ਉਤਪਾਦਨ ਦੀ ਵੰਡ ਨਾਲ ਸਬੰਧਿਤ ਚੋਣ ਦੀ ਸਮੱਸਿਆ।

(1) ਕਿੰਨਾ ਵਸਤੂਆਂ ਅਤੇ ਸੇਵਾਵਾਂ ਦਾ ਉਤਪਾਦਨ ਕੀਤਾ ਜਾਵੇ ਅਤੇ ਕਿੰਨੀ ਮਾਤਰਾ ਵਿੱਚ ਕੀਤੀ ਜਾਵੇ ?:- ਮਨੁੱਖੀ ਲੌੜਾਂ ਦੀ ਤੁਲਨਾ ਵਿੱਚ ਸਾਧਨ ਸੀਮਤ ਹਨ। ਸਾਧਨਾਂ ਦੀ ਵੰਡ ਅਤੇ ਚੌਣ ਦੀ ਸਮੱਸਿਆ ਲਈ ਸਾਨੂੰ ਇਹ ਵੀ ਫੈਸਲਾ ਲੈਣਾ ਪੈਂਦਾ ਹੈ ਕਿ ਕਿਹੜੀਆਂ ਵਸਤੂਆਂ ਅਤੇ ਸੇਵਾਵਾਂ ਦਾ ਉਤਪਾਦਨ ਕੀਤਾ ਜਾਵੇ ਉਤੇ ਕਿੰਨੀ ਮਾਤਰਾ ਵਿੱਚ ਕੀਤਾ ਜਾਵੇ। () ਉਪਭੋਗਤਾ ਵਸਤੂਆਂ ਜਿਵੇ ਖੰਡ,ਕਪੜੇ, ਕਣਕ,ਘਿਉ ਆਦਿ ਦਾ ਉਤਪਾਦਨ ਕੀਤਾ ਜਾਵੇ ਜਾਂ ਪੂੰਜੀਗਤ ਵਸਤੂਆਂ ਜਿਵੇਂ ਮਸੀਨਾਂ,ਟ੍ਰੈਕਟਰਾਂ ਆਦਿ ਦਾ ਉਤਪਾਦਨ ਕੀਤਾ ਜਾਵੇ () ਇਹ ਵੀ ਫੈਸਲਾ ਲੈਣਾ ਪੈਂਦਾ ਹੈ ਕਿ ਉਪਭੌਗਤਾ ਵਸਤੂਆਂ ਦਾ ਕਿੰਨਾ ਉਤਪਾਦਨ ਕੀਤਾ ਜਾਵੇ ਅਤੇ ਪੂੰਜੀਗਤ ਵਸਤੂਆਂ ਦਾ ਕਿੰਨਾ ਉਤਪਾਦਨ ਕੀਤਾ ਜਾਵੇ

(2) ਉਤਪਾਦਨ ਕਿਸ ਤਰਾਂ ਕੀਤਾ ਜਾਵੇ:- ਦੂਜੀ ਸਮੱਸਿਆ ਇਹ ਪੈਦਾ ਹੁੰਦੀ ਹੈ ਕਿ ਉਤਪਾਦਨ ਕਿਵੇ' ਕੀਤਾ ਜਾਵੇ? ਇਸ ਸਮੱਸਿਆ ਦਾ ਸਬੰਧ ਉਤਪਾਦਨ ਦੀ ਤਕਨੀਕ ਦੀ ਚੌਣ ਕਰਨ ਨਾਲ ਹੈ ਕਿ ਉਤਪਾਦਨ ਲਈ (1) ਕਿਰਤ ਪ੍ਰਧਾਨ ਤਕਨੀਕ ਵਰਤੀ ਜਾਵੇ ਜਾਂ (2) ਪੂੰਜੀ ਪ੍ਰਧਾਨ ਤਕਨੀਕ ਦੀ ਵਰਤੋ' ਕੀਤੀ ਜਾਵੇ

(3) ਕਿਸ ਦੇ ਲਈ ਉਤਪਾਦਨ ਕੀਤਾ ਜਾਵੇ? : - ਅਰਥਵਿਵਸਥਾ ਦੀ ਤੀਸਰੀ ਕੇਂਦਰੀ ਸਮੱਸਿਆ ਇਹ ਹੈ ਕਿ ਉਤਪਾਦਨ ਕਿਸ ਲਈ ਕੀਤਾ ਜਾਵੇ ਇਹ ਉਤਪਾਦਨ ਦੀ ਵੰਡ ਦੀ ਸਮੱਸਿਆ ਹੈ। ਕਿਸੇ ਵੀ ਅਰਥਵਿਵਸਥਾ ਵਿੱਚ ਉਤਪਾਦਨ ਦਾ ਮੁੱਲ, ਆਮਦਨ ਦੇ ਮੁੱਲ ਦੇ ਬਰਾਬਰ ਹੁੰਦਾ ਹੈ (1) ਪਹਿਲੇ ਦਾ ਸਬੰਧ ਵਿਅਕਤੀਗਤ ਵਟਾਂਦਰੇ ਨਾਲ ਹੈ ਇਸ ਦਾ ਭਾਵ ਇਹ ਹੈ ਕਿ ਉਤਪਾਦਨ ਨੂੰ ਸਮਾਜ ਦੇ ਭਿੰਨ-ਭਿੰਨ ਵਿਅਕਤੀਆਂ ਅਤੇ ਪਰਿਵਾਰਾਂ ਵਿੱਚ ਕਿਸ ਪ੍ਰਕਾਰ ਵੰਡਿਆ ਜਾਵੇ ਇਸ ਦਾ ਸਬੰਧ ਆਮਦਨ ਦੀ ਵੰਡ ਦੀ ਅਸਮਾਨਤਾ ਦੀ ਸਮੱਸਿਆ ਤੋਂ ਹੈ।(2) ਵੰਡ ਦੀ ਸਮੱਸਿਆ ਦਾ ਦੂਜਾ ਪਹਿਲ੍ਹ ਕਾਰਜਕਾਰੀ ਵੰਡ ਹੈ। ਇਸ ਦਾ ਸਬੰਧ ਇਹ ਪਤਾ ਲਗਾਉਣ ਨਾਲ ਹੈ ਕਿ ਉਤਪਾਦਨ ਦੇ ਭਿੰਨ-ਭਿੰਨ ਸਾਧਨਾਂ ਭੂਮੀ,ਕਿਰਤ,ਪੂੰਜੀ ਅਤੇ ਉਦਮ ਵਿੱਚ ਉਤਪਾਦਨ ਦੀ ਵੰਡ ਕਿਵੇਂ ਹੋਵੇ।