Monday, 18 January 2021

ਪ੍ਰਿਥਵੀ ਦੀਆਂ ਗਤੀਆਂ ਅਤੇ ਮੌਸਮ

0 comments

ਅਧਿਆਇ-3 ਪ੍ਰਿਥਵੀ ਦੀਆਂ ਗਤੀਆਂ ਅਤੇ ਮੌਸਮ

ਇਕ ਅੰਕ ਵਾਲੇ ਪ੍ਰਸ਼ਨ:-

 

ਪ੍ਰਸ਼ਨ:-ਸੂਰਜ ਉੱਚ (ਐਪਹੀਲੀਅਨ Aphelion) ਕੀ ਹੈ?

ਉੱਤਰ:-ਜਿਸ ਸਮੇਂ ਧਰਤੀ ਅੰਡਕਾਰ ਗ੍ਰਹਿਪੱਥ ਤੇ ਚਲਦੀ ਹੋਈ ਸੂਰਜ ਦੀ ਪਰਿਕਰਮਾਂ ਕਰਦੀ ਹੋਈ ਧਰਤੀ ਅਤੇ ਸੂਰਜ ਦਾ ਆਪਸੀ ਫਾਸਲਾ ਵੱਧ ਤੋਂ ਵੱਧ ਹੁੰਦਾ ਹੈ ਤਾਂ ਉਸ ਅਵਸਥਾ ਨੂੰ ਸੂਰਜ ਉੱਚ ਆਖਦੇ ਹਨ।

 


ਪ੍ਰਸ਼ਨ:- ਸੂਰਜ ਉੱਚ (ਐਪਹੀਲੀਅਨ Aphelion) ਦੀ ਅਵਸਥਾ ਕਦੋਂ ਹੁੰਦੀ ਹੈ?

ਉੱਤਰ:- 4 ਜੁਲਾਈ

 

ਪ੍ਰਸ਼ਨ:- ਸੂਰਜ ਉੱਚ (ਐਪਹੀਲੀਅਨ Aphelion) ਵਾਲੀ ਪ੍ਰਸਥਿਤੀ ਸਮੇਂ ਧਰਤੀ ਅਤੇ ਸੂਰਜ ਦੀ ਆਪਸੀ ਫਾਸਲਾ ਕਿੰਨਾ ਹੁੰਦਾ ਹੈ?

ਉੱਤਰ:- 1520000, 00 ਕਿਲੌਮੀਟਰ।

 

ਪ੍ਰਸ਼ਨ:- ਸੂਰਜ ਨੀਚ (ਪੈਰੀਹੀਲੀਅਨ Perihelion) ਕੀ ਹੈ?

ਉੱਤਰ:- ਜਿਸ ਸਮੇ ਧਰਤੀ ਅੰਡਕਾਰ ਗ੍ਰਹਿਪੱਥ ਤੇ ਚਲਦੀ ਹੋਈ ਸੂਰਜ ਦੀ ਪਰਿਕਰਮਾਂ ਕਰਦੀ ਹੋਈ ਧਰਤੀ ਅਤੇ ਸੂਰਜ ਦਾ ਆਪਸੀ ਫਾਸਲਾ ਘੱਟ ਤੋਂ ਘੱਟ ਹੁੰਦਾ ਹੈ ਤਾਂ ਉਸ ਅਵਸਥਾ ਨੂੰ ਸੂਰਜ ਨੀਚ (ਪੈਰੀਹੀਲੀਅਨ Perihelion) ਆਖਦੇ ਹਨ।

 

ਪ੍ਰਸ਼ਨ:- ਸੂਰਜ ਨੀਚ (ਪੈਰੀਹੀਲੀਅਨ Perihelion) ਦੀ ਅਵਸਥਾ ਕਦੋਂ ਹੁੰਦੀ ਹੈ?

ਉੱਤਰ:-3 ਜਨਵਰੀ

 

ਪ੍ਰਸ਼ਨ:- ਸੂਰਜ ਨੀਚ (ਪੈਰੀਹੀਲੀਅਨ Perihelion) ਵਾਲੀ ਪ੍ਰਸਥਿਤੀ ਸਮੇਂ ਧਰਤੀ ਅਤੇ ਸੂਰਜ ਦੀ ਆਪਸੀ ਫਾਸਲਾ ਕਿੰਨਾ ਹੁੰਦਾ ਹੈ?

ਉੱਤਰ:= 1472, 000, 00 ਕਿਲੋਮੀਟਰ।

 

ਪ੍ਰਸ਼ਨ:-ਧਰਤੀ ਦੀ ਧੂਰੀ ਹਮੇਸ਼ਾ ਹੀ ਗ੍ਰਹਿ ਪੱਥ ਤੱਲ ਤੇ ਕਿੰਨੇ ਕੌਣ ਝੁਕੀ ਰਹਿੰਦੀ ਹੈ?

ਉੱਤਰ:= 66.5 ਡਿਗਰੀ ਦੇ ਕੌਂਣ ਤੇ।

 

ਪ੍ਰਸ਼ਨ:-ਨਖ਼ਸਤਰ ਦਿਵਸ ਜਾਂ ਗ੍ਰਹਿ ਦਿਵਸ ਅਤੇ ਸੂਰਜ ਦਿਵਸ ਦਾ ਆਪਸ ਵਿੱਚ ਅੰਤਰ ਹੈ?

ਉੱਤਰ:- 3 ਮਿੰਟ 56 ਸੈਕਿੰਡ

 

ਪ੍ਰਸ਼ਨ:-ਦਿਨ ਅਤੇ ਰਾਤ ਵੱਡਾ ਹੋਣ ਦਾ ਕਾਰਨ ਕੀ ਹੈ?

ਉੱਤਰ:-ਧਰਤੀ ਦਾ ਆਪਣੀ ਧੁਰੀ ਤੇ 66.5 ਡਿਗਰੀ ਦੇ ਕੌਣ ਤੇ ਝੁਕੀ ਹੋਣਾ।

 

ਪ੍ਰਸ਼ਨ:-ਅੰਤਰ ਰਾਸ਼ਟਰੀ ਮਿਤੀ ਰੇਖਾ ਕਿੰਨੇ ਦੇਸ਼ਾਂਤਰ ਤੇ ਹੁੰਦੀ ਹੈ?

ਉੱਤਰ:- 180 ਡਿਗਰੀ ਦੇਸ਼ਾਂਤਰ।

 

ਪ੍ਰਸ਼ਨ:-ਧਰਤੀ ਦੀਆਂ ਕਿੰਨੀਆਂ ਗਤੀਆਂ ਹਨ?

ਉੱਤਰ:- ਦੋਂ

 

ਪ੍ਰਸ਼ਨ:- ਧਰਤੀ ਆਪਣੀ ਧੁਰੀ ਦੁਆਲੇ ਘੁੰਮਦੀ ਹੋਈ ਕਿੰਨੇ ਸਮੇਂ ਵਿੱਚ ਇੱਕ ਚੱਕਰ ਪੂਰਾ ਕਰਦੀ ਹੈ?

ਉੱਤਰ:- 23 ਘੰਟੇ 56 ਮਿੰਟ ਅਤੇ 4.09 ਸੈਕਿੰਡ।

 

ਪ੍ਰਸ਼ਨ:- ਧਰਤੀ ਆਪਣੀ ਧੁਰੀ ਦੁਆਲੇ ਕਿਸ ਦਿਸ਼ਾ ਵਿੱਚ ਘੁੰਮਦੀ ਹੈ?

ਉੱਤਰ:-ਪੱਛਮ ਤੋਂ ਪੂਰਬ ਵੱਲ।

 

ਪ੍ਰਸ਼ਨ:-ਧਰਤੀ ਸੂਰਜ ਦੀ ਪਰਿਕਰਮਾਂ ਕਰਨ ਲਈ ਕਿੰਨਾਂ ਸਮਾਂ ਲਗਾਉਂਦੀ ਹੈ?

ਉੱਤਰ:-365 ਦਿਨ 5 ਘੰਟੇ 43 ਮਿੰਟ ਅਤੇ 46 ਸੈਕਿੰਡ।

 

ਪ੍ਰਸ਼ਨ:- ਪਰਿਕਰਮਾਂ ਕਿਸ ਨੂੰ ਆਖਦੇ ਹਨ?

ਉੱਤਰ:-ਧਰਤੀ ਅਤੇ ਇਸ ਦੇ ਸਾਥੀ ਗ੍ਰਹਿਆਂ ਰਾਹੀਂ ਸੂਰਜ ਦੁਆਲੇ ਨਿਸਚਿਤ ਗ੍ਰਹਿ ਪੱਥ ਤੇ ਚੱਕਰ

ਕੱਟਣ ਦੀ ਕਿਰਿਆ ਨੂੰ ਪਰਿਕਰਮਾਂ ਆਖਦੇ ਹਨ।

 

ਪ੍ਰਸ਼ਨ:-ਉੱਤਰੀ ਧਰੁਵ ਅਤੇ ਦੱਖਣੀ ਧਰੁਵ ਭੂ-ਮੱਧ ਰੇਖਾ ਉਤੇ ਕਿੰਨੇ ਦਰਜੇ ਦਾ ਕੌਣ ਬਣਾਉਂਦੇ ਹਨ?

ਉੱਤਰ:- 90 ਡਿਗਰੀ